ਪੰਜਾਬ

punjab

ETV Bharat / state

ਚੈਰੀਟੇਬਲ ਹਸਪਤਾਲ ਦੇ ਬਾਥਰੂਮ ਚੋਂ ਮਿਲਿਆ ਭਰੂਣ, ਪੁਲਿਸ ਵਲੋਂ ਖੰਗਾਲੇ ਜਾ ਰਹੇ ਸੀਸੀਟੀਵੀ

Fetus Found From Hospital Bathroom: ਲੁਧਿਆਣਾ ਦੇ ਚੈਰੀਟੇਬਲ ਹਸਪਤਾਲ ਦੇ ਬਾਥਰੂਮ ਵਿੱਚ ਭਰੂਣ ਮਿਲਿਆ ਹੈ। ਇਸ ਤੋਂ ਬਾਅਦ ਲਗਾਤਾਰ ਹਸਪਤਾਲ ਪ੍ਰਸ਼ਾਸਨ ਉੱਤੇ ਸਵਾਲ ਉੱਠੇ ਰਹੇ ਹਨ। ਪੁਲਿਸ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ।

Fetus Found From Hospital Bathroom
Fetus Found From Hospital Bathroom

By ETV Bharat Punjabi Team

Published : Jan 18, 2024, 4:17 PM IST

Updated : Jan 18, 2024, 4:24 PM IST

ਚੈਰੀਟੇਬਲ ਹਸਪਤਾਲ ਦੇ ਬਾਥਰੂਮ ਚੋਂ ਮਿਲਿਆ ਭਰੂਣ

ਲੁਧਿਆਣਾ:ਦਰੇਸੀ ਵਿੱਚ ਸਥਿਤ ਡਿਵੀਜ਼ਨ ਨੰਬਰ ਚਾਰ ਦੇ ਅਧੀਨ ਆਉਂਦੇ ਇੱਕ ਚੈਰੀਟੇਬਲ ਹਸਪਤਾਲ ਦੇ ਬਾਥਰੂਮ ਵਿੱਚੋਂ ਭਰੂਣ ਮਿਲਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਉੱਤੇ ਸਵਾਲ ਖੜੇ ਹੋ ਰਹੇ ਹਨ। ਇਹ ਬਾਥਰੂਮ ਹਸਪਤਾਲ ਦੇ ਅੰਦਰ ਬਣਿਆ ਹੋਇਆ ਹੈ ਅਤੇ ਉਥੋਂ ਇਹ ਬਰਾਮਦ ਕੀਤਾ ਗਿਆ ਹੈ। ਇਸ ਤੋਂ ਬਾਅਦ ਹਸਪਤਾਲ ਵਿੱਚ ਤੈਨਾਤ ਸੁਰੱਖਿਆ ਮੁਲਾਜ਼ਮ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਭਰੂਣ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਸੀਸੀਟੀਵੀ ਖੰਗਾਲ ਰਹੀ ਪੁਲਿਸ: ਥਾਣਾ ਦਰੇਸੀ ਦੇ ਇੰਚਾਰਜ ਨੇ ਦੱਸਿਆ ਕਿ ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਲਈ ਸਾਰੇ ਹੀ ਸ਼ੱਕੀ ਹਨ ਅਸੀਂ ਹਸਪਤਾਲ ਦੀ ਸੀਸੀਟੀਵੀ ਤਸਵੀਰਾਂ ਵੀ ਖੰਗਾਲ ਰਹੇ ਹਨ। ਥਾਣਾ ਦਰੇਸੀ ਦੇ ਇੰਚਾਰਜ ਨੇ ਕਿਹਾ ਕਿ ਜਾਂਚ ਦਾ ਵਿਸ਼ਾ ਇਹੀ ਹੈ ਕਿ ਆਖਿਰਕਾਰ ਇਹ ਭਰੂਣ ਪਖਾਨੇ (ਬਾਥਰੂਮ) ਵਿੱਚ ਕਿਵੇਂ ਆਇਆ? ਕੀ ਇਹ ਬਾਹਰੋਂ ਲਿਆਂਦਾ ਗਿਆ ਸੀ ਜਾਂ ਫਿਰ ਹਸਪਤਾਲ ਵਿੱਚ ਹੀ ਇਹ ਆਇਆ ਹੈ। ਇਸ ਸਬੰਧੀ ਜਾਂਚ ਕੀਤੀ ਜਾਵੇਗੀ।

ਹਸਪਤਾਲ ਦੇ ਪ੍ਰਸ਼ਾਸਨ ਤੇ ਡਾਕਟਰਾਂ ਤੋਂ ਪੁੱਛਗਿੱਛ:ਪੁਲਿਸ ਵੱਲੋਂ ਹਸਪਤਾਲ ਦੇ ਪ੍ਰਸ਼ਾਸਨ ਅਤੇ ਹੋਰ ਡਾਕਟਰਾਂ ਸਟਾਫ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੁਰੱਖਿਆ ਮੁਲਾਜ਼ਮਾਂ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਉਧਰ ਇਸ ਸਬੰਧੀ ਲੁਧਿਆਣਾ ਦੇ ਸਿਵਿਲ ਸਰਜਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

ਸਿਵਿਲ ਸਰਜਨ ਨੇ ਮੰਗੀ ਰਿਪੋਰਟ: ਸਿਵਿਲ ਸਰਜਨ ਵੱਲੋਂ ਵੀ ਇਸ ਸਬੰਧੀ ਹਸਪਤਾਲ ਪ੍ਰਸ਼ਾਸ਼ਨ ਤੋਂ ਰਿਪੋਰਟ ਮੰਗੀ ਗਈ ਹੈ। ਇਸ ਚੈਰੀਟੇਬਲ ਹਸਪਤਾਲ ਇਸ ਤਰਾਂ ਭਰੂਣ ਮਿਲਣ ਉੱਤੇ ਇਲਾਕਾ ਵਾਸੀਆਂ ਵਿੱਚ ਵੀ ਗੁੱਸਾ ਹੈ, ਕਿਉਂਕਿ ਇਸ ਹਸਪਤਾਲ ਦੇ ਬਾਹਰ ਮੰਦਿਰ ਹੈ ਅਤੇ ਚੈਰੀਟੇਬਲ ਟਰੱਸਟ ਵੱਲੋਂ ਹੀ ਇਸ ਹਸਪਤਾਲ ਦਾ ਪ੍ਰਬੰਧ ਕੀਤਾ ਜਾਂਦਾ ਹੈ। ਭੀੜ ਭਾੜ ਵਾਲੇ ਇਲਾਕੇ ਵਿੱਚ ਇਹ ਹਸਪਤਾਲ ਸਥਿਤ ਹੈ। ਪੁਲਿਸ ਨੇ ਕਿਹਾ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ।

Last Updated : Jan 18, 2024, 4:24 PM IST

ABOUT THE AUTHOR

...view details