ਪੰਜਾਬ

punjab

ETV Bharat / state

ਪੰਜਾਬ 'ਚ ਹੜ੍ਹ ਤੋਂ ਬਾਅਦ ਹਜ਼ਾਰਾਂ ਏਕੜ ਫਸਲ ਹੋਈ ਬਰਬਾਦ, ਪਿੰਡਾਂ ਦੇ ਲੋਕਾਂ ਨੇ ਦੱਸੇ ਹਾਲਾਤ, ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ। - ਸਰਕਾਰ ਤੋਂ ਮੁਆਵਜ਼ੇ ਦੀ ਮੰਗ

ਪੰਜਾਬ ਵਿੱਚ ਆਏ ਹੜ੍ਹ ਨੇ ਫਸਲ ਨੂੰ ਤਬਾਹ ਕਰ ਦਿੱਤਾ ਹੈ। ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਫਸਲ ਤੋਂ ਇਲਾਵਾ ਸਬਜ਼ੀਆਂ ਅਤੇ ਚਾਰਾ ਬਰਬਾਦ ਹੋ ਚੁੱਕਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

The flood in Ludhiana destroyed thousands of acres of farmers' crops
ਪੰਜਾਬ 'ਚ ਹੜ੍ਹ ਤੋਂ ਬਾਅਦ ਹਜ਼ਾਰਾਂ ਏਕੜ ਫਸਲ ਹੋਈ ਬਰਬਾਦ, ਪਿੰਡਾਂ ਦੇ ਲੋਕਾਂ ਨੇ ਦੱਸੇ ਹਾਲਾਤ, ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ।

By

Published : Jul 15, 2023, 8:11 AM IST

ਹਜ਼ਾਰਾਂ ਏਕੜ ਫਸਲ ਦੀ ਬਰਬਾਦੀ ਹੋਈ

ਲੁਧਿਆਣਾ: ਪੰਜਾਬ ਦੇ ਵਿੱਚ ਬੀਤੇ ਦਿਨ ਆਏ ਹੜ੍ਹਾਂ ਤੋਂ ਬਾਅਦ ਸਤਲੁਜ ਨੇ ਕਹਿਰ ਕੀਤਾ ਹੈ, ਪਿੰਡਾਂ ਦੇ ਵਿੱਚ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ। ਸਤਲੁਜ ਦੀ ਗਾਰ ਅਤੇ ਰੇਤ ਨੇ ਝੋਨਾ ਤਬਾਹ ਕਰ ਦਿੱਤਾ ਹੈ। ਲੁਧਿਆਣਾ ਵਿੱਚ ਸਤਲੁਜ ਕੰਢੇ ਦੇ ਨਾਲ ਲੱਗਦੇ ਕਈ ਪਿੰਡਾਂ ਦੀ ਫਸਲ ਬਰਬਾਦ ਹੋਈ ਹੈ। ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਡੇ ਕੋਲ ਹੁਣ ਇਸ ਨੂੰ ਵਹਾਉਣ ਤੋਂ ਇਲਾਵਾ ਕੋਈ ਰਾਹ ਨਹੀਂ ਬਚਿਆ ਹੈ। ਕਿਸਾਨਾਂ ਨੇ ਦੱਸਿਆ ਕਿ ਜ਼ਮੀਨ ਦੇ ਵਿੱਚ ਰੇਤਾ ਆ ਗਿਆ ਹੈ, ਜਿਸ ਨੂੰ ਚੁੱਕਣਾ ਗੈਰ ਕਾਨੂੰਨੀ ਹੈ ਅਤੇ ਜਦੋਂ ਤੱਕ ਪ੍ਰਸ਼ਾਸਨ ਸਾਨੂੰ ਇਸ ਦੀ ਇਜਾਜ਼ਤ ਨਹੀਂ ਦੇਵੇਗਾ ਉਦੋਂ ਤੱਕ ਅਸੀਂ ਮੁੜ ਤੋਂ ਕਈ ਫ਼ਸਲ ਨਹੀਂ ਲਾ ਸਕਾਂਗੇ। ਕਿਸਾਨਾਂ ਨੇ ਕਿਹਾ ਕਿ ਫ਼ਸਲ ਦੀ ਲਵਾਈ ਉੱਤੇ ਜੋ ਖਰਚਾ ਆਇਆ ਹੈ, ਸਰਕਾਰ ਨੂੰ ਉਸ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।

ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ:ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਕਿੱਤਾ ਇਨ੍ਹਾਂ ਪਿੰਡਾਂ ਵਿੱਚ ਖੇਤੀ ਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਕੋਲ 10 ਏਕੜ ਹੈ ਅਤੇ ਕਿਸੇ ਕੋਲ 5 ਏਕੜ ਜ਼ਮੀਨ ਹੈ। ਉਨ੍ਹਾਂ ਦੀਆਂ ਪੂਰੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ। ਕਿਸਾਨਾਂ ਨੇ ਕਿਹਾ ਕੇ ਲੇਬਰ ਨੂੰ ਉਨ੍ਹਾਂ ਨੇ ਆਪਣੇ ਕੋਲੋ ਪੈਸੇ ਦਿੱਤੇ ਹਨ। ਪਸ਼ੂਆਂ ਦੇ ਖਾਣ ਲਈ ਚਾਰਾ ਤੱਕ ਵੀ ਨਹੀਂ ਬਚਿਆ ਹੈ। ਪਸ਼ੂਆਂ ਲਈ ਅਚਾਰ ਬਣਾ ਕੇ ਲੈਕੇ ਆਏ ਨੇ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾ ਦੀਆਂ ਜ਼ਮੀਨਾਂ ਵਿੱਚ ਰੇਤ ਆ ਗਈ ਹੈ। ਜਿਸ ਨੂੰ ਚੁੱਕਣ ਦਾ ਉਨ੍ਹਾਂ ਨੂੰ ਹੁਕਮ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਪੂਰੀ ਫ਼ਸਲ ਤਬਾਹ ਹੋ ਗਈ ਹੈ। ਕਿਸਾਨਾਂ ਨੇ ਕਿਹਾ ਸਰਕਾਰ ਉਹਨਾਂ ਨੂੰ ਮੁਆਵਜ਼ਾ ਜ਼ਰੂਰ ਦੇਵੇ ਤਾਂ ਜੋ ਉਹ ਆਪਣਾ ਘਰ ਦਾ ਗੁਜ਼ਾਰਾ ਕਰ ਸਕਣ।

ਸਤਲੁਜ ਨੇ ਕੀਤਾ ਕਹਿਰ:ਦੱਸ ਦਈਏ ਲੁਧਿਆਣਾ ਵਿੱਚੋਂ ਲੰਘਣ ਵਾਲੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਫਿਲਹਾਲ 234.75 ਮੀਟਰ ਉੱਤੇ ਹੈ ਅਤੇ 237.50 ਮੀਟਰ ਉੱਤੇ ਖਤਰੇ ਦਾ ਨਿਸ਼ਾਨ ਹੈ। ਜਿਸ ਤੋਂ ਫਿਲਹਾਲ ਸਤਲੁਜ 15 ਤੋਂ 18 ਫੁੱਟ ਹੇਠਾਂ ਚੱਲ ਰਿਹਾ ਹੈ। ਜੇਕਰ 9 ਤੋਂ ਲੈਕੇ 11 ਜੁਲਾਈ ਤੱਕ ਦੀ ਗੱਲ ਕੀਤੀ ਜਾਵੇ ਤਾਂ ਉਦੋਂ ਸਤਲੁਜ ਦਰਿਆ ਦਾ ਪੱਧਰ 238 ਮੀਟਰ ਉੱਤੇ ਪੁੱਜ ਗਿਆ ਸੀ, ਜੋਕਿ ਖਤਰੇ ਦੇ ਨਿਸ਼ਾਨ ਤੋਂ ਵੀ ਅਧਾ ਮੀਟਰ ਉੱਚਾ ਸੀ। ਇਹੀ ਕਾਰਨ ਸੀ ਕਿ ਪਾਣੀ ਆਉਣ ਕਰਕੇ ਲੋਕਾਂ ਦਾ ਨੁਕਸਾਨ ਹੋਇਆ, ਪਾਣੀ ਨੇ ਲੋਕਾਂ ਦੇ ਘਰਾਂ ਦੇ ਨਾਲ ਉਨ੍ਹਾਂ ਦੀ ਫ਼ਸਲ ਵੀ ਤਬਾਹ ਕਰ ਦਿੱਤੀ।

ABOUT THE AUTHOR

...view details