ਪੰਜਾਬ

punjab

ETV Bharat / state

ਏਸ਼ੀਆ ਦੀ ਸਭ ਤੋ ਵੱਡੀ ਦਾਣਾ ਮੰਡੀ ਖੰਨਾ ਦੀ ਹਾਲਤ ਤਰਸਯੋਗ - ਮਿਹਨਤ ਨਾਲ ਉਗਾਈ ਫ਼ਸਲ

ਖੰਨਾ ਦੀ ਦਾਣਾ ਮੰਡੀ ਨੂੰ ਏਸ਼ੀਆ ਦੀ ਸਭ ਤੋ ਵੱਡੀ ਮੰਡੀ ਹੋਣ ਦਾ ਮਾਣ ਮਿਲਿਆ ਹੈ ਪਰ ਜੇਕਰ ਤੁਸੀਂ ਖੰਨਾ ਮੰਡੀ ਦੇ ਹਾਲਾਤਾਂ ਤੇ ਝਾਤ ਮਾਰੀ ਜਾਵੇ ਤਾ ਹਰ ਕੋਈ ਹੈਰਾਨ ਹੋਵੇਗਾ। ਮੰਡੀ ਵਿੱਚ ਨਾਂ ਤਾ ਕਿਸਾਨਾਂ ਲਈ ਕੋਈ ਪ੍ਰਬੰਧ ਹੈ ਅਤੇ ਨਾ ਹੀ ਫ਼ਸਲ ਲਈ ਕੋਈ ਪੁਖਤਾ ਇੰਤਜ਼ਾਮ।

ਏਸ਼ੀਆ ਦੀ ਸਭ ਤੋ ਵੱਡੀ ਦਾਣਾ ਮੰਡੀ ਖੰਨਾ ਦੀ ਹਾਲਤ ਤਰਸਯੋਗ
ਏਸ਼ੀਆ ਦੀ ਸਭ ਤੋ ਵੱਡੀ ਦਾਣਾ ਮੰਡੀ ਖੰਨਾ ਦੀ ਹਾਲਤ ਤਰਸਯੋਗ

By

Published : Jun 29, 2021, 10:48 AM IST

ਲੁਧਿਆਣਾ:ਖੰਨਾ ਦੀ ਦਾਣਾ ਮੰਡੀ ਨੂੰ ਏਸ਼ੀਆ ਦੀ ਸਭ ਤੋ ਵੱਡੀ ਮੰਡੀ ਹੋਣ ਦਾ ਮਾਣ ਮਿਲਿਆ ਹੈ ਪਰ ਜੇਕਰ ਤੁਸੀਂ ਖੰਨਾ ਮੰਡੀ ਦੇ ਹਾਲਾਤ ਤੇ ਝਾਤ ਮਾਰੀ ਜਾਵੇ ਤਾ ਹਰ ਕੋਈ ਹੈਰਾਨ ਹੋਵੇਗਾ। ਮੰਡੀ ਵਿੱਚ ਨਾਂ ਤਾ ਕਿਸਾਨਾਂ ਲਈ ਕੋਈ ਪ੍ਰਬੰਧ ਹੈ ਅਤੇ ਨਾ ਹੀ ਫ਼ਸਲ ਲਈ ਕੋਈ ਪੁੱਖਤਾ ਇੰਤਜ਼ਾਮ। ਪੰਜਾਬ ਸਰਕਾਰ ਕਿਸਾਨਾਂ ਦਾ ਸਾਥ ਦੇਣ ਦੇ ਵੱਡੇ ਵੱਡੇ ਦਾਵੇ ਤਾਂ ਕਰਦੀ ਹੈ ਪਰ ਇਹ ਦਾਵੇ ਕਿੰਨੇ ਕੁ ਸੱਚੇ ਨੇ ਇੰਸ ਗੱਲ ਦਾ ਅੰਦਾਜਾ ਤੁਸੀਂ ਇਸ ਗੱਲ ਤੋ ਹੀ ਲੱਗਾ ਸਕਦੇ ਹੋ ਕਿ ਖੰਨਾ ਮੰਡੀ ਵਿੱਚ ਕਿਸਾਨਾਂ ਦੀ ਬੱਚਿਆਂ ਵਾਂਗ ਪਾਲੀ ਫ਼ਸਲ ਰੱਖਣ ਲਈ ਢੁੱਕਵੀਂ ਥਾਂ ਨਹੀਂ ਹੈ।

ਕਿਸਾਨਾਂ ਦੀ ਫਸਲ ਸੜਕ ਤੇ ਹੀ ਸੁਕਾਈ ਜਾ ਰਹੀ ਹੈ ਮੀਂਹ ਹਨ੍ਹੇਰੀ ਤੋ ਫ਼ਸਲ ਨੂੰ ਬਚਾਉਣ ਲਈ ਕੋਈ ਪ੍ਰਬੰਧ ਨਹੀ ਹੈ। ਕਿਸਾਨਾਂ ਵੱਲੋਂ ਮਿਹਨਤ ਨਾਲ ਉਗਾਈ ਫ਼ਸਲ ਤੇ ਅਵਾਰਾ ਕੁੱਤੇ ਅਰਾਮ ਫਰਮਾਉਂਦੇ ਸਾਫ ਵੇਖੇ ਜਾ ਸਕਦੇ ਹਨ।

ਏਸ਼ੀਆ ਦੀ ਸਭ ਤੋ ਵੱਡੀ ਦਾਣਾ ਮੰਡੀ ਖੰਨਾ ਦੀ ਹਾਲਤ ਤਰਸਯੋਗ

ਖੰਨਾ ਮੰਡੀ ਵਿੱਚ ਆਪਣੀ ਫ਼ਸਲ ਲੈ ਕੇ ਆਏ ਕਿਸਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਦੋਹਰੀ ਮਾਰ ਪੈ ਰਹੀ ਹੈ ਪਹਿਲਾ ਕਿਸਾਨ ਫ਼ਸਲ ਦੀ ਕਟਾਈ ਦੇ ਪੈਸੇ ਦਿੰਦਾ ਹੈ ਉਸ ਤੋ ਬਾਦ ਮੰਡੀ ਵਿੱਚ ਫ਼ਸਲ ਨੂੰ ਸੁਕਾਉਣ ਲਈ ਅਲੱਗ ਤੋ ਪੈਸੇ ਦੇਣੇ ਪੈਂਦੇ ਹਨ। ਹੋਰ ਤਾਂ ਹੋਰ ਮੰਡੀਆਂ ਵਿੱਚ ਫ਼ਸਲ ਸੁਕਾਉਣ ਦਾ ਭਾਅ ਵੀ ਵੱਖਰੇ ਵੱਖਰੇ ਹਨ। ਕਿਸੀ ਮੰਡੀ ਵਿੱਚ 80 ਰੁਪਏ ਤੇ ਕਿਤੇ 100 ਰੁਪਏ ਵਸੂਲੇ ਜਾ ਰਹੇ ਹਨ। ਜੇਕਰ ਮੰਡੀ ਵਿੱਚ ਫ਼ਸਲ ਰੱਖਣ ਲਈ ਥਾਂ ਨਹੀਂ ਮਿਲਦੀ ਤਾਂ ਉਸਦੀ ਮਾਰ ਵੀ ਕਿਸਾਨ ਨੂੰ ਹੀ ਝੱਲਣੀ ਪੈਂਦੀ ਹੈ।

ਇਹ ਵੀ ਪੜ੍ਹੋ:ਮਾਈਨਿੰਗ ਨੂੰ ਲੈ ਕੇ ਭਖੀ ਸਿਆਸਤ, ਸਾਬਕਾ ਵਿਧਾਇਕ ਨੇ ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ

ABOUT THE AUTHOR

...view details