ਪੰਜਾਬ

punjab

ETV Bharat / state

ਬਖਾਰੋ ਤੋਂ ਲੁਧਿਆਣਾ ਪਹੁੰਚੀ ਪਹਿਲੀ ਆਕਸੀਜਨ ਟ੍ਰੇਨ, ਫਿਲੌਰ ਲਈ ਹੋਈ ਰਵਾਨਾ - new cases in Punjab today

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਸਰਕਾਰਾਂ ਵਲੋਂ ਯਤਨ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਬਖਾਰੋ ਤੋਂ ਪਹਿਲੀ ਆਕਸੀਜਨ ਟ੍ਰੇਨ ਜੋ ਲੁਧਿਆਣਾ ਤੋਂ ਹੁੰਦੀ ਹੋਈ ਫਿਲੌਰ ਰਵਾਨ ਹੋਈ ਹੈ।

ਬਖਾਰੋ ਤੋਂ ਲੁਧਿਆਣਾ ਪਹੁੰਚੀ ਪਹਿਲੀ ਆਕਸੀਜਨ ਟ੍ਰੇਨ, ਫਿਲੌਰ ਲਈ ਹੋਈ ਰਵਾਨਾ
ਬਖਾਰੋ ਤੋਂ ਲੁਧਿਆਣਾ ਪਹੁੰਚੀ ਪਹਿਲੀ ਆਕਸੀਜਨ ਟ੍ਰੇਨ, ਫਿਲੌਰ ਲਈ ਹੋਈ ਰਵਾਨਾ

By

Published : May 18, 2021, 5:56 PM IST

ਲੁਧਿਆਣਾ: ਇੱਕ ਪਾਸੇ ਲਗਾਤਾਰ ਕਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ, ਦੂਜੇ ਪਾਸੇ ਕਈ ਥਾਵਾਂ 'ਤੇ ਆਕਸੀਜਨ ਦੀ ਕਮੀ ਵੀ ਦੇਖਣ ਨੂੰ ਮਿਲੀ ਹੈ। ਇਸ ਦੇ ਚੱਲਦਿਆਂ ਸਰਕਾਰ ਵਲੋਂ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਅਨੇਕਾਂ ਯਤਨ ਕੀਤੇ ਜਾ ਰਹੇ ਹਨ। ਸਰਕਾਰ ਵਲੋਂ ਵਿਸ਼ੇਸ਼ ਤੌਰ 'ਤੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਆਕਸੀਜਨ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ, ਕਿਉਂਕਿ ਆਕਸੀਜਨ ਦੀ ਕਮੀ ਕਾਰਨ ਕਈ ਮੌਤਾਂ ਵੀ ਹੋ ਚੁੱਕੀਆਂ ਹਨ। ਇਸ ਦੇ ਚੱਲਦਿਆਂ ਬਖਾਰੋ ਤੋਂ ਆਕਸੀਜਨ ਦੀ ਟੈਂਕਰ ਟ੍ਰੇਨ ਰਾਹੀ ਆਏ ਹਨ, ਜੋ ਲੁਧਿਆਣਾ ਹੁੰਦੇ ਹੋਏ ਫਿਲੌਰ ਲਈ ਰਵਾਨਾ ਹੋਏ।

ਬਖਾਰੋ ਤੋਂ ਲੁਧਿਆਣਾ ਪਹੁੰਚੀ ਪਹਿਲੀ ਆਕਸੀਜਨ ਟ੍ਰੇਨ, ਫਿਲੌਰ ਲਈ ਹੋਈ ਰਵਾਨਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਅਧਿਕਾਰੀ ਤਰਲੋਚਨ ਸਿੰਘ ਨੇ ਦੱਸਿਆ ਕਿ ਰੇਲਵੇ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਦਿਆਂ ਆਕਸੀਜਨ ਦੀ ਸਪੈਸ਼ਲ ਟ੍ਰੇਨ ਬਖਾਰੋ ਤੋਂ ਲੁਧਿਆਣਾ ਹੁੰਦੀ ਹੋਈ ਫਿਲੌਰ ਪਹੁੰਚੇਗੀ। ਉਨ੍ਹਾਂ ਨਾਲ ਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੋ ਟੈਂਕਰ ਹਨ, ਜਿਨ੍ਹਾਂ 'ਚ 41 ਟਨ ਦੇ ਕਰੀਬ ਆਕਸੀਜਨ ਹੈ। ਉਨ੍ਹਾਂ ਦੱਸਿਆ ਕਿ ਇਹ ਫਿਰੋਜ਼ਪੁਰ ਮੰਡਲ 'ਚ ਪਹਿਲੀ ਆਕਸੀਜਨ ਟ੍ਰੇਨ ਆਈ ਹੈ।

ਇਹ ਵੀ ਪੜ੍ਹੋ:ਪਿੰਡਾਂ ਨੂੰ ਕੋਰੋਨਾ ਮੁਕਤ ਮੁਹਿੰਮ ਤਹਿਤ ਦਿੱਤੇ ਜਾਣਗੇ 10 ਲੱਖ ਰੁਪਏ : ਕੈਪਟਨ

ABOUT THE AUTHOR

...view details