ਪੰਜਾਬ

punjab

By

Published : May 20, 2021, 5:20 PM IST

ETV Bharat / state

ਨਕਲੀ PK ਵਿਧਾਇਕ ਵੈਦ ਨੂੰ ਵੀ ਬਣਾਉਣਾ ਚਾਹੁੰਦਾ ਸੀ ਸ਼ਿਕਾਰ

ਨਕਲੀ PK ਯਾਨੀ ਪ੍ਰਸ਼ਾਂਤ ਕਿਸ਼ੋਰ ਬਣ ਲੀਡਰਾਂ ਨੂੰ ਆਪਣੇ ਝਾਂਸੇ ਚ ਲੈਣ ਵਾਲਾ ਹੋਰਨਾਂ ਕਈ ਲੀਡਰਾਂ ਨੂੰ ਠੱਗਣ ਦੀ ਫਿਰਾਕ ’ਚ ਸੀ, ਪਰ ਇਸ ਤੋਂ ਪਹਿਲਾਂ ਹੀ ਵਿਧਾਇਕ ਕੁਲਦੀਪ ਵੈਦ ਦੀ ਸਮਝਦਾਰੀ ਨਾਲ ਦੋਸ਼ੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਗਿਆ। ਇਸ ਮੌਕੇ ਵਿਧਾਇਕ ਨੇ ਸਾਰੀ ਘਟਨਾ ਦੀ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕੀਤੀ।

ਨਕਲੀ PK ਆਇਆ ਪੁਲਿਸ ਦੀ ਗ੍ਰਿਫ਼ਤ ’ਚ
ਨਕਲੀ PK ਆਇਆ ਪੁਲਿਸ ਦੀ ਗ੍ਰਿਫ਼ਤ ’ਚ

ਲੁਧਿਆਣਾ:ਨਕਲੀ ਪੀਕੇ ਯਾਨੀ ਪ੍ਰਸ਼ਾਂਤ ਕਿਸ਼ੋਰ ਬਣ ਲੀਡਰਾਂ ਨੂੰ ਆਪਣੇ ਝਾਂਸੇ ਚ ਲੈ ਚੁੱਕਾ ਪਰ ਮੁਲਜ਼ਮ ਬਾਰੇ ਲੁਧਿਆਣਾ ਗਿੱਲ ਹਲਕੇ ਤੋਂ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਵੱਡੇ ਖੁਲਾਸੇ ਕੀਤੇ ਹਨ ਉਨ੍ਹਾਂ ਕਿਹਾ ਕਿ ਹੁਣ ਬੀਤੇ ਦਿਨੀਂ ਉਸ ਦੀ ਗੱਲ ਵੀ ਉਸ ਨਾਲ ਹੋਈ ਸੀ ਜਿਸ ਤੋਂ ਬਾਅਦ ਉਸ ਨੇ ਹੀ ਇਸ ਪੂਰੇ ਮਾਮਲੇ ਦਾ ਖੁਲਾਸਾ ਪੁਲਿਸ ਨੂੰ ਕੀਤਾ ਅਤੇ ਮੁਲਜ਼ਮ ਫੜਿਆ ਗਿਆ, ਸੂਤਰਾਂ ਮੁਤਾਬਕ ਇਹ ਵੀ ਜਾਣਕਾਰੀ ਮਿਲੀ ਹੈ ਕਿ ਗਾਇਕ ਸਿੱਧੂ ਮੂਸੇ ਵਾਲੇ ਨੂੰ ਵੀ ਨਕਲੀ ਪੀ ਕੇ ਆਪਣੇ ਝਾਂਸੇ ਵਿੱਚ ਲੈਣਾ ਚਾਹੁੰਦਾ ਸੀ।

ਨਕਲੀ PK ਆਇਆ ਪੁਲਿਸ ਦੀ ਗ੍ਰਿਫ਼ਤ ’ਚ


ਵਿਧਾਇਕ ਕੁਲਦੀਪ ਵੈਦ ਨੇ ਈ ਟੀਵੀ ਦੀ ਟੀਮ ਨਾਲ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਦੀ ਮੁਲਜ਼ਮ ਗੌਰਵ ਕੁਮਾਰ ਉਰਫ ਗੁਰੂ ਨਾਲ ਕੁਝ ਦਿਨ ਪਹਿਲਾਂ ਗੱਲਬਾਤ ਹੋਣੀ ਸ਼ੁਰੂ ਹੋਈ ਸੀ। ਇਸ ਦੌਰਾਨ ਉਹ ਇਸ ਢੰਗ ਨਾਲ ਗੱਲਬਾਤ ਕਰਦਾ ਸੀ ਕਿ ਕਿਸੇ ਨੂੰ ਸ਼ੱਕ ਤਕ ਨਾ ਹੋ ਸਕੇ ਪਰ ਵੈਦ ਨੇ ਦੱਸਿਆ ਕਿ ਉਹ ਖੁਦ ਕਾਫ਼ੀ ਲੰਮਾ ਸਮਾਂ ਪ੍ਰਸ਼ਾਂਤ ਕਿਸ਼ੋਰ ਨਾਲ ਗੱਲਬਾਤ ਕਰ ਚੁੱਕੇ ਹਨ। ਉਨ੍ਹਾਂ ਦੀ ਕੰਮ ਕਰਨ ਦਾ ਢੰਗ ਉਨ੍ਹਾਂ ਨੂੰ ਪਤਾ ਹੈ ਜਿਸ ਕਰਕੇ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਆਪਣੇ ਬੇਟਿਆਂ ਨਾਲ ਸਲਾਹ ਮਸ਼ਵਰਾ ਕੀਤਾ।

ਇਸ ਤੋਂ ਬਾਅਦ ਪੁਲਿਸ ਨੂੰ ਇਸ ਸਬੰਧੀ ਪੂਰੀ ਜਾਣਕਾਰੀ ਦਿੱਤੀ ਵਿਧਾਇਕ ਵੈਦ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਵੀ ਪੂਰੀ ਤਰ੍ਹਾਂ ਸ਼ੀਸ਼ੇ ਵਿੱਚ ਉਤਾਰ ਲਿਆ ਸੀ। ਪਰ ਉਹ ਖੁਦ ਇਕ ਅਫਸਰ ਰਹਿ ਚੁੱਕੇ ਨੇ ਇਸ ਕਰਕੇ ਉਨ੍ਹਾਂ ਨੇ ਆਪਣੇ ਸ਼ੱਕ ਨੂੰ ਮੁਕਾਮ ਤੱਕ ਪਹੁੰਚਾਇਆ ਤਾਂ ਮੁਲਜ਼ਮ ਦਾ ਭਾਂਡਾ ਫੋੜਿਆ ਗਿਆ।

ਉਨ੍ਹਾਂ ਕਿਹਾ ਕਿ ਏਸੀਪੀ ਨੂੰ ਬੋਲ ਕੇ ਪੂਰਾ ਜਾਲ ਮੁਲਜ਼ਮ ਨੂੰ ਫੜਨ ਲਈ ਵਿਛਾਇਆ ਗਿਆ ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਉਨ੍ਹਾਂ ਨੂੰ ਰਾਜਸਥਾਨ ਦੇ ਕਿਸੇ ਵਿਧਾਇਕ ਨੂੰ ਗਿਫ਼ਟ ਦੇਣ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਅਤੇ ਫਿਰ ਪੁਲਿਸ ਨੇ ਮੁਲਜ਼ਮ ਦਾ ਪਰਦਾਫਾਸ਼ ਕੀਤਾ।

ਇਸ ਮੌਕੇ ਵਿਧਾਇਕ ਕੁਲਦੀਪ ਵੈਦ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਬੇਟੇ ਨੇ ਆਪਣੀ ਇੰਡੇਵਰ ਕਾਰ ਨਾਲ ਉਸ ਦੀ ਕਾਰ ਨੂੰ ਫੇਟ ਮਾਰ ਕੇ ਰੋਕਿਆ ਤੇ ਕਾਬੂ ਕੀਤਾ।

ਇਹ ਵੀ ਪੜ੍ਹੋ: ਟੂਲਕਿੱਟ ਮਾਮਲੇ 'ਚ ਭਾਜਪਾ ਦੇ ਜੇਪੀ ਨੱਡਾ, ਸਮ੍ਰਿਤੀ ਈਰਾਨੀ, ਸੰਬਿਤ ਪੱਤਰ, ਬੀਐਲ ਸੰਤੋਸ਼ 'ਤੇ ਕੇਸ ਦਰਜ

ABOUT THE AUTHOR

...view details