ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਕੀਤੇ ਦਾਅਵੇ ਫੇਲ ਨਜ਼ਰ ਆਏ ,ਲੁਧਿਆਣਾ ਦਾਣਾ ਮੰਡੀ ਵਿੱਚ ਨਹੀਂ ਦਿਖੀਆ ਸਰਕਾਰ ਦੁਆਰਾ ਕੀਤੀਆਂ ਤਿਆਰੀਆਂ , ਆੜਤੀਆਂ ਦੇ ਚਿਹਰੇ ਉਪਰ ਵੀ ਸਾਫ਼ ਨਜ਼ਰ ਆਈ ਪ੍ਰੇਸ਼ਾਨੀ , ਕਿਹਾ ਅਸੀਂ ਕਿਸਾਨਾਂ ਦੇ ਨਾਲ ਹਾਂ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਾਂਗਾ , ਕੱਲ ਨੂੰ ਸ਼ੁਰੂ ਹੋਣੀ ਹੈ ਕਣਕ ਦੀ ਖਰੀਦ ਪਰ ਮੰਡੀਆਂ ਦੇ ਵਿਚ ਬਿਲਕੁਲ ਵੀ ਨਹੀਂ ਹੈ ਸਫ਼ਾਈ ।
ਦੇਖੋ ਭਾਰਤ ਭੂਸ਼ਨ ਆਸ਼ੂ ਦੇ ਹਲਕੇ ਕਿ ਨੇ ਖ੍ਰੀਦ ਪ੍ਰਬੰਧਾਂ ਦੇ ਹਾਲ - ਪੰਜਾਬ ਸਰਕਾਰ ਵੱਲੋਂ ਕੀਤੇ ਦਾਅਵੇ ਫੇਲ ਨਜ਼ਰ ਆਏ ,ਲੁਧਿਆਣਾ ਦਾਣਾ ਮੰਡੀ ਵਿੱਚ ਨਹੀਂ ਦਿਖੀਆ ਸਰਕਾਰ ਦੁਆਰਾ ਕੀਤੀਆਂ ਤਿਆਰੀਆਂ
ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਜਾਂਦੇ ਹਨ , ਕਿ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ ਮੰਡੀਆਂ ਵਿਚ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਅੱਜ ਸਾਡੀ ਦੀ ਟੀਮ ਵੱਲੋਂ ਜਦੋਂ ਲੁਧਿਆਣਾ ਦੇ ਗਿੱਲ ਰੋਡ ਸਥਿਤ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਦਾਣਾਂ ਮੰਡੀ ਦੇ ਵਿੱਚ ਨਾ ਤਾਂ ਸਫਾਈ ਨਜ਼ਰ ਆਈ ਨਾਹੀ ਦਾਣਾ ਮੰਡੀ ਨੂੰ ਸੈਨਾਟਾਈਜ ਕੀਤਾ ਗਿਆ ਸੀ ਅਤੇ ਨਾ ਹੀ ਪਾਣੀ ਦਾ ਪ੍ਰਬੰਧ ਸੀ ਅਤੇ ਨਾ ਹੀ ਕਿਸੇ ਦਾ ਕੋਈ ਸ਼ੌਚਾਲਯ ਦਾ ਪ੍ਰਬੰਧ ਸੀ ।
ਉਥੇ ਹੀ ਮੌਜੂਦ ਕਿਸਾਨਾਂ ਨੇ ਵੀ ਕਿਹਾ ਕੇ ਸਰਕਾਰ ਹਰ ਛੇ ਮਹੀਨੇ ਬਾਅਦ ਜਦੋਂ ਫਸਲ ਹੁੰਦੀ ਹੈ ਓਦੋਂ ਵੀ ਜਾਗਦੀ ਹੈ ਅੱਗੇ ਪਿੱਛੇ ਦਾਣਾ ਮੰਡੀ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾਂਦਾ ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਦਾਣਾ ਮੰਡੀ ਵਿੱਚ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਵੀ ਸਰਕਾਰ ਉਪਰ ਨਿਸ਼ਾਨਾ ਸਾਧਿਆ। ਅਤੇ ਉਥੇ ਹੀ ਆੜਤੀਆਂ ਵੱਲੋਂ ਵੀ ਕਿਹਾ ਗਿਆ ਹੈ ਕਿ ਸਰਕਾਰ ਦੁਆਰਾ ਕੀਤੇ ਗਏ ਪ੍ਰਬੰਧ ਤੋਂ ਨਾ ਖੁਸ਼ ਹਨ ਕਿਉਂਕਿ ਦਾਣਾ ਮੰਡੀ ਵਿੱਚ ਸਫ਼ਾਈ ਨਜ਼ਰ ਨਹੀਂ ਆ ਰਹੀ ਕੱਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਣ ਵਾਲੀ ਹੈ ਅਤੇ ਅੱਜ ਸਫਾਈ ਜਾਂ ਹੋਰ ਕੰਮ ਸ਼ੁਰੂ ਕਰਵਾਏ ਗਏ ਹਨ ਉਹਨਾਂ ਨੇ ਕਣਕ ਦੀ ਅਦਾਇਗੀ ਨੂੰ ਲੈ ਕੇ ਵੀ ਸਰਕਾਰ ਉਪਰ ਸੁਆਲ ਉਠਾਏ ਅਤੇ ਸਰਕਾਰ ਤੋਂ ਮੰਗ ਕੀਤੀ ਕੇ ਆੜ੍ਹਤੀਆਂ ਤੇ ਕਿਸਾਨਾਂ ਦੇ ਰਿਸ਼ਤੇ ਵਿਚ ਖਟਾਸ ਪੈਦਾ ਨਾ ਕੀਤੀ ਜਾਵੇ। ਅਤੇ ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ ਅਤੇ ਆਪਣੇ ਕੰਮ ਨੂੰ ਜ਼ਿੰਮੇਵਾਰੀ ਨਾਲ ਕਰਨਗੇ।
TAGGED:
Ludhiana Dana Mandi