ਲੁਧਿਆਣਾ: ਚਾਲੀ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ’ਚ ਕੋਰੋਨਾ ਮਹਾਂਮਾਰੀ ਨੇ ਜਿੱਥੇ ਬੀਤਿਆ ਸਾਲ ਕਹਿਰਵਾਨ ਰਿਹਾ, ਸਭ ਤੋਂ ਵੱਧ ਮੌਤਾਂ ਹੋਈਆਂ ਸਨ ਅਤੇ ਮੌਤ ਫ਼ੀਸਦ ਵੀ ਜ਼ਿਆਦਾ ਰਹੀ ਸੀ। ਇਸੇ ਤਰ੍ਹਾਂ ਇਸ ਸਾਲ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਵੀ ਲੁਧਿਆਣਾ ਵਾਸੀਆਂ ਤੇ ਕਹਿਰ ਵਰਤਾਇਆ ਹੈ ਹਾਲਾਂਕਿ ਕੋਰੋਨਾ ਮਹਾਂਮਾਰੀ ਨਾਲ ਮਰਨ ਵਾਲਿਆਂ ਵਿਚ ਸਿਰਫ ਲੁਧਿਆਣਾ ਵਾਸੀ ਨਹੀਂ ਸਗੋਂ ਬਾਹਰਲੇ ਸੂਬਿਆਂ ਅਤੇ ਜ਼ਿਲ੍ਹਿਆਂ ਤੋਂ ਇਲਾਜ ਕਰਵਾਉਣ ਆਉਂਦੇ ਲੋਕ ਵੀ ਸ਼ਾਮਿਲ ਹਨ।
ਕਿਉਂਕਿ ਲੁਧਿਆਣਾ ਮੈਡੀਕਲ ਹੱਬ ਹੈ ਅਤੇ ਲੁਧਿਆਣਾ ਵਿੱਚ ਕਈ ਵੱਡੇ ਹਸਪਤਾਲ ਹੈ ਜਿਸ ਕਰਕੇ ਲੋਕ ਵੱਡੀ ਤਾਦਾਦ ਵਿਚ ਲੁਧਿਆਣਾ ’ਚ ਇਲਾਜ ਕਰਵਾਉਣ ਲਈ ਆਉਂਦੇ ਹਨ, ਇਹੀ ਕਾਰਨ ਹੈ ਕਿ ਲੁਧਿਆਣਾ ਵਿੱਚ ਮੌਤ ਫ਼ੀਸਦ ਵੀ ਸਭ ਤੋਂ ਵੱਧ ਹੈ।
ਸਿਹਤ ਵਿਭਾਗ ਵੱਲੋਂ ਪ੍ਰਾਪਤ ਡਾਟਾ ਦੇ ਮੁਤਾਬਕ ਦੇਸ਼ ਭਰ ਵਿੱਚ ਕੋਰੋਨਾ ਦੀ ਮੌਤ ਫ਼ੀਸਦ 1.3 ਫ਼ੀਸਦ ਹੈ ਯਾਨੀ ਜੇਕਰ 100 ਮਰੀਜ਼ ਹਨ ਤਾਂ ਉਨ੍ਹਾਂ ਵਿੱਚੋਂ ਇੱਕ ਤੋਂ ਵੱਧ ਵਿਅਕਤੀ ਦੀ ਮੌਤ ਹੋ ਰਹੀ ਹੈ। ਜਦਕਿ ਵੱਡੇ ਸ਼ਹਿਰਾਂ ਦੇ ਹੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਮੌਤ ਫ਼ੀਸਦ ਜ਼ਿਆਦਾ ਹੈ ਜਿਸ ਵਿੱਚ ਪੰਜਾਬ ਦਾ ਸ਼ਹਿਰ ਲੁਧਿਆਣਾ, ਗੁਜਰਾਤ, ਪੱਛਮੀ ਬੰਗਾਲ ਆਦਿ ਸ਼ਾਮਿਲ ਨੇ ਜਿੱਥੇ ਮੌਤ ਦਰ ਦੋ ਫ਼ੀਸਦ ਤੋਂ ਵੱਧ ਹੈ।