ਪੰਜਾਬ

punjab

ETV Bharat / state

ਨਹੀਂ ਰੁਕ ਰਿਹਾ ਬੱਚਿਆਂ ਦੀ ਤਸਕਰੀ ਦਾ ਮਾਮਲਾ: 2022 'ਚ 237 ਬੱਚੇ ਅਤੇ ਪਿਛਲੇ ਇਕ ਮਹੀਨੇ ਤੋਂ 38 ਬੱਚੇ ਲਾਪਤਾ - Punjab News

ਬਾਲ ਤਸਕਰੀ ਦਾ ਮਸਲਾ ਲਗਾਤਾਰ ਜਾਰੀ ਹੈ। ਲੁਧਿਆਣਾ ਵਿਚੋਂ ਵੀ ਬੀਤੇ ਦਿਨੀਂ 15 ਬੱਚੇ ਬਰਾਮਦ ਕੀਤੇ ਗਏ ਸਨ, ਜਿਨ੍ਹਾਂ ਨੂੰ ਬਾਲ ਮਜ਼ਦੂਰੀ ਲਈ ਲਿਜਾਇਆ ਜਾ ਰਿਹਾ ਸੀ। ਅੰਕੜਿਆਂ ਮੁਤਾਬਿਕ ਹੁਣ ਤਕ 237 ਬੱਚੇ ਲਾਪਤਾ ਹੋ ਚੁੱਕੇ ਹਨ।

The issue of child trafficking is not stopping in Ludhiana
ਨਹੀਂ ਰੁਕ ਰਿਹਾ ਬੱਚਿਆਂ ਦੀ ਤਸਕਰੀ ਦਾ ਮਾਮਲਾ; 2022 'ਚ 237 ਬੱਚੇ ਅਤੇ ਪਿਛਲੇ ਇਕ ਮਹੀਨੇ ਤੋਂ 38 ਬੱਚੇ ਲਾਪਤਾ

By

Published : Mar 30, 2023, 8:10 PM IST

ਨਹੀਂ ਰੁਕ ਰਿਹਾ ਬੱਚਿਆਂ ਦੀ ਤਸਕਰੀ ਦਾ ਮਾਮਲਾ; 2022 'ਚ 237 ਬੱਚੇ ਅਤੇ ਪਿਛਲੇ ਇਕ ਮਹੀਨੇ ਤੋਂ 38 ਬੱਚੇ ਲਾਪਤਾ

ਲੁਧਿਆਣਾ :ਦੇਸ਼ ਵਿੱਚ ਅੱਜ ਵੀ ਬੱਚਿਆਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਅਕਸਰ ਹੀ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਬੀਤੇ ਦਿਨੀਂ ਲੁਧਿਆਣਾ ਵਿੱਚ ਰੇਲਵੇ ਸਟੇਸ਼ਨ ਤੋਂ 15 ਬੱਚੇ ਅਜਿਹੇ ਬਰਾਮਦ ਕੀਤੇ ਗਏ ਜਿਨ੍ਹਾਂ ਨੂੰ ਬਾਲ ਮਜ਼ਦੂਰੀ ਲਈ ਲਿਜਾਇਆ ਜਾ ਰਿਹਾ ਸੀ। ਗਰੀਬ ਘਰਾਂ ਦੇ ਬੱਚਿਆਂ ਨੂੰ ਬਾਲ ਮਜ਼ਦੂਰੀ ਅਤੇ ਭੀਖ ਮੰਗਣ ਵਰਗੇ ਧੰਦੇ ਵਿਚ ਜਬਰਨ ਧਕੇਲਿਆ ਜਾਂਦਾ ਹੈ, ਜਿਸ ਤੋਂ ਬਾਅਦ ਇਨ੍ਹਾਂ ਬੱਚਿਆਂ ਦਾ ਕੁਝ ਪਤਾ ਹੀ ਨਹੀਂ ਲੱਗਦਾ। ਕੁਝ ਸਾਲ ਪਹਿਲਾਂ ਲੁਧਿਆਣਾ ਆਰਟੀਆਈ ਐਕਟੀਵਿਸਟ ਰੋਹਿਤ ਸੱਭਰਵਾਲ ਵੱਲੋਂ ਪਾਈ ਗਈ ਆਰਟੀਆਈ ਵਿੱਚ ਖੁਲਾਸਾ ਹੋਇਆ ਸੀ ਕਿ ਦੇਸ਼ 'ਚ ਹਰ ਸਾਲ ਹਜ਼ਾਰਾਂ ਬੱਚੇ ਗੁੰਮ ਹੋ ਜਾਂਦੇ ਹਨ, ਜਿਨ੍ਹਾਂ ਦਾ ਬਾਹਰ ਵਿਚ ਕੋਈ ਪਤਾ ਟਿਕਾਣਾ ਨਹੀਂ ਲੱਗਦਾ।

ਲੁਧਿਆਣਾ ਵਿੱਚ ਗੁੰਮਸ਼ੁਦਗੀ :ਪੂਰੇ ਪੰਜਾਬ ਵਿੱਚ ਅਤੇ ਦੇਸ਼ ਵਿੱਚ ਬੱਚਿਆਂ ਦੇ ਲਾਪਤਾ ਹੋਣ ਦੇ ਮਾਮਲੇ ਆਮ ਹੁੰਦੇ ਜਾ ਰਹੇ ਹਨ। ਜੇਕਰ ਗੱਲ ਇਕੱਲੇ ਲੁਧਿਆਣਾ ਦੀ ਕੀਤੀ ਜਾਵੇ ਤਾਂ ਬੀਤੇ ਇਕ ਮਹੀਨੇ ਦੇ ਅੰਦਰ 38 ਬੱਚੇ ਰੇਲਵੇ ਹੈਲਪਲਾਈਨ ਰਾਹੀਂ ਪੁਲਿਸ ਨੇ ਬਰਾਮਦ ਕੀਤੇ ਸਨ, ਜਿਨ੍ਹਾਂ ਨੂੰ ਬਾਲ ਮਜ਼ਦੂਰੀ ਲਈ ਅੱਗੇ ਵੇਚਿਆ ਗਿਆ ਸੀ ਇਸ ਤੋਂ ਇਲਾਵਾ ਸਾਲ 2022 ਵਿੱਚ ਇਕੱਲੇ ਲੁਧਿਆਣਾ 'ਚ 237 ਬੱਚੇ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ ਬਾਲ ਮਜ਼ਦੂਰੀ ਦੇ ਧੰਦੇ ਵੱਲ ਲਗਾਇਆ ਜਾ ਰਿਹਾ ਸੀ, ਜਾਂ ਫਿਰ ਉਨ੍ਹਾਂ ਤੋਂ ਭੀਖ ਮੰਗਵਾਈ ਜਾ ਰਹੀ ਸੀ। ਅਜਿਹੇ ਮਾਮਲਿਆਂ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ ਅਤੇ ਜਿਹੜੇ ਲੋਕ ਬਾਲ ਮਜ਼ਦੂਰੀ ਕਰ ਰਹੇ ਨੇ ਉਹ ਕਾਨੂੰਨ ਤੋਂ ਬੇਖੌਫ ਹਨ।

ਇਹ ਵੀ ਪੜ੍ਹੋ :ਅਮਰੀਕਾ 'ਚ ਖਾਲਿਸਤਾਨੀ ਸਮਰਥਕਾਂ ਨੇ ਸੀਐੱਮ ਮਾਨ ਦੇ ਬੱਚਿਆਂ ਨੂੰ ਧਮਕਾਇਆ, ਘਿਰਾਓ ਕਰਨ ਲਈ ਮਤਾ ਕੀਤਾ ਪਾਸ

ਬਾਲ ਵਿਭਾਗ ਦਾ ਰੋਲ : ਗੁੰਮਸ਼ੁਦਾ ਹੋਏ ਬੱਚਿਆਂ ਦੀ ਤਲਾਸ਼ ਲਈ ਅਤੇ ਨਾਲ ਜਿਹੜੇ ਬੱਚੇ ਬਾਲ ਮਜ਼ਦੂਰੀ ਕਰਦੇ ਹਨ ਅਤੇ ਜਿਨ੍ਹਾਂ ਤੋਂ ਭੀਖ ਮੰਗਵਾਈ ਜਾਂਦੀ ਹੈ ਉਨ੍ਹਾਂ ਨੂੰ ਬਰਾਮਦ ਕਰਨ ਲਈ ਬਾਲ ਭਲਾਈ ਵਿਭਾਗ ਅਹਿਮ ਰੋਲ ਅਦਾ ਕਰਦਾ ਹੈ। ਬਾਲ ਭਲਾਈ ਵਿਭਾਗ ਦੀ ਜ਼ਿਲ੍ਹਾ ਅਫ਼ਸਰ ਰਸ਼ਮੀ ਸੈਣੀ ਅਤੇ ਮੈਡਮ ਸੰਗੀਤਾ ਨੇ ਦੱਸਿਆ ਹੈ ਕਿ ਬੱਚਿਆਂ ਨੂੰ ਅਜਿਹੇ ਹਲਾਤ ਵਿੱਚੋਂ ਕੱਢਣ ਲਈ ਬਾਲ ਵਿਕਾਸ ਵਿਭਾਗ ਵਲੋਂ ਬੱਚਿਆਂ ਦੀ ਕੌਂਸਲਿੰਗ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਬਾਲ ਘਰ ਵਿੱਚ ਰੱਖਿਆ ਜਾਂਦਾ ਹੈ। ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਦੇ ਤਹਿਤ ਪੈਨਸ਼ਨ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਉਨ੍ਹਾਂ ਨੂੰ ਬਿਹਤਰ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ :Amritpal Singh Audio Viral: ਵੀਡੀਓ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਦੀ ਆਡੀਓ ਹੋ ਰਹੀ ਵਾਇਰਲ, ਪੜ੍ਹੋ ਹੁਣ ਸਿੱਖ ਸੰਗਤ ਨੂੰ ਦਿੱਤਾ ਕਿਹੜਾ ਸੰਦੇਸ਼

ਨਸ਼ੇ ਅਤੇ ਜੁਰਮ ਵੱਲ ਜਾਂਦੇ ਬੱਚੇ : ਜਿਨ੍ਹਾਂ ਬੱਚਿਆਂ ਨੂੰ ਭੀਖ ਮੰਗਣ ਦੇ ਧੰਦੇ ਵਿੱਚ ਧੱਕਿਆ ਜਾਂਦਾ ਹੈ ਅਤੇ ਬਾਲ ਮਜਦੂਰੀ ਕਰਵਾਈ ਜਾਂਦੀ ਹੈ ਉਨ੍ਹਾਂ ਬੱਚਿਆਂ ਦਾ ਭਵਿੱਖ ਅਕਸਰ ਖਰਾਬ ਹੋ ਜਾਂਦਾ ਹੈ ਉਹ ਨਸ਼ੇ ਦੀ ਦਲਦਲ ਵਿੱਚ ਫਸ ਜਾਂਦੇ ਹਨ ਅਤੇ ਫਿਰ ਜ਼ੁਰਮ ਦੀ ਦੁਨੀਆ ਦੇ ਵਿੱਚ ਪੈਰ ਰੱਖ ਲੈਂਦੇ ਨੇ ਜਿਸ ਤੋਂ ਬਾਅਦ ਉਹ ਜੇਲ੍ਹਾਂ ਵਿੱਚ ਡੱਕੇ ਜਾਂਦੇ ਨੇ, ਬਾਲ ਭਲਾਈ ਵਿਭਾਗ ਉਨ੍ਹਾਂ ਬੱਚਿਆਂ ਦੀ ਭਾਲ ਲਈ ਅਹਿਮ ਯੋਗਦਾਨ ਪਾਉਂਦਾ ਹੈ ਉਹਨਾਂ ਨੂੰ ਸੁਰੱਖਿਅਤ ਸਕੂਲਾਂ ਤੱਕ ਪਹੁੰਚਾਉਂਦਾ ਹੈ, ਜ਼ਿਲ੍ਹਾ ਬਾਲ ਭਲਾਈ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਤੋਂ ਭੀਖ ਮੰਗਵਾਈ ਜਾਂਦੀ ਹੈ ਜਾਂ ਬਾਲ ਮਜਦੂਰੀ ਕਰਵਾਈ ਜਾਂਦੀ ਹੈ ਉਹ ਇਕ ਜੁਰਮ ਹੈ ਇਹ ਕਰਵਾਉਣ ਵਾਲੇ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਹੁੰਦੀ ਹੈ।

ABOUT THE AUTHOR

...view details