ਲੁਧਿਆਣਾ: ਲੁਧਿਆਣਾ ਵਾਸੀ 10 ਸਾਲਾਂ ਵੰਸ਼ ਦੀ ਇਹ ਵੀਡੀਓ 7 ਮਈ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ...ਜਿਸ ਵਿੱਚ ਉਹ ਸੜਦੀ ਧੁੱਪ 'ਚ ਗੱਲ 'ਚ ਟੋਕਰੀ ਪਾ ਕੇ ਸੜਕਾਂ 'ਤੇ ਜੁਰਾਬਾਂ ਵੇਚਦਾ ਨਜ਼ਰ ਆ ਰਿਹਾ ਹੈ। ਕੋਰੋਨਾ ਕਾਲ 'ਚ ਘਰ ਦਾ ਗੁਜਾਰਾ ਚਲਾਉਣ ਲਈ ਵੰਸ਼ ਨੇ ਜ਼ੁਰਾਬਾਂ ਵੇਚਣ ਦਾ ਕੰਮ ਸ਼ੁਰੂ ਕੀਤਾ ਤਾਂ ਜੋ ਪਰਿਵਾਰ ਦਾ ਢਿੱਡ ਭਰਿਆ ਜਾ ਸਕੇ। 1 ਵੀ ਪੈਸਾ ਵੱਧ ਲੈਣ ਤੋਂ ਇਨਕਾਰੀ ਇਹ ਬੱਚਾ ਗਰੀਬੀ ਦੇ ਬਾਵਜੂਦ ਮਾਂਪਿਆ ਦੀ ਸਿੱਖ ਸਦਕਾ ਪੂਰੀ ਇਮਾਨਦਾਰੀ ਨਾਲ ਵਿਕਰੀ ਕਰ ਰਿਹਾ ਸੀ।
3 ਭੈਣਾਂ, 1 ਭਰਾ ਤੇ ਮਾਤਾ ਪਿਤਾ ਦੇ ਨਾਲ 7 ਜੀਆਂ ਦੇ ਪਰਿਵਾਰ 'ਚ ਵੰਸ਼ ਸਭ ਤੋਂ ਛੋਟਾ ਹੈ। ਵੰਸ਼ ਦਾ ਪਰਿਵਾਰ ਬੀਤੇ ਕਈ ਸਾਲਾਂ ਤੋਂ ਲਗਾਤਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ। ਪਿਤਾ ਰਿਕਸ਼ਾ ਚਲਾ ਕੇ ਰੋਜ਼ੀ ਕਮਾਉਂਦੇ ਸਨ ਪਰ ਬੀਮਾਰ ਪੈਣ ਕਾਰਨ ਲੱਤਾਂ ਵਿੱਚ ਜਾਨ ਨਹੀਂ ਰਹੀ ਤੇ ਜੁਰਾਬਾਂ ਵੇਚਣ ਦਾ ਕੰਮ ਕਰਨ ਲੱਗੇ ਪਰ ਕੋਰੋਨਾ ਮਹਾਂਮਾਰੀ ਫੈਲਣ ਮਗਰੋਂ ਇਹ ਕੰਮਕਾਰ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ। ਵੰਸ਼ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਗੁਰਬੱਤ ਭਰੀ ਦੀ ਜਿੰਦਗੀ ਜੀਅ ਰਿਹਾ ਸੀ।
ਕੰਮ ਹੁੰਦਾ ਸੀ ਤਾਂ ਰੋਟੀ ਖਾਂਦੇ ਨਹੀਂ ਤਾਂ ਨਹੀਂ
ਵੰਸ਼ ਦੇ ਪਿਤਾ ਨੇ ਕਿਹਾ ਕਿ ਕਿਸੇ ਦੁਕਾਨ ਵਿੱਚ ਕੰਮ ਕਰਦਾ ਹੈ। ਕੋਰੋਨਾ ਕਾਰਨ ਸਾਰੇ ਕੰਮ ਬੰਦ ਹੋਣ ਕਾਰਨ ਉਸ ਦਾ ਭਰਾ ਕੰਮ ਉੱਤੇ ਨਹੀਂ ਜਾ ਰਿਹਾ ਸੀ ਫਿਰ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਵੰਸ਼ ਨੇ ਜ਼ੁਰਾਬਾ ਵੇਚਣ ਦਾ ਕੰਮ ਸ਼ੁਰੂ ਕੀਤਾ।
ਦੁਪਹਿਰ ਨੂੰ ਰੋਟੀ ਲਈ ਪੈਂਦਾ ਸੀ ਸੋਚਣਾ