ਪੰਜਾਬ

punjab

ETV Bharat / state

ਕਾਂਗਰਸ 'ਚ ਵਧਦਾ ਕਲੇਸ਼ ਹੁਣ ਆਪਣਿਆਂ ਦੇ ਲਈ ਹੀ ਬਣਿਆ ਮੁਸੀਬਤ - Congress Assembly Elections

ਪੰਜਾਬ ਕਾਂਗਰਸ ਦੇ ਵਿੱਚ ਬੀਤੇ 6 ਮਹੀਨਿਆਂ ਦੇ ਅੰਦਰ ਚੱਲ ਰਿਹਾ ਕਲੇਸ਼ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਲਾਂਭੇ ਕਰਨ ਤੋਂ ਬਾਅਦ ਕਾਂਗਰਸ ਵਿਧਾਨ ਸਭਾ ਚੋਣਾਂ (Congress Assembly Elections) ਇਕਜੁੱਟ ਹੋ ਕੇ ਲੜਨ ਦੇ ਸੁਪਨੇ ਲੈ ਰਹੀ ਸੀ, ਪਰ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਲੋਕ ਕਾਂਗਰਸ ਬਣਾਉਣ ਅਤੇ ਫਿਰ ਭਾਜਪਾ ਨਾਲ ਹੱਥ ਮਿਲਾਉਣ ਤੋਂ ਬਾਅਦ ਪੰਜਾਬ ਕਾਂਗਰਸ ਦੀਆਂ ਮੁਸ਼ਕਿਲਾਂ ਵਧਦੀਆਂ ਵਿਖਾਈ ਦੇ ਰਹੀਆਂ ਹਨ, ਪੰਜਾਬ ਕਾਂਗਰਸ ਦੇ ਮੌਜੂਦਾ ਦੋ ਵਿਧਾਇਕ ਪਾਰਟੀ ਛੱਡ ਚੁੱਕੇ ਹਨ।

ਕਾਂਗਰਸ 'ਚ ਵਧਦਾ ਕਲੇਸ਼ ਹੁਣ ਆਪਣਿਆਂ ਦੇ ਲਈ ਹੀ ਬਣਿਆ ਮੁਸੀਬਤ
ਕਾਂਗਰਸ 'ਚ ਵਧਦਾ ਕਲੇਸ਼ ਹੁਣ ਆਪਣਿਆਂ ਦੇ ਲਈ ਹੀ ਬਣਿਆ ਮੁਸੀਬਤ

By

Published : Jan 1, 2022, 8:22 PM IST

ਲੁਧਿਆਣਾ:ਪੰਜਾਬ ਕਾਂਗਰਸ ਦੇ ਵਿੱਚ ਬੀਤੇ 6 ਮਹੀਨਿਆਂ ਦੇ ਅੰਦਰ ਚੱਲ ਰਿਹਾ ਕਲੇਸ਼ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਲਾਂਭੇ ਕਰਨ ਤੋਂ ਬਾਅਦ ਕਾਂਗਰਸ ਵਿਧਾਨ ਸਭਾ ਚੋਣਾਂ ਇਕਜੁੱਟ ਹੋ ਕੇ ਲੜਨ ਦੇ ਸੁਪਨੇ ਲੈ ਰਹੀ ਸੀ, ਪਰ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਲੋਕ ਕਾਂਗਰਸ ਬਣਾਉਣ ਅਤੇ ਫਿਰ ਭਾਜਪਾ ਨਾਲ ਹੱਥ ਮਿਲਾਉਣ ਤੋਂ ਬਾਅਦ ਪੰਜਾਬ ਕਾਂਗਰਸ ਦੀਆਂ ਮੁਸ਼ਕਿਲਾਂ ਵਧਦੀਆਂ ਵਿਖਾਈ ਦੇ ਰਹੀਆਂ ਹਨ, ਪੰਜਾਬ ਕਾਂਗਰਸ ਦੇ ਮੌਜੂਦਾ ਦੋ ਵਿਧਾਇਕ ਪਾਰਟੀ ਛੱਡ ਚੁੱਕੇ ਹਨ। ਦੂਜੇ ਪਾਸੇ ਹੋਰ ਵੀ ਕਈ ਵੱਡੇ ਚਿਹਰਿਆਂ ਦੇ ਜਾਣ ਦੇ ਕਿਆਸ ਲੱਗਾਏ ਜਾ ਰਹੇ ਹਨ। ਜਿਸ ਦਾ ਖਮਿਆਜ਼ਾ ਵਿਧਾਨ ਸਭਾ ਚੋਣਾਂ ਭਾਰਤ ਵਿੱਚ ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ।

ਦਲਬਦਲੀਆਂ ਦਾ ਸਿਲਸਿਲਾ ਜਾਰੀ
ਪੰਜਾਬ ਲੋਕ ਕਾਂਗਰਸ ਦਾ ਭਾਜਪਾ ਨਾਲ ਗੱਠਜੋੜ ਹੋਣ ਤੋਂ ਬਾਅਦ ਇਸ ਤੋਂ ਬਾਅਦ ਇੱਕ ਕਾਂਗਰਸ ਦੇ ਵੱਡੇ ਚਿਹਰੇ ਪਾਰਟੀ ਛੱਡ ਕੇ ਭਾਜਪਾ ਨਾਲ ਹੱਥ ਮਿਲਾ ਰਹੇ ਨੇ ਸਭ ਤੋਂ ਪਹਿਲਾਂ ਰਾਣਾ ਸੋਢੀ ਅਤੇ ਫਿਰ ਦੋ ਮੌਜੂਦਾ ਕਾਂਗਰਸ ਦੇ ਵਿਧਾਇਕ ਫਤਹਿਜੰਗ ਬਾਜਵਾ 'ਤੇ ਲਾਡੀ ਦੇ ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਰਾਣਾ ਗੁਰਜੀਤ ਸੋਢੀ ਨੇ ਵੀ ਬਗ਼ਾਵਤੀ ਸੁਰ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਨੇ ਸਾਫ ਕਿਹਾ ਕਿ ਜੇਕਰ ਉਨ੍ਹਾਂ ਦੀ ਟਿਕਟ ਕੱਟੀ ਜਾਂਦੀ ਹੈ ਤਾਂ ਉਹ ਆਜ਼ਾਦ ਚੋਣ ਮੈਦਾਨ 'ਚ ਉਤਰਣਗੇ ਜਿਸ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਵਿਚ ਖਲਬਲੀ ਮਚ ਗਈ ਹੈ।

ਕਾਂਗਰਸ 'ਚ ਵਧਦਾ ਕਲੇਸ਼ ਹੁਣ ਆਪਣਿਆਂ ਦੇ ਲਈ ਹੀ ਬਣਿਆ ਮੁਸੀਬਤ
ਕਾਂਗਰਸ ਵਿਚਲੀ ਧੜੇਬਾਜ਼ੀਪੰਜਾਬ ਕਾਂਗਰਸ ਦੇ ਵਿੱਚ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਅਤੇ ਨਵਜੋਤ ਸਿੱਧੂ ਦਾ ਧੜਾ ਮੰਨੇ ਜਾਂਦੇ ਰਹੇ ਸਨ ਪਰ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡ ਕੇ ਆਪਣੀ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਹੁਣ ਕਾਂਗਰਸ ਦੇ ਵਿਚਾਲੇ ਗੁੱਟਬਾਜ਼ੀ ਹੋਰ ਵਧਦੀ ਜਾ ਰਹੀ ਹੈ। ਜਿਸ ਦਾ ਫ਼ਾਇਦਾ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੋਵੇਂ ਮਿਲ ਕੇ ਚੁੱਕ ਰਹੇ ਨੇ ਅਤੇ ਲੀਡਰਾਂ ਨੂੰ ਲਗਾਤਾਰ ਆਪਣੇ ਨਾਲ ਜੋੜ ਕੇ ਸ਼ਕਤੀ ਵਧਾ ਰਹੇ ਹਨ। ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਂਗਰਸ ਦੇ ਮੌਜੂਦਾ ਕਈ ਵੱਡੇ ਲੀਡਰ ਬਿਆਨ ਦੇ ਚੁੱਕੇ ਨੇ ਇੱਥੋਂ ਤੱਕ ਕਿ ਨਵਜੋਤ ਸਿੱਧੂ ਦੇ ਆਪ ਮੁਹਾਰੇ ਹੋ ਕੇ ਰੈਲੀਆਂ ਅੰਦਰ ਜਾ ਕੇ ਉਮੀਦਵਾਰਾਂ ਦੇ ਪਿੱਠ ਥਾਪੜਨ 'ਤੇ ਵੀ ਸਵਾਲ ਖੜੇ ਹੋ ਰਹੇ ਹਨ। ਹਾਈਕਮਾਨ ਦੀ ਚੁੱਪੀ, ਸਿੱਧੂ ਦੀ ਮਨਮਾਨੀਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਲਾਂਭੇ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਇਸ ਨੂੰ ਲੈ ਕੇ ਵੀ ਲਗਾਤਾਰ ਕਲੇਸ਼ ਵਧਦਾ ਜਾ ਰਿਹਾ ਹੈ। ਜਿਥੇ ਇੱਕ ਪਾਸੇ ਲਗਾਤਾਰ ਕਈ ਵਿਧਾਇਕ ਹੀ ਕਹਿ ਚੁੱਕੇ ਹਨ ਕਿ ਚਰਨਜੀਤ ਚੰਨੀ ਹੀ ਅਗਲੇ ਮੁੱਖ ਮੰਤਰੀ ਚਿਹਰੇ ਹੋਣਗੇ। ਜਦੋਂ ਕਿ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਆਪ ਮੁਹਾਰੇ ਹੋ ਕੇ ਨਾ ਸਿਰਫ ਬਿਨ੍ਹਾਂ ਲਾੜੇ ਤੋਂ ਬਰਾਤ ਵਰਗੇ ਬਿਆਨ ਦੇ ਰਹੇ ਸਗੋਂ ਸੀਟਾਂ ਨੂੰ ਲੈ ਕੇ ਵੀ ਲਗਾਤਾਰ ਫ਼ੈਸਲੇ ਲੈ ਰਹੇ ਹਨ। ਜੋ ਕਈ ਕਾਂਗਰਸੀ ਆਗੂਆਂ ਨੂੰ ਹਜ਼ਮ ਨਹੀਂ ਹੋ ਰਿਹਾ ਲੁਧਿਆਣਾ ਤੋਂ ਭਾਰਤ ਭੂਸ਼ਣ ਆਸ਼ੂ ਨੇ ਤਾਂ ਚੰਡੀਗੜ੍ਹ 'ਚ ਮੀਡੀਆ ਅਦਾਰਿਆਂ ਦੇ ਦਿੱਤੇ ਬਿਆਨ 'ਚ ਇਥੋਂ ਤੱਕ ਕਹਿ ਦਿੱਤਾ ਕਿ ਸਿੱਧੂ ਕਨਫਿਊਜ਼ਨ ਪੈਦਾ ਕਰ ਰਹੇ ਹਨ। ਕਾਂਗਰਸ ਛੱਡ ਕੇ ਪੰਜਾਬ ਲੋਕ ਕਾਂਗਰਸ 'ਚ ਸ਼ਾਮਿਲ ਹੋਏ ਪ੍ਰਿਤਪਾਲ ਨੇ ਕਿਹਾ ਕਿ ਪਹਿਲਾਂ ਫੈਸਲੇ ਹਾਈਕਮਾਨ ਲੈਂਦੀ ਸੀ ਪਰ ਹੁਣ ਫ਼ੈਸਲੇ ਪਹਿਲਾਂ ਨਵਜੋਤ ਸਿੱਧੂ ਲੈ ਲੈਂਦੇ ਨੇ ਅਤੇ ਉਸ 'ਤੇ ਹਾਈਕਮਾਨ ਮੋਹਰ ਲਾਉਂਦੀ ਹੈ। ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਨੂੰ ਲੈ ਕੇ ਵਿਰੋਧੀਆਂ ਦੇ ਤੰਜਕਾਂਗਰਸ ਵਿੱਚ ਚੱਲ ਰਹੇ ਕਲੇਸ਼ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਲਗਾਤਾਰ ਨਾ ਸਿਰਫ ਤੰਜ ਕੱਸ ਰਹੀਆਂ ਹਨ ਸਗੋਂ ਇਸ ਦਾ ਸਿਆਸੀ ਲਾਹਾ ਲੈਣ ਲਈ ਸਟੇਜਾਂ ਤੋਂ ਵੀ ਕਾਂਗਰਸ ਨੂੰ ਲਗਾਤਾਰ ਘੇਰ ਰਹੀਆਂ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਆਗੂ ਸਿਰਫ਼ ਸਿਆਸੀ ਲਾਹਾ ਲੈਣ ਲਈ ਵਿਧਾਇਕ ਬਣਨ ਲਈ ਅਜਿਹੀ ਪਾਰਟੀ ਦੇ ਨਾਲ ਗਠਜੋੜ ਕਰ ਰਹੇ ਹਨ, ਜਿਨ੍ਹਾਂ ਕਰਕੇ ਸੈਂਕੜੇ ਕਿਸਾਨ ਸ਼ਹੀਦ ਹੋ ਗਏ, ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਸ਼ਹੀਦ ਹੋਏ ਕਿਸਾਨਾਂ ਦੀ ਵੀ ਪ੍ਰਵਾਹ ਨਹੀਂ ਉੱਥੇ ਹੀ ਦੂਜੇ ਪਾਸੇ ਕਾਂਗਰਸ ਤੋਂ ਪੰਜਾਬ ਲੋਕ ਕਾਂਗਰਸ ਚ ਸ਼ਾਮਿਲ ਹੋਏ ਬੁਲਾਰੇ ਪ੍ਰਿਤਪਾਲ ਬਲੀਏਵਾਲ ਨੇ ਕਿਹਾ ਕਿ ਹਾਲੇ ਤਾਂ ਇਹ ਸ਼ੁਰੂਆਤ ਹੋਈ ਹੈ ਵੱਡੀਆਂ-ਵੱਡੀਆਂ ਵਿਕਟਾਂ ਕਾਂਗਰਸ ਦੀਆਂ ਡਿੱਗਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਆਉਂਦੇ ਦਿਨ੍ਹਾਂ 'ਚ ਕਾਂਗਰਸ ਖੇਰੂੰ-ਖੇਰੂੰ ਹੋ ਜਾਵੇਗੀ। ਉੱਥੇ ਦੂਜੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਖ਼ੁਦ ਹੀ ਇੱਕ ਦੂਜੇ ਨੂੰ ਕੱਟਣ ਲੱਗੇ ਹੋਏ ਨੇ ਕਾਂਗਰਸ ਵਿੱਚ ਮੁੱਖ ਮੰਤਰੀ ਬਣਨ ਦੀ ਦੌੜ ਲੱਗੀ ਹੋਈ ਹੈ ਦਾਅਵਿਆਂ ਵਾਅਦਿਆਂ ਭਾਰਤ ਨਾਲ ਕੋਈ ਫਾਇਦਾ ਨਹੀਂ ਹੋਣ ਵਾਲਾ ਹੈ।

ਜੇਕਰ ਟਿਕਟ ਨਹੀਂ ਮਿਲਦੀ ਤਾਂ ਪਾਰਟੀ ਛੱਡਣਾ ਕੋਈ ਹੱਲ ਨਹੀਂ
ਉਧਰ ਲੁਧਿਆਣਾ ਵਿੱਚ ਲੱਗੇ ਆਪਣੇ ਬੋਹੜਾਂ ਦੇ ਅੰਦਰ ਕਾਂਗਰਸ ਦਾ ਨਿਸ਼ਾਨ ਨਾ ਹੋਣ ਕਾਰਨ ਸੁਰਖੀਆਂ 'ਚ ਆਏ ਭਾਰਤ ਭੂਸ਼ਣ ਆਸ਼ੂ ਨੇ ਬੀਤੇ ਦਿਨ ਚੰਡੀਗੜ੍ਹ 'ਚ ਸਿੱਧੂ ਵੱਲੋਂ ਕਨਫਿਊਜ਼ਨ ਪੈਦਾ ਕਰਨ ਦਾ ਬਿਆਨ ਦਿੱਤਾ। ਜਦੋਂ ਕਿ ਲੁਧਿਆਣਾ 'ਚ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀਆਂ ਟਿਕਟਾਂ ਕੱਟੀਆਂ ਜਾ ਰਹੀਆਂ ਸਨ। ਜੋ ਨਾਨ ਪਰਫਾਰਮਰ ਸਨ ਉਹ ਹੀ ਪਾਰਟੀ ਛੱਡ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰਾਣਾ ਗੁਰਜੀਤ ਦੀ ਨਾ ਟਿਕਟ ਕੱਟੀ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੇ ਕੋਈ ਅਜਿਹਾ ਬਿਆਨ ਦਿੱਤਾ ਹੈ। ਉੱਥੇ ਦੂਜੇ ਪਾਸੇ ਕਾਂਗਰਸ ਦੇ ਕੇ ਕੇ ਬਾਵਾ ਨਵਜੋਤ ਸਿੱਧੂ ਦੀਆਂ ਤਾਰੀਫਾਂ ਕਰ ਰਹੇ ਹਨ। ਬਾਵਾ ਨੇ ਕਿਹਾ ਕਿ ਜੇਕਰ ਟਿਕਟ ਨਹੀਂ ਮਿਲਦੀ ਤਾਂ ਪਾਰਟੀ ਛੱਡਣਾ ਕੋਈ ਹੱਲ ਨਹੀਂ ਹੈ। ਉਹ ਬੀਤੇ ਕਈ ਸਾਲਾਂ ਤੋਂ ਪਾਰਟੀ 'ਚ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਅੱਜ ਤੱਕ ਟਿਕਟ ਨਹੀਂ ਮਿਲੀ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹ ਪਾਰਟੀ ਛੱਡ ਦੇਣ।

ਇਹ ਵੀ ਪੜ੍ਹੋ:ਲਾਲੀ ਮਜੀਠੀਆ ਆਪ ਵਿੱਚ ਸ਼ਾਮਲ, ਪਾਰਟੀ ਨੇ ਬਣਾਇਆ ਉਮੀਦਵਾਰ

ABOUT THE AUTHOR

...view details