ਲੁਧਿਆਣਾ:ਪੀਏਯੂ ਵਿੱਚ ਲੱਗਿਆ ਮੇਲਾ ਵਿਵਾਦਾਂ ਵਿੱਚ ਆ ਗਿਆ ਹੈ। ਸਾਰਸ ਮੇਲੇ ਦੀ ਪਾਰਕਿੰਗ ਵਿੱਚ ਨਜਾਇਜ਼ ਵਸੂਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੇਲੇ ਦੀ ਪਾਰਕਿੰਗ ਵਿੱਚ ਵਾਹਨ ਚਾਲਕਾ ਕੋਲੋਂ ਦੁੱਗਣੀ ਫੀਸ ਵਸੂਲੀ ਕੀਤੀ ਜਾ ਰਹੀ ਹੈ, ਮੇਲਾ ਪ੍ਰਬੰਧਕਾ ਮੁਤਾਬਕ ਮੋਟਰਸਾਈਕਲ ਦੀ ਪਾਰਕਿੰਗ ਫੀਸ 10 ਰੁਪਏ ਅਤੇ ਕਾਰ ਦੀ 25 ਰੁਪਏ ਹੈ। ਪਰ ਬਾਵਜੂਦ ਇਸਦੇ ਵਾਹਨ ਚਾਲਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਪਾਰਕਿੰਗ ਦੇ ਕਰਿੰਦੇ ਕਾਰ ਤੇ 50 ਰੁਪਏ ਵਸੂਲ ਰਹੇ ਹਨ ਜਦਕਿ ਮੋਟਰਸਾਈਕਲ ਦੇ 20 ਰੁਪਏ ਵਸੂਲੇ ਜਾ ਰਹੇ ਹਨ। ਇਹੀ ਨਹੀਂ ਪਰਚੀਆਂ ਦੇ ਉੱਪਰ ਸਾਰਸ ਮੇਲਾ ਅੰਮ੍ਰਿਤਸਰ ਵੀ ਲਿਖਿਆ ਹੋਇਆ ਪਾਇਆ ਗਿਆ ਹੈ, ਜਦਕਿ ਮੇਲਾ ਲੁਧਿਆਣਾ ਦੇ ਵਿੱਚ ਲਗਾਇਆ ਗਿਆ ਹੈ।
ਇਸ ਦੌਰਾਨ ਹੀ ਲੋਕਾਂ ਨੇ ਸਵਾਲ ਕੀਤੇ ਖੜ੍ਹੇ ਹਨ ਕਿ ਜੇਕਰ ਕਿਸੇ ਦੀ ਗੱਡੀ ਇਸ ਪਾਰਕਿੰਗ ਵਿੱਚੋਂ ਚੋਰੀ ਹੋ ਜਾਵੇ ਤਾਂ ਉਹ ਇਸ ਪਰਚੀ ਨੂੰ ਲੈ ਕੇ ਜਾਵੇ ਤਾਂ ਕਿ ਇਹ ਆਖਿਆ ਜਾਵੇਗਾ ਕਿ ਇਹ ਪਰਚੀ ਤਾਂ ਅੰਮ੍ਰਿਤਸਰ ਮੇਲੇ ਦੀ ਹੈ ਤਾਂ ਇਸ ਨੂੰ ਲੈ ਕੇ ਵੀ ਲੋਕ ਹੈਰਾਨ ਨਜ਼ਰ ਆਏ ਅਤੇ ਗੁੱਸਾ ਜਾਹਿਰ ਕੀਤਾ ਕਿ ਲੋਕ ਮੇਲਾ ਦੇਖਣ ਆਏ ਹਨ, ਪਰ ਇਸ ਮੇਲੇ ਵਿੱਚ ਪਾਰਕਿੰਗ ਦੀ ਪਰਚੀ ਬਹੁਤ ਜ਼ਿਆਦਾ ਰੱਖੀ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਮੇਲਾ ਪ੍ਰਬੰਧਕਾਂ ਨੇ ਵੀ ਦੱਸਿਆ ਕਿ ਉਹਨਾਂ ਕੋਲੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਈਆਂ ਹਨ ਅਤੇ ਉਹ ਠੇਕੇਦਾਰ ਨੂੰ ਬੁਲਾ ਕੇ ਉਸ ਕੋਲੋਂ ਪੁੱਛਗਿੱਛ ਕਰਨਗੇ ਅਤੇ ਉਸਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
- Open Debate 1 November Updates: ਇੱਕ ਨਵੰਬਰ ਦੀ ਖੁੱਲ੍ਹੀ ਡਿਬੇਟ ਦੇ ਮੱਦੇਨਜ਼ਰ ਲੁਧਿਆਣਾ 'ਚ ਸੁਰੱਖਿਆ ਸਖ਼ਤ,ਪੀਏਯੂ ਨੂੰ ਛਾਉਣੀ 'ਚ ਕੀਤਾ ਗਿਆ ਤਬਦੀਲ
- Law and order situation in Punjab: ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਤੋਂ ਘਬਰਾਇਆ ਵਪਾਰੀ ਵਰਗ, ਸਰਕਾਰ ਅੱਗੇ ਰੱਖੀ ਵੱਡੀ ਮੰਗ ?
- Simrajit Bains on Open Debate: ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਸੀਐੱਮ ਮਾਨ ਨੂੰ ਲਿਖਿਆ ਪੱਤਰ, ਕਿਹਾ- ਮੈਨੂੰ ਵੀ ਡਿਬੇਟ 'ਚ ਆਉਣ ਦਾ ਦਿੱਤਾ ਜਾਵੇ ਮੌਕਾ