ਖੰਨਾ: ਜ਼ਿਲ੍ਹਾ ਖੰਨਾ ਨੈਸ਼ਨਲ ਹਾਈਵੇ 'ਤੇ ਬੀਜਾ ਦੇ ਪੁਲ 'ਤੇ ਇੱਕ ਨੌਜਵਾਨ ਲੜਕੀ ਦੇ ਭੇਦਭਰੇ ਹਾਲਾਤਾਂ 'ਚ ਅੱਗ ਨਾਲ ਸੜ ਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੇ ਪੁੱਜੇ ਡੀ.ਐਸ.ਪੀ ਨੇ ਕਿਹਾ ਕਿ ਹਰ ਪਹਿਲੂ ਤੋਂ ਜਾਂਚ ਕਰ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਦੇਖਣ ਯੋਗ ਗੱਲ ਇਹ ਵੀ ਹੈ ਕੇ ਕੌਮੀ ਹਾਈਵੇਅ 'ਤੇ ਹਜ਼ਾਰਾਂ ਦੀ ਤਦਾਦ 'ਚ ਲੋਕ ਲੰਘਦੇ ਹਨ ਪਰ ਕਿਸੇ ਵਲੋਂ ਵੀ ਅੱਗ ਬੁਝਾਉਣ ਦੀ ਕੋਸ਼ਿਸ ਨਹੀਂ ਕੀਤੀ ।
ਲੜਕੀ ਦੇ ਪਿਤਾ ਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਭੱਠਲ ਹੈ ਜੋ ਕੇ ਦੋਰਾਹਾ 'ਚ ਪੈਂਦਾ ਹੈ ਤੇ ਮ੍ਰਿਤਕ ਲੜਕੀ ਦਾ ਨਾਮ ਮਨਪ੍ਰੀਤ ਕੌਰ ਹੈ। ਮਨਪ੍ਰੀਤ ਸਵੇਰੇ 7 ਵਜੇ ਰੁਜ਼ਗਾਰ ਦੀ ਭਾਲ ਲਈ ਘਰੋਂ ਨਿਕਲੀ ਸੀ। ਘਰ 'ਚ ਕਿਸੇ ਤਰ੍ਹਾਂ ਦੀ ਕੋਈ ਅਜਿਹੀ ਗੱਲ ਨਹੀਂ ਹੋਈ ਜਿਸ ਕਾਰਨ ਇਨ੍ਹਾਂ ਵੱਡਾ ਕਦਮ ਚੁਕਿਆ ਜਾਵੇ। ਉਥੇ ਹੀ ਪਿੰਡ ਦੇ ਨੰਬਰਦਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਘਟਨਾ ਦਾ ਪ੍ਰਸ਼ਾਸਨ ਵਲੋਂ ਸੂਚਨਾ ਦੇਣ 'ਤੇ ਪਤਾ ਲਗਿਆ। ਜਿਸ ਤੋਂ ਬਾਅਦ ਉਹ ਇਥੇ ਪੁਜੇ ਹਨ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।