ਖੰਨਾ : ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਅੰਦਰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਕੇ ਲੱਖਾਂ ਰੁਪਏ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਲਕਵੇ ਦੇ ਮਰੀਜ਼ਾਂ ਨੂੰ ਵੀ ਕਰੀਬ 50 ਹਜ਼ਾਰ ਰੁਪਏ ਕੀਮਤ ਦਾ ਟੀਕਾ ਮੁਫ਼ਤ ਲੱਗੇਗਾ। ਇਸਤੋਂ ਪਹਿਲਾਂ ਹਾਰਟ ਅਟੈਕ ਦੇ ਮਰੀਜ਼ਾਂ ਨੂੰ ਇਹ ਟੀਕਾ ਲਾਇਆ ਜਾਂਦਾ ਸੀ। ਹਾਲਾਂਕਿ ਲਕਵੇ ਦੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਸਮੂਹ ਡਾਕਟਰਾਂ ਨੂੰ ਟ੍ਰੇਨਿੰਗ 7 ਜੂਨ ਤੋਂ ਸ਼ੁਰੂ ਹੋਣੀ ਹੈ। ਪ੍ਰੰਤੂ ਇਸਤੋਂ ਪਹਿਲਾਂ ਹੀ ਖੰਨਾ ਦੇ ਸਰਕਾਰੀ ਹਸਪਤਾਲ ਵਿਖੇ ਲਕਵੇ ਦੇ ਇੱਕ ਮਰੀਜ਼ ਨੂੰ 50 ਹਜ਼ਾਰ ਰੁਪਏ ਕੀਮਤ ਦਾ ਮੁਫਤ ਟੀਕਾ ਲਗਾ ਕੇ ਉਸਦੀ ਜਾਨ ਬਚਾਈ ਗਈ। ਇਹ ਪੰਜਾਬ ਦੇ ਸਰਕਾਰੀ ਹਸਪਤਾਲਾਂ ਅੰਦਰ ਪਹਿਲਾ ਕੇਸ ਹੈ।
ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ 'ਚ ਹੋ ਰਿਹਾ ਸੁਧਾਰ, ਲੱਖਾਂ ਰੁਪਏ ਦਾ ਇਲਾਜ ਹੋ ਰਿਹਾ ਮੁਫ਼ਤ
ਸਰਕਾਰੀ ਹਸਪਤਾਲਾਂ ਵਿਚ ਚੰਗੀਆਂ ਸਿਹਤ ਸਹੂਲਤਾਂ ਦੇਣ ਦੀ ਪ੍ਰਕਿਰਿਆ ਤਹਿਤ ਖੰਨਾ ਦੇ ਸਰਕਾਰੀ ਹਸਪਤਾਲ ਵਿਚ ਲਕਵੇ ਦੇ ਮਰੀਜਾਂ ਲਈ ਮੁਫ਼ਤ ਇਲਾਜ ਆਰੰਭ ਕੀਤਾ ਗਿਆ ਹੈ ਇਸ ਦੌਰਾਨ ਡਾਕਟਰਾਂ ਨੇ ਕਰੀਬ 50 ਹਜ਼ਾਰ ਰੁਪਏ ਕੀਮਤ ਦਾ ਟੀਕਾ ਮੁਫ਼ਤ ਲਗਾਇਆ। ਡਾਕਟਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਇੰਝ ਹੀ ਟੀਕੇ ਲਾਏ ਜਾਣਗੇ।
ਰੁਕੇ ਹੋਏ ਅੰਗ ਵੀ ਚੱਲਣ ਲੱਗ ਪਏ:ਖੰਨਾ ਦੇ ਸੀਨੀਅਰ ਮੈਡੀਕਲ ਅਧਿਕਾਰੀ (ਐਸਐਮਓ) ਡਾ. ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਟੀਕੇ ਖਰੀਦੇ ਜਾਂਦੇ ਹਨ, ਜੋਕਿ ਐਮਰਜੈਂਸੀ ਦੇ ਹਾਲਾਤਾਂ 'ਚ ਮਰੀਜ਼ ਦੀ ਜਾਨ ਬਚਾਉਣ ਲਈ ਮੁਫ਼ਤ ਲਾਏ ਜਾਂਦੇ ਹਨ। ਲਕਵੇ ਦੇ ਮਰੀਜ਼ਾਂ ਲਈ ਟ੍ਰੇਨਿੰਗ ਭਾਵੇਂ 7 ਜੂਨ ਤੋਂ ਹੋਣੀ ਹੈ ਜਿਸਦੇ ਲਈ ਖੰਨਾ ਤੋਂ ਮੈਡੀਸਨ ਸਪੈਸ਼ਲਿਸਟ ਡਾਕਟਰ ਸ਼ਾਇਨੀ ਅਗਰਵਾਲ ਟ੍ਰੇਨਿੰਗ ਲੈਣ ਜਾਣਗੇ। ਪ੍ਰੰਤੂ ਡਾ.ਸ਼ਾਇਨੀ ਨੇ ਪਹਿਲਾਂ ਹੀ ਇਸ ਤਰ੍ਹਾਂ ਦੇ ਮਰੀਜ਼ ਦਾ ਇਲਾਜ ਕਰਕੇ ਜਾਨ ਬਚਾਈ। ਲਕਵੇ ਦੀ ਪੀੜਤ ਔਰਤ ਨੂੰ ਕਰੀਬ 50 ਹਜ਼ਾਰ ਰੁਪਏ ਕੀਮਤ ਦਾ ਟੀਕਾ ਮੁਫ਼ਤ ਲਾਇਆ ਗਿਆ। ਜਿਸ ਨਾਲ ਉਸਦੇ ਰੁਕੇ ਹੋਏ ਅੰਗ ਵੀ ਚੱਲਣ ਲੱਗ ਪਏ ਅਤੇ ਮਰੀਜ਼ ਬਿਲਕੁਲ ਠੀਕ ਹੈ। ਐਸਐਮਓ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ,ਸਿਹਤ ਮੰਤਰੀ ਡਾ.ਬਲਵੀਰ ਸਿੰਘ ਅਤੇ ਸਿਵਲ ਸਰਜਨ ਡਾ.ਹਤਿੰਦਰ ਕੌਰ ਦੇ ਨਿਰਦੇਸ਼ਾਂ ਮੁਤਾਬਕ ਸਰਕਾਰੀ ਹਸਪਤਾਲ ਅੰਦਰ ਬਿਹਤਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਥੇ ਹੀ ਮੈਡੀਸਨ ਸਪੈਸ਼ਲਿਸਟ ਡਾ. ਸ਼ਾਇਨੀ ਅਗਰਵਾਲ ਨੇ ਦੱਸਿਆ ਕਿ ਕਰੀਬ 50 ਸਾਲਾਂ ਦੀ ਔਰਤ ਹਸਪਤਾਲ 'ਚ ਦਾਖਲ਼ ਹੋਈ ਸੀ ਜੋਕਿ ਲਕਵੇ ਦਾ ਸ਼ਿਕਾਰ ਸੀ। ਉਸਦੀ ਖੱਬੀ ਬਾਂਹ ਅਤੇ ਖੱਬਾ ਪੈਰ ਨਹੀਂ ਚੱਲ ਰਿਹਾ ਸੀ।
- Deport Cases in Canada: ਕੈਨੇਡਾ ਦੇ ਮਿਸੀਗਾਗਾ ਸ਼ਹਿਰ 'ਚ ਪੰਜਾਬੀਆਂ ਦਾ ਪ੍ਰਦਰਸ਼ਨ, ਵਿਦਿਆਰਥੀਆਂ ਨੂੰ ਡਿਪੋਟ ਕੀਤਾ ਜਾਣ ਦਾ ਵਿਰੋਧ
- Operation Blue Star: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲੱਗੇ ਖਲਿਸਤਾਨ ਦੇ ਨਾਅਰੇ, ਜਥੇਦਾਰ ਦਾ ਕੌਮ ਦੇ ਨਾਂ ਸੰਦੇਸ਼
- Delhi police In Gonda: ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਘਰ ਪਹੁੰਚੀ ਦਿੱਲੀ ਪੁਲਿਸ, 15 ਤੋਂ ਵੱਧ ਲੋਕਾਂ ਦੇ ਬਿਆਨ ਕੀਤੇ ਦਰਜ
ਮਰੀਜ਼ ਬਿਲਕੁਲ ਠੀਕ ਹੈ:ਜੇਕਰ ਸਮੇਂ ਸਿਰ ਇਹ ਟੀਕਾ ਨਾ ਲਾਇਆ ਜਾਵੇ ਤਾਂ ਲਕਵਾ ਸਾਰੀ ਉਮਰ ਲਈ ਰਹਿ ਜਾਂਦਾ ਹੈ। ਪ੍ਰੰਤੂ ਉਹਨਾਂ ਨੇ ਮਰੀਜ਼ ਦੀ ਸੀਟੀ ਸਕੈਨ ਕਰਵਾ ਕੇ ਸਰਕਾਰੀ ਹਸਪਤਾਲ 'ਚ ਕਰੀਬ 50 ਹਜ਼ਾਰ ਰੁਪਏ ਕੀਮਤ ਦਾ ਟੀਕਾ ਮੁਫਤ ਲਾਇਆ ਗਿਆ। ਜਿਸ ਨਾਲ ਮਰੀਜ਼ ਨੂੰ ਬਹੁਤ ਫਾਇਦਾ ਹੋਇਆ ਅਤੇ ਮਰੀਜ਼ ਬਿਲਕੁਲ ਠੀਕ ਹੈ। ਜੇਕਰ ਇਹ ਮਰੀਜ਼ ਕਿਸੇ ਨਿੱਜੀ ਹਸਪਤਾਲ ਚ ਦਾਖਲ ਹੁੰਦਾ ਤਾਂ ਲੱਖਾਂ ਰੁਪਏ ਖਰਚ ਆ ਜਾਣਾ ਸੀ। ਸਰਕਾਰੀ ਹਸਪਤਾਲ ਚ ਉਸਦਾ ਮੁਫਤ ਇਲਾਜ ਹੋਇਆ।ਉਥੇ ਹੀ ਸਰਕਾਰੀ ਹਸਪਤਾਲ ਵਿਖੇ ਇਲਾਜ ਅਧੀਨ ਔਰਤ ਦੀ ਬੇਟੇ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਚ ਉਹਨਾਂ ਦਾ ਮੁਫਤ ਇਲਾਜ ਹੋਇਆ। ਉਹਨਾਂ ਕੋਲ ਇੰਨੀ ਸਮਰੱਥਾ ਨਹੀਂ ਸੀ ਕਿ ਉਹ 50 ਹਜਾਰ ਦਾ ਟੀਕਾ ਲਗਵਾ ਲੈਂਦੇ। ਇਹ ਸਰਕਾਰ ਚੰਗੇ ਉਪਰਾਲੇ ਕਰ ਰਹੀ ਹੈ।