ਲੁਧਿਆਣਾ:ਲੁਧਿਆਣਾ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ, ਇਸ ਤਹਿਤ ਹੀ ਸਿੱਖ ਪਰਿਵਾਰ ਨੇ ਵਰਗਲਾ ਕੇ ਧਰਮ ਪਰਿਵਰਤਨ ਕਰਨ ਦੇ ਇਲਜ਼ਾਮ ਲਗਾਏ ਹਨ। ਦੱਸ ਦਈਏ ਕਿ ਇਹ ਪਰਿਵਾਰ ਭੁੱਲ ਬਖਸ਼ਾਉਣ ਲਈ ਅੱਜ ਸੋਮਵਾਰ ਨੂੰ ਲੁਧਿਆਣਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਪਹੁੰਚੇ, ਜਿੱਥੇ ਪਰਿਵਾਰ ਨੇ ਧਰਮ ਪਰਿਵਰਤਨ ਕਰਵਾਉਣ ਦੀ ਪੂਰੀ ਹੱਡਬੀਤੀ ਦੱਸੀ। family told the full story of conversion
ਇਸ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਕਰਦਿਆ ਦੱਸਿਆ ਕਿ ਉਹ ਕਾਫੀ ਸਮਾਂ ਬਿਮਾਰੀ ਦੇ ਚੱਲਦਿਆਂ ਹਸਪਤਾਲ ਵਿਚ ਰਹੇ। ਇਸ ਵਿਚਕਾਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੀ ਪਤਨੀ ਦੂਸਰੇ ਧਰਮ ਦੇ ਸਮਾਗਮਾਂ ਵਿੱਚ ਜਾਣ ਲੱਗੇ ਅਤੇ ਹੌਲੀ-ਹੌਲੀ ਉਨ੍ਹਾਂ ਨੇ ਧਰਮ ਪਰਿਵਰਤਨ ਕਰ ਲਿਆ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੇ ਵਾਲ ਵੀ ਕਟਵਾ ਦਿੱਤੇ ਗਏ ਅਤੇ ਉਹਨਾਂ ਦੇ ਪੋਤਿਆਂ ਦੇ ਵੀ ਵਾਲ ਕਟਵਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਤੋਂ ਮੋਟੀ ਰਕਮ ਵਸੂਲੀ ਗਈ ਹੈ ਅਤੇ ਅੱਜ ਸੋਮਵਾਰ ਨੂੰ ਉਹਨਾਂ ਦੀ ਪਤਨੀ ਨੇ ਵਾਪਸ ਗੁਰਦੁਆਰਾ ਸਾਹਿਬ ਵਿਚ ਆ ਕੇ ਆਪਣੀ ਧਰਮ ਦੀ ਵਾਪਸੀ ਕੀਤੀ ਹੈ।