ਲੁਧਿਆਣਾ:ਪੰਜਾਬ ਦੇ ਸਰਕਾਰੀ ਹਸਪਤਾਲਾਂ (Government Hospitals of Punjab) ਦੇ ਡਾਕਟਰਾਂ ਨੇ ਵੱਲੋਂ ਅਸਤੀਫ਼ਿਆਂ ਦੀ ਝੜੀ ਲਾ ਦਿੱਤੀ ਗਈ ਹੈ। ਜੋ ਪੰਜਾਬ ਸਰਕਾਰ (Punjab Govt) ਦੀ ਲਈ ਗਲੇ ਦੀ ਹੱਡੀ ਬਣ ਗਈ ਹੈ। ਇਸ ਮੌਕੇ ਪੀ.ਸੀ.ਐੱਮ.ਐਸ ਅਤੇ ਆਈ.ਐੱਮ.ਏ. ਨੇ ਕਿਹਾ ਹਾਲੇ ਹੋਰ ਡਾਕਟਰ ਅਸਤੀਫੇ (resignation) ਦੇਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਇਹ ਡਾਕਟਰ ਪੰਜਾਬ ਸਰਕਾਰ (Punjab Govt) ਦੇ ਨਾਲ ਕੰਮ ਹੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਬਣੀ ਸਰਕਾਰ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਉਨ੍ਹਾਂ ਨਾਲ ਜੋ ਵਤੀਰਾ ਕੀਤਾ ਜਾ ਰਿਹਾ ਹੈ, ਉਹ ਬਿਲਕੁਲ ਵੀ ਠੀਕ ਨਹੀਂ ਹੈ।
ਦਰਅਸਲ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ (Vice Chancellor of Baba Farid University) ਡਾ. ਰਾਜ ਬਹਾਦੁਰ ਨਾਲ ਬੀਤੇ ਦਿਨੀਂ ਸਿਹਤ ਮੰਤਰੀ (Minister of Health) ਵਲੋਂ ਜੋ ਵਤੀਰੇ ਕੀਤਾ ਗਿਆ ਹੈ, ਉਹ ਅੱਤ ਨਿੰਦਣ ਯੋਗ ਹੈ। ਜਿਸ ਕਰਕੇ ਡਾਕਟਰਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਡਾਕਟਰਾਂ ਨੇ ਲਿਆਂਦੀ ਅਸਤੀਫਿਆਂ ਦੀ ਝੜੀ :ਡਾ. ਰਾਜ ਬਹਾਦੁਰ ਦੇ ਨਾਲ ਕੋਈ ਬਦਸਲੂਕੀ ਤੋਂ ਬਾਅਦ ਹੀ ਨਹੀਂ ਬਲਕਿ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਦੇ ਸੱਤਾ ਸਾਂਭਣ ਤੋਂ ਬਾਅਦ ਸਰਕਾਰੀ ਹਸਪਤਾਲ, ਡਿਸਪੈਂਸਰੀਆਂ, ਹਸਪਤਾਲਾਂ ਵਿੱਚ ਤੈਨਾਤ ਡਾਕਟਰ ਸਵੈਇੱਛਾ ਸੇਵਾਮੁਕਤੀ ਮੰਗ ਰਹੇ ਹਨ। ਖਰੜ ਹਸਪਤਾਲ ਦੀ ਐੱਸ.ਐੱਮ.ਓ. ਡਾ. ਮਨਿੰਦਰ ਕੌਰ ਨੇ ਵੀ ਵੀ.ਆਰ.ਐੱਸ. ਦੀ ਮੰਗ ਕੀਤੀ ਹੈ। ਡਾ. ਮਨਿੰਦਰ ਕੌਰ ਨੂੰ ਵੀ ਸਿਹਤ ਮੰਤਰੀ ਨੇ ਫਟਕਾਰ ਲਾਈ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਬਰਨਾਲਾ ਦੇ ਧਨੌਲਾ ‘ਚ ਟਰਾਂਸਫਰ ਕਰ ਦਿੱਤਾ ਗਿਆ। ਉਹ ਸਾਬਕਾ ਸੀ.ਐੱਮ. ਚਰਨਜੀਤ ਸਿੰਘ ਚੰਨੀ ਦੀ ਭਾਬੀ ਹੈ।
ਹਾਲੇ ਹੋਰ ਡਾਕਟਰ ਦੇਣਗੇ ਅਸਤੀਫਾ ?:ਪੀ.ਸੀ.ਐੱਮ.ਐਸ. ਐਸੋਸੀਏਸ਼ਨ ਅਤੇ ਆਈ.ਐੱਮ.ਏ. ਇੰਡੀਅਨ ਮੈਡੀਕਲ ਐਸੋਸੀਏਸ਼ਨ (Indian Medical Association) ਦੇ ਮੁਖੀਆਂ ਨੇ ਦਾਅਵਾ ਕੀਤਾ ਹੈ, ਕਿ ਹਾਲੇ ਹੋਰ ਡਾਕਟਰ ਅਸਤੀਫ਼ੇ ਦੇਣਗੇ, ਕਿਉਂਕਿ ਪੰਜਾਬ ਦੇ ਵਿੱਚ ਜੋ ਹਾਲਾਤ ਬਣਦੇ ਜਾ ਰਹੇ ਹਨ, ਉਹ ਕਿਸੇ ਤੋਂ ਲੁਕੇ ਨਹੀਂ ਰਹੇ ਹਨ। ਪੀ.ਸੀ.ਐੱਮ.ਐੱਸ. ਦੇ ਮੁੱਖੀ ਡਾ. ਅਖਿਲ ਸਰੀਨ ਦੱਸਦੇ ਨੇ ਕਿ ਪੰਜਾਬ ਦੇ ਹਸਪਤਾਲਾਂ ਵਿੱਚ 4 ਹਜ਼ਾਰ ਡਾਕਟਰਾਂ ਦੀ ਲੋੜ ਹੈ। ਜਦੋਂ ਕਿ 1 ਹਜਾਰ ਡਾ. ਪਹਿਲਾਂ ਹੀ ਘੱਟ ਹਨ, ਅਜਿਹੇ ‘ਚ ਜਿਸ ਤਰ੍ਹਾਂ ਡਾਕਟਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਅਜਿਹੇ ‘ਚ ਉਹ ਇਨ੍ਹਾਂ ਹਾਲਾਤਾਂ ‘ਚ ਨੌਕਰੀ ਕਰਨ ਨੂੰ ਤਿਆਰ ਨਹੀਂ ਹਨ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਤੋਂ ਲੋਕਾਂ ਨੇ ਉਮੀਦਾਂ ਜ਼ਿਆਦਾ ਲਗਾ ਲਈਆਂ ਹਨ, ਪਰ ਇਨਫ੍ਰਾਸਟਰੱਕਚਰ ਅਤੇ ਬਜਟ ਦੀ ਭਾਰੀ ਕਮੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਦਵਾਈਆਂ ਨਹੀਂ ਪਹੁੰਚ ਰਹੀਆਂ। ਇਸ ਤੋਂ ਇਲਾਵਾ ਸਪੈਸ਼ਲਿਸਟ ਡਾਕਟਰ ਦੀ ਵੱਡੀ ਕਮੀ ਹੈ ਅਤੇ ਜੋ ਡਾਕਟਰ ਕੰਮ ਵੀ ਕਰ ਰਹੇ ਹਨ। ਉਨ੍ਹਾਂ ਨੂੰ ਐਮਰਜੈਂਸੀ ਓ.ਪੀ.ਡੀ. ਆਦਿ ਸਾਰੇ ਪਾਸੇ ਭੱਜਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਡਾਕਟਰ 4 ਡਾਕਟਰਾਂ ਦਾ ਕੰਮ ਕਰ ਰਿਹਾ ਹੈ।
ਡਾ. ਅਖਿਲ ਨੇ ਕਿਹਾ ਕਿ ਅਜਿਹੇ ਹਾਲਾਤ ‘ਚ ਕੰਮ ਕਰਨਾ ਬੇਹੱਦ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿਹਤ ਦਾ ਬਜਟ ਵਧਾਵੇ। ਉੱਧਰ ਦੂਜੇ ਪਾਸੇ ਆਈ.ਐੱਮ.ਏ. ਦੇ ਮੁਖੀ ਡਾ. ਬਿਮਲ ਕਨਿਸ਼ ਨੇ ਕਿਹਾ ਕਿ ਹਾਲਾਤ ਹੁਣ ਤੋਂ ਨਹੀਂ, ਸਗੋਂ ਪਹਿਲਾਂ ਤੋਂ ਹੀ ਖ਼ਰਾਬ ਸਨ, ਪਰ ਹੁਣ ਨਵੀਂ ਸਰਕਾਰ ਬਣਨ ਤੋਂ ਬਾਅਦ ਜਿਸ ਤਰ੍ਹਾਂ ਦਾ ਵਤੀਰਾ ਡਾਕਟਰਾਂ ਨਾਲ ਕੀਤਾ ਜਾ ਰਿਹਾ ਹੈ। ਸੁਭਾਵਿਕ ਹੈ ਕਿ ਡਾ. ਨੌਕਰੀਆਂ ਛੱਡਣਗੇ। ਉਨ੍ਹਾਂ ਕਿਹਾ ਕਿ ਪਿਛਲੇ 4 ਮਹੀਨਿਆਂ ਦੇ ਵਿੱਚ 40 ਦੇ ਕਰੀਬ ਡਾਕਟਰ ਅਸਤੀਫ਼ਾ ਦੇ ਚੁੱਕੇ ਹਨ ਅਤੇ ਹੋਰ ਡਾ. ਅਸਤੀਫੇ ਦੇਣ ਦੀ ਤਿਆਰੀ ਵਿੱਚ ਹਨ।