ਪੰਜਾਬ

punjab

ETV Bharat / state

ਡਿਪਟੀ ਸੀਐੱਮ ਨੇ ਬੀਮਾ ਕੰਪਨੀਆਂ ਤੇ ਨਿੱਜੀ ਹਸਪਤਾਲਾਂ ਦਾ ਮਸਲਾ ਸੁਲਝਾਇਆ ! - insurance companies

ਬੀਮਾ ਕੰਪਨੀਆਂ (insurance companies) ਅਤੇ ਨਿੱਜੀ ਹਸਪਤਾਲਾਂ (private hospitals) ਦੇ ਵਿਵਾਦ ਨੂੰ ਲੈ ਕੇ ਲੁਧਿਆਣਾ ਪਹੁੰਚੇ ਉਪ ਮੁੱਖ ਮੰਤਰੀ ਓ ਪੀ ਸੋਨੀ ਨੇ ਕਿਹਾ ਦੋਵਾਂ ਧਿਰਾਂ ਦਾ ਮਸਲਾ ਹੱਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਮਸਲੇ ਹੱਲ ਕਰਵਾ ਦਿੱਤੇ ਗਏ ਇਸ ਤੋਂ ਇਲਾਵਾ ਜਿੰਨ੍ਹਾਂ ਲੋਕਾਂ ਦੀ ਇੰਸ਼ੋਰੈਂਸ ਰਹਿ ਗਈ ਹੈ ਉਨ੍ਹਾਂ ਲੋਕਾਂ ਦੀ ਇੰਸ਼ੋਰੈਂਸ ਵੀ ਕੀਤੀ ਜਾ ਰਹੀ ਹੈ।

ਡਿਪਟੀ ਸੀਐੱਮ ਨੇ ਇੰਸ਼ੋਰੈਂਸ ਕੰਪਨੀਆਂ ਤੇ ਨਿੱਜੀ ਹਸਪਤਾਲਾਂ ਦਾ ਮਸਲਾ ਸੁਲਝਾਇਆ
ਡਿਪਟੀ ਸੀਐੱਮ ਨੇ ਇੰਸ਼ੋਰੈਂਸ ਕੰਪਨੀਆਂ ਤੇ ਨਿੱਜੀ ਹਸਪਤਾਲਾਂ ਦਾ ਮਸਲਾ ਸੁਲਝਾਇਆ

By

Published : Oct 25, 2021, 6:44 PM IST

ਲੁਧਿਆਣਾ:ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਓ ਪੀ ਸੋਨੀ (Health Minister OP Soni) ਲੁਧਿਆਣਾ ਪਹੁੰਚੇ। ਇਸ ਦੌਰਾਨ ਉਨ੍ਹਾਂ ਨਿੱਜੀ ਹਸਪਤਾਲਾਂ (Private hospitals) ਵਿੱਚ ਇੰਸ਼ੋਰੈਂਸ ਕੰਪਨੀਆਂ ਵੱਲੋਂ ਕਲੇਮ ਨਾ ਦੇਣ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਸਬੰਧੀ ਨਿੱਜੀ ਹਸਪਤਾਲ ਦੇ ਡਾਕਟਰਾਂ ਅਤੇ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਮੁਲਾਕਾਤ ਕੀਤੀ।

ਡਿਪਟੀ ਸੀਐੱਮ ਨੇ ਬੀਮਾ ਕੰਪਨੀਆਂ ਤੇ ਨਿੱਜੀ ਹਸਪਤਾਲਾਂ ਦਾ ਮਸਲਾ ਸੁਲਝਾਇਆ

ਇਸ ਦੌਰਾਨ ਓ ਪੀ ਸੋਨੀ (Health Minister OP Soni) ਨੇ ਕਿਹਾ ਕਿ ਜੋ ਵੀ ਮਸਲੇ ਸਨ ਉਹ ਹੱਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਨਾਲ ਵੀ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਮਸਲੇ ਹੱਲ ਕਰਵਾ ਦਿੱਤੇ ਗਏ ਇਸ ਤੋਂ ਇਲਾਵਾ ਜਿੰਨ੍ਹਾਂ ਲੋਕਾਂ ਦੀ ਇੰਸ਼ੋਰੈਂਸ ਰਹਿ ਗਈ ਹੈ ਉਨ੍ਹਾਂ ਲੋਕਾਂ ਦੀ ਇੰਸ਼ੋਰੈਂਸ ਵੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਉਹ ਸਿਰਫ ਇੰਸ਼ੋਰੈਂਸ ਵਾਲੇ ਮੁੱਦੇ ‘ਤੇ ਹੀ ਗੱਲਬਾਤ ਕਰਨਗੇ ਅਤੇ ਇਸ ਤੋਂ ਬਾਅਦ ਉਹ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਦਿੱਤੇ ਬਿਨਾਂ ਚਲੇ ਗਏ। ਓ ਪੀ ਸੋਨੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਪੂਰੀਆਂ ਕਰਵਾਉਣ ਲਈ ਜੋ ਇੰਸ਼ੋਰੈਂਸ ਪਾਲਿਸੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਉਸ ਦੇ ਅੰਦਰ ਵੱਧ ਤੋਂ ਵੱਧ ਲੋਕਾਂ ਨੂੰ ਕਵਰ ਕੀਤਾ ਜਾ ਰਿਹਾ ਹੈ।

ਉਧਰ ਦੂਜੇ ਪਾਸੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਭਾਰਤ ਦੇ ਪੰਜਾਬ ਪ੍ਰਧਾਨ ਡਾ. ਕੁਲਦੀਪ ਸਿੰਘ ਅਰੋੜਾ ਨੇ ਦੱਸਿਆ ਕਿ 40 ਕਰੋੜ ਰੁਪਏ ਦੇ ਕਰੀਬ ਇੰਸ਼ੋਰੈਂਸ ਕੰਪਨੀਆਂ ਵੱਲੋਂ ਨਿੱਜੀ ਹਸਪਤਾਲਾਂ ਦਾ ਬਕਾਇਆ ਦੇਣ ਵਾਲਾ ਸੀ ਅਤੇ ਉਪ ਮੁੱਖ ਮੰਤਰੀ ਨੇ ਖੁਦ ਇਸ ਮਸਲੇ ਦਾ ਹੱਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਰੋਸਾ ਦਿਵਾਇਆ ਹੈ ਕਿ ਕੰਪਨੀ ਵੱਲੋਂ ਹਸਪਤਾਲਾਂ ਦੀ ਸਾਰੀ ਬਕਾਇਆ ਰਾਸ਼ੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ :ਗੁਰਮੀਤ ਰਾਮ ਰਹੀਮ ਖਿਲਾਫ਼ SIT ਦਾ ਵੱਡਾ ਐਕਸ਼ਨ !

ABOUT THE AUTHOR

...view details