ਲੁਧਿਆਣਾ: ਪੰਜਾਬ ਵਿੱਚ ਖੁਦਕੁਸ਼ੀ ਦੇ ਮਾਮਲੇ ਲਗਾਤਾਰ ਵੱਧਦੇ ਜਾਂ ਰਹੇ ਹਨ। ਜੋ ਕਿ ਗੰਭੀਰ ਹਲਾਤ ਹਨ। ਅਜਿਹਾ ਹੀ ਇੱਕ ਖੁਦਕੁਸ਼ੀ ਦਾ ਮਾਮਲਾ ਜਗਰਾਓਂ ਦੀ 7 ਨੰਬਰ ਚੂੰਗੀ ਨੇੜੇ ਰਹਿਣ ਵਾਲਾ 35 ਸਾਲ ਦਾ ਪ੍ਰਦੀਪ ਸਿੰਘ ਆਪਣੀ 6 ਸਾਲ ਦੀ ਧੀ ਸਮੇਤ ਖੁਦਕੁਸ਼ੀ ਕਰ ਗਿਆ ਹੈ।
ਪਿਉ ਨੇ ਖੁਦ 'ਤੇ ਬੇਟੀ ਨੂੰ ਫਾਹਾ ਲਗਾ ਕੀਤੀ ਖੁਦਕੁਸ਼ੀ - ਪ੍ਰਦੀਪ ਸਿੰਘ
ਜਗਰਾਓਂ ਦੀ 7 ਨੰਬਰ ਚੂੰਗੀ ਨੇੜੇ ਰਹਿਣ ਵਾਲਾ 35 ਸਾਲ ਦਾ ਪ੍ਰਦੀਪ ਸਿੰਘ ਆਪਣੀ 6 ਸਾਲ ਦੀ ਧੀ ਸਮੇਤ ਖੁਦਕੁਸ਼ੀ ਕਰ ਗਿਆ।
ਪਿਉ ਨੇ ਖੁਦ 'ਤੇ ਬੇਟੀ ਨੂੰ ਫਾਹਾ ਲਗਾ ਕੀਤੀ ਖੁਦਕੁਸ਼ੀ
ਅਸਲ ਵਿੱਚ ਪ੍ਰਦੀਪ ਦੀ ਮਾਸੀ ਜਦੋਂ ਉਨ੍ਹਾਂ ਨੂੰ ਮਿਲਣ ਲਈ ਘਰ ਆਈ ਤਾਂ ਗੇਟ ਕਿਸੇ ਨਾ ਖੋਲ੍ਹਿਆ। ਮੁਹੱਲੇ ਵਾਲਿਆਂ ਨੇ ਬੜੀ ਹੀ ਮੁਸ਼ਕਿਲ ਨਾਲ ਗੇਟ ਖੋਲ੍ਹ ਕੇ ਵੇਖਿਆ ਕਿ ਕਮਰੇ ਵਿੱਚ ਇਕੋਂ ਪੱਖੇ ਨਾਲ ਪਿਓ ਧੀ ਦੀਆਂ ਲਾਸ਼ਾਂ ਲਟਕ ਰਹੀਆਂ ਸਨ। ਇਸ ਨਾਲ ਪੂਰੇ ਮੁਹੱਲੇ ਵਿੱਚ ਹਹਾਕਾਰ ਮੱਚ ਗਿਆ। ਉਸ ਤੋਂ ਬਾਅਜ ਪੁਲਿਸ ਨੂੰ ਇਤਲਾਹ ਕੀਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ।
ਇਹ ਵੀ ਪੜ੍ਹੋ:- 'ਔਰਤਾਂ ਵੱਲੋਂ ਔਰਤਾਂ ਦੇ ਨਾਲ ਕੀਤੀ ਕੁੱਟਮਾਰ'