ਲੁਧਿਆਣਾ :ਅਫ਼ਗਾਨਿਸਤਾਨ ਉਤੇ 15 ਅਗਸਤ 2021 ਵਿੱਚ ਤਾਲੀਬਾਨ ਵੱਲੋਂ ਪੂਰਨ ਕਬਜ਼ਾ ਕਰ ਲਿਆ ਗਿਆ ਸੀ। ਇਸ ਤੋਂ ਪਹਿਲਾਂ 2020 ਵਿੱਚ ਅਫ਼ਗ਼ਾਨਿਸਤਾਨ ਵਿੱਚ ਹਿੰਦੂ ਤੇ ਸਿੱਖਾਂ ਦੀ ਗਿਣਤੀ ਲਗਭਗ 700 ਦੇ ਕਰੀਬ ਸੀ, ਜਦੋਂ ਕੇ 1992 ਵਿੱਚ 2 ਲੱਖ ਦੇ ਕਰੀਬ ਹਿੰਦੂ ਤੇ ਸਿੱਖਾਂ ਦੀ ਆਬਾਦੀ ਅਫਗਾਨਿਸਤਾਨ ਵਿੱਚ ਰਹਿੰਦੀ ਸੀ ਪਰ ਸਮਾਂ ਬੀਤਣ ਨਾਲ ਉਨ੍ਹਾ ਨੂੰ ਭਾਰਤ ਆਉਣਾ ਪਿਆ। 3 ਸਾਲ ਪਹਿਲਾਂ ਭਾਰਤ ਸਰਕਾਰ ਦੀ ਮਦਦ ਨਾਲ ਕਾਬੁਲ ਵਿੱਚ ਰਹਿੰਦੇ ਹਿੰਦੂ ਅਤੇ ਸਿੱਖਾਂ ਨੂੰ ਦੇਸ਼ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੇ ਨਾਲ ਹੋਰ ਸੁਵਿਧਾਵਾਂ ਦੇਣ ਦਾ ਵਾਅਦਾ ਵੀ ਕੀਤਾ ਗਿਆ, ਜੋਕਿ ਪੂਰਾ ਨਹੀਂ ਹੋ ਸਕਿਆ ਹੈ।
ਸਿੱਖਿਆ ਅਤੇ ਨੌਕਰੀ ਤੋਂ ਵਾਂਝੇ :ਕਾਬੁਲ ਤੋਂ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਪਰਤੇ ਅਮਰੀਕ ਸਿੰਘ ਨੇ ਦੱਸਿਆ ਕਿ ਸਾਡੇ ਬੱਚਿਆਂ ਨੂੰ ਸਿੱਖਿਆ ਹਾਸਲ ਕਰਨ ਵਿੱਚ ਅਤੇ ਨੌਰੀਆਂ ਕਰਨ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਾਡੇ ਬੱਚੇ ਜਾਂ ਤਾਂ ਛੋਟਾ-ਮੋਟਾ ਕੰਮ ਕਰਦੇ ਹਨ, ਜਿਵੇਂ ਕੱਪੜਿਆਂ ਦੀ ਫੜੀ ਲਗਾ ਕੇ ਬੈਟਰੀ ਵਾਲਾ ਰਿਕਸ਼ਾ ਚਲਾ ਕੇ ਜਾਂ ਫੇਰੀ ਲਗਾ ਕੇ ਆਪਣਾ ਖਰਚਾ ਚਲਾ ਰਹੇ ਹਨ। ਉਨ੍ਹਾਂ ਕਿਹਾ ਸਾਨੂੰ ਹਾਲੇ ਤੱਕ ਸਮਾਜ ਨੇ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤਾ। ਇਥੋਂ ਦੇ ਪੰਜਾਬੀ ਸਾਡੇ ਬੱਚਿਆਂ ਨਾਲ ਵਿਆਹ ਕਰਵਾਉਣ ਤੋਂ ਗੁਰੇਜ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਆਧਾਰ ਕਾਰਡ ਤਾਂ ਬਣ ਗਏ ਪਰ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਸਨ ਉਨ੍ਹਾਂ ਤੋਂ ਉਹ ਹਾਲੇ ਤੱਕ ਵਾਂਝੇ ਹਨ।
ਇਹ ਵੀ ਪੜ੍ਹੋ :Suicide Attempt In Bathinda : ਸਕੱਤਰ ਦੇ ਘਰ ਅੱਗੇ ਇਕ ਨੌਜਵਾਨ ਵੱਲੋਂ ਖੁਦ ਉਤੇ ਤੇਲ ਪਾ ਕੇ ਖੁਦਕੁਸ਼ੀ ਦੀ ਕੋਸ਼ਿਸ਼..
ਕਾਬੁਲ ਵਿੱਚ ਨਹੀਂ ਮਿਲ ਸਕੀ ਸਿੱਖਿਆ : ਕਾਬੁਲ ਤੋਂ ਪਰਤੇ ਅਮਰੀਕ ਸਿੰਘ ਨੇ ਦੱਸਿਆ ਕਿ ਸਾਡੇ ਬੱਚੇ ਅਫਗਾਨਿਸਤਾਨ ਵਿੱਚ ਵੀ ਸਿੱਖਿਆ ਨਹੀਂ ਹਾਸਲ ਕਰ ਸਕੇ, ਕਿਉਂਕਿ ਉਨ੍ਹਾਂ ਦੇ ਸਕੂਲ ਵਿੱਚ ਹੋਰ ਮਜ਼੍ਹਬ ਨੂੰ ਪੜ੍ਹਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਗੁਰਦੁਆਰਾ ਸਾਹਿਬ ਵਿੱਚ ਪੰਜਾਬੀ ਦੀ ਤਾਲੀਮ ਹਾਸਲ ਕਰਦੇ ਸਨ ਪਰ ਉਨ੍ਹਾਂ ਵੱਲੋਂ ਉੱਥੇ ਕਿਸੇ ਸਕੂਲ ਵਿੱਚ ਦਾਖਲਾ ਨਹੀਂ ਲਿਆ ਗਿਆ ਅਤੇ ਜਦੋਂ ਉਹ ਭਾਰਤ ਪਰਤੇ ਤਾਂ ਉਹਨਾਂ ਦੇ ਬੱਚੇ ਇਥੇ ਦੇ ਸਕੂਲਾਂ ਵਿੱਚ ਜਾ ਨਹੀਂ ਸਕੇ। ਅਮਰੀਕ ਸਿੰਘ ਨੇ ਕਿਹਾ ਕਿ ਇਹ ਕਾਰਨ ਹੈ ਕਿ ਸਾਡੇ ਬੱਚੇ ਨਾ ਹੀ ਪੜ੍ਹ ਸਕੇ ਅਤੇ ਹੁਣ ਨਾ ਹੀ ਉਹ ਕੋਈ ਨੌਕਰੀਆਂ ਲੈ ਪਾ ਰਹੇ ਹਨ ਅਤੇ ਨੌਕਰੀਆਂ ਨਾ ਹੋਣ ਕਰਕੇ ਉਨ੍ਹਾਂ ਦੇ ਰਿਸ਼ਤੇ ਵੀ ਚੰਗੀ ਥਾਂ ਨਹੀਂ ਹੁੰਦੇ।
2020 ਵਿੱਚ ਹੋਇਆ ਧਮਾਕਾ :ਅਫ਼ਗ਼ਾਨਿਸਤਾਨ ਵਿੱਚ ਸਥਿਤ ਗੁਰਦੁਆਰਾ ਗੁਰੂ ਹਰਿ ਰਾਏ ਸਾਹਿਬ ਦੇ ਬਾਹਰ ਹੋਏ ਧਮਾਕੇ ਕਾਰਨ 25 ਸਿੱਖਾਂ ਦੀ ਮੌਤ ਹੋ ਗਈ ਸੀ, ਜਿਨ੍ਹਾ 'ਚ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਵੀ ਮੌਜੂਦ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਸਿੱਖਾਂ ਹਿੰਦੂਆਂ ਲਈ ਅਫਗਾਨਿਸਤਾਨ ਸੁਰੱਖਿਅਤ ਨਹੀਂ ਹੈ ਜਿਸ ਕਰਕੇ ਉਨ੍ਹਾਂ ਨੂੰ ਭਾਰਤ ਸਰਕਾਰ ਦੀ ਮਦਦ ਨਾਲ ਇਥੇ ਲਿਆਂਦਾ ਗਿਆ। ਉਨ੍ਹਾਂ ਨੇ ਦੱਸਿਆ ਕਿ ਤਾਲੀਬਾਨ ਦੇ ਆਉਣ ਤੋਂ ਬਾਅਦ ਉਥੇ ਕਾਫੀ ਕੁਝ ਬਦਲ ਗਿਆ ਹੈ। ਪਹਿਲਾਂ ਦੀ ਸਰਕਾਰ ਵਾਂਗ ਰਿਆਇਤ ਨਹੀਂ ਰਹੀ