Budget of Punjab government: ਪੰਜਾਬ ਸਰਕਾਰ ਦੇ ਬਜਟ ਤੋਂ ਸਨਅਤਕਾਰਾਂ ਨੂੰ ਨਹੀਂ ਕੋਈ ਉਮੀਦ, ਕਿਹਾ- ਸੂਬਾ ਸਰਕਾਰ ਪਹਿਲਾਂ ਹੀ ਹੋਈ ਪਈ ਹੈ ਕਰਜਈ ਲੁਧਿਆਣਾ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਹੈ ਜਿਸ ਨੂੰ ਲੈ ਕੇ ਲੁਧਿਆਣਾ ਦੇ ਵੱਖ ਵੱਖ ਖੇਤਰਾਂ ਨਾਲ ਜੁੜੇ ਕਾਰੋਬਾਰੀਆਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਉਮੀਦ ਨਾ ਹੋਣ ਦੀ ਗੱਲ ਪ੍ਰਗਟ ਕੀਤੀ ਹੈ। ਵਪਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਆਪਣੇ ਇਨ੍ਹਾਂ ਪੰਜ ਸਾਲਾਂ ਦੇ ਕਾਰਜਕਾਲ ਦੇ ਵਿੱਚ ਲੋਕਾਂ ਨਾਲ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰ ਦੇਵੇ ਤਾਂ ਇਹ ਵੀ ਵੱਡੀ ਗੱਲ ਹੋਵੇਗੀ। ਕਾਰੋਬਾਰੀਆਂ ਨੇ ਨਿਵੇਸ਼ ਪੰਜਾਬ ਨੂੰ ਲੈ ਕੇ ਵੀ ਕਿਹਾ ਹੈ ਕਿ ਮੁੱਖ ਮੰਤਰੀ ਖੁਦ ਹੀ ਕਹਿ ਰਹੇ ਨੇ ਕਿ ਉਹ ਤਿੰਨੇ ਐਮ ਓ ਯੂ ਸਾਈਨ ਹੋਏ ਇਹ ਸਪਸ਼ਟ ਨਹੀਂ ਕਰ ਸਕਦੇ ਤਾਂ ਜ਼ਾਹਿਰ ਹੈ ਕਿ ਸੂਬੇ ਦੇ ਵਿਚ ਕਿੰਨੇ ਲੋਕ ਨਿਵੇਸ਼ ਕਰਨ ਲਈ ਤਿਆਰ ਹਨ ਇਹ ਇਕ ਵੱਡਾ ਸਵਾਲ ਹੈ।
ਕਰਜ਼ੇ ਦੀ ਮਾਰ: ਲੁਧਿਆਣਾ ਤੋਂ ਐਮਐਸਐਮ ਈ ਨਾਲ ਜੁੜੇ ਹੋਏ ਕਾਰੋਬਾਰੀ ਬਾਤੀਸ਼ ਜਿੰਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਉੱਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਨਵੀਂ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਸੱਤ ਮਹੀਨਿਆਂ ਅੰਦਰ ਹੀ 45 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਅਜਿਹੇ ਵਿੱਚ ਅਸੀਂ ਬਜਟ ਤੋਂ ਕੀ ਉਮੀਦ ਕਰ ਸਕਦੇ ਹਨ, ਉਨ੍ਹਾਂ ਕਿਹਾ ਕਿ ਜੀਐਸਟੀ ਕੰਪਨਸੇਸ਼ਨ ਸਰਕਾਰ ਬੰਦ ਕਰਨ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਜੇਕਰ ਬੀਤੇ 10 ਸਾਲਾਂ ਦਾ ਰਿਕਾਰਡ ਲਿਆ ਜਾਵੇ ਤਾਂ 0.45 ਪੰਜਾਬ ਦੀ ਗ੍ਰੋਥ ਹੋਈ ਹੈ, ਉਨ੍ਹਾਂ ਕਿਹਾ ਕਿ ਬੀਤੇ 2 ਸਾਲਾਂ ਅੰਦਰ ਪੰਜਾਬ ਦੇ ਵਿੱਚ ਜੇਕਰ ਬਿਜਲੀ ਬੋਰਡ ਦੇ ਆਂਕੜਿਆਂ ਦੀ ਗੱਲ ਕੀਤੀ ਜਾਵੇ ਤਾਂ 6500 ਦੇ ਕਰੀਬ ਇੰਡਸਟਰੀ ਬੰਦ ਹੋ ਚੁਕੀ ਹੈ।
ਸਨਅਤਕਾਰ ਨਾ ਉਮੀਦ: ਏਸ਼ੀਆ ਦੀ ਸਭ ਤੋਂ ਵੱਡੀ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਮੁਖੀ ਡੀ ਐਸ ਚਾਵਲਾ ਨੇ ਕਿਹਾ ਹੈ ਕਿ ਸਾਨੂੰ ਪੰਜਾਬ ਸਰਕਾਰ ਦੇ ਇਸ ਨਵੇਂ ਬਜਟ ਤੋਂ ਕੋਈ ਵੀ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਸਰਕਾਰ ਆਪਣੇ ਵੱਲੋਂ ਕੀਤੇ ਗਏ ਵਾਅਦੇ ਪੂਰੇ ਕਰ ਦਿੰਦੀ ਹੈ ਤਾਂ ਇਹ ਹੀ ਵੱਡੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਦੇ ਦੌਰਾਨ ਨੇ ਸਸਤੀ ਬਿਜਲੀ, ਘੱਟ ਵਿਆਜ ਦਰਾਂ ਉੱਤੇ ਕਰਜਾ, ਐਮ ਐਸ ਐਮ ਈ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ ਸਕੀਮਾਂ ਦੇਣ ਦੀ ਗੱਲ ਕਹੀ ਸੀ ਪਰ ਇਹਨਾਂ ਵਿਚੋਂ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਜਿਸ ਕਰਕੇ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।
ਐਮ ਐਸ ਐਮ ਈ ਵਾਸਤੇ ਉਮੀਦ:ਲੁਧਿਆਣਾ ਤੋਂ ਸੀਨੀਅਰ ਕਾਰੋਬਾਰੀ ਰਜਨੀਸ਼ ਅਹੂਜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਝਗੜਿਆਂ ਦੇ ਵਿੱਚ ਹੀ ਉਲਝੀ ਹੋਈ ਹੈ, ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਮਝਣਾ ਹੋਵੇਗਾ ਕਿ ਪੰਜਾਬ ਦੇ ਵਿੱਚ 90 ਫ਼ੀਸਦੀ ਐਮਐਸਐਮ ਈ ਹੈ, ਉਨ੍ਹਾਂ ਕਿਹਾ ਕਿ ਇੰਡਸਟਰੀ ਵਾਲਿਆਂ ਨੂੰ ਕੋਰਟਾਂ ਦੇ ਚੱਕਰ ਲਗਾਉਣੇ ਪੈ ਰਹੇ ਨੇ, ਉਨ੍ਹਾਂ ਕਿਹਾ ਜਿਵੇਂ ਇੰਪਰੂਵਮੈਂਟ ਟਰੱਸਟ ਅਤੇ ਕਾਰਪੋਰੇਸ਼ਨ ਦੇ ਵਿੱਚ ਵਨ ਟਾਈਮ ਸੈਟਲਮੈਂਟ ਪਾਲਿਸੀ ਲਿਆਈ ਗਈ ਹੈ ਉਸੇ ਤਰ੍ਹਾਂ ਸਰਕਾਰ ਨੂੰ ਇੰਡਸਟਰੀ ਦੇ ਵਿੱਚ ਵੀ ਲਿਆਉਣੀ ਚਾਹੀਦੀ ਹੈ। ਕਾਨੂੰਨ ਵਿਵਸਥਾ ਨੂੰ ਲੈਕੇ ਪੰਜਾਬ ਸਰਕਾਰ ਨੇ ਵੱਡੇ ਸਵਾਲ ਖੜੇ ਕੀਤੇ ਨੇ, ਕਾਰੋਬਾਰੀਆਂ ਨੇ ਕਿਹਾ ਹੈ ਕੇ ਪੰਜਾਬ ਦੇ ਵਿਚ ਕਾਨੂੰਨ ਵਿਵਸਥਾ ਖਰਾਬ ਹੁੰਦੀ ਜਾ ਰਹੀ ਹੈ ਹਾਲਾਂਕਿ ਕੁਝ ਨੇ ਇਸ ਨੂੰ ਆਮ ਦੱਸਿਆ ਕਿ ਅਜਿਹਾ ਹੁੰਦਾ ਹੀ ਹੈ ਪਰ ਰਾਜਨੀਸ਼ ਅਹੂਜਾ ਅਤੇ ਹੋਰਨਾਂ ਨੇ ਕਿਹਾ ਕੇ ਹਾਲਾਤ ਠੀਕ ਨਾ ਹੋਣ ਤਾਂ ਕਰੋਬਾਰੀਆਂ ਵਿੱਚ ਡਰ ਦਾ ਮਹੌਲ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਨਿਵੇਸ਼ ਤਾਂ ਹੀ ਹੁੰਦਾ ਹੈ ਜਦੋਂ ਹਾਲਾਤ ਠੀਕ ਹੋਣ।
ਇਹ ਵੀ ਪੜ੍ਹੋ:Stolen From NRIs House: NRI ਦੇ ਘਰੋਂ ਲੱਖਾਂ ਰੁਪਏ ਨਗਦੀ ਤੇ ਗਹਿਣੇ ਚੋਰੀ, 4 ਖ਼ਿਲਾਫ਼ ਮਾਮਲਾ ਦਰਜ