ਲੁਧਿਆਣਾ:ਪੰਜਾਬ ਪੁਲਿਸ ਵੱਲੋਂ ਲਗਾਤਾਰ ਪੰਜਾਬ ਵਿੱਚ ਸੜਕ ਹਾਦਸਿਆਂ ਦੇ ਵਿੱਚ ਜਾਣ ਵਾਲੀਆਂ ਜਾਨਾਂ ਨੂੰ ਬਚਾਉਣ ਦੇ ਲਈ ਸੜਕ ਸੁਰੱਖਿਆ ਫੋਰਸ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸਦਾ ਮੁਆਇਨਾ ਕਰਨ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ। ਉਨ੍ਹਾਂ ਨੇ ਇਹਨਾਂ ਨਵੀਆਂ ਗੱਡੀਆਂ ਦਾ ਜਾਇਜ਼ਾ ਲਿਆ। ਹੈਲਪਲਾਈਨ ਨੰਬਰ 112 ਡਾਇਲ ਕਰਨ ਉੱਤੇ ਇਹ ਸੜਕ ਸੁਰੱਖਿਆ ਵਾਹਨ ਤੁਹਾਡੇ ਕੋਲ ਪਹੁੰਚਣਗੇ। ਸੜਕਾਂ ਉੱਤੇ ਕਿਸੇ ਵੀ ਤਰ੍ਹਾਂ ਦੇ ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ਦੀ ਮਦਦ ਲਈ ਤਿਆਰ ਰਹਿਣਗੇ। ਮੁੱਖ ਮੰਤਰੀ ਨੇ ਇਸ ਯੋਜਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੜਕ ਹਾਦਸਿਆਂ ਦੇ ਵਿੱਚ ਜਿਹੜੀਆਂ ਮੌਤਾਂ ਹੁੰਦੀਆਂ ਹਨ ਉਹ ਅਚਨਚੇਤ ਹਨ ਅਤੇ ਇਸੇ ਨੂੰ ਰੋਕਣ ਲਈ ਇਹ ਸ਼ੁਰੂਆਤ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਲੁਧਿਆਣਾ 'ਚ ਸੜਕ ਸੁਰੱਖਿਆ ਫੋਰਸ ਵਾਹਨਾਂ ਦੀ ਪਾਲਿਸੀ ਦਾ ਕੀਤਾ ਮੁਆਇਨਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੜਕ ਸੁਰੱਖਿਆ ਫੋਰਸ ਵਾਹਨਾਂ ਦੀ ਪਾਲਿਸੀ ਦਾ ਮੁਆਇਨਾ ਹੈ। ਉਨ੍ਹਾਂ ਕਿਹਾ ਕਿ ਹਰ 30 ਕਿਲੋਮੀਟਰ ਉੱਤੇ ਇਹ ਵਾਹਨ ਤੈਨਾਤ ਹੋਵੇਗਾ। ਇਸ ਨਾਲ ਸੜਕ ਹਾਦਸੇ ਘਟਣਗੇ।
ਆਮ ਸੜਕਾਂ ਉੱਤੇ ਵੀ ਰਹਿਣਗੇ ਤੈਨਾਤ:ਮੁੱਖ ਮੰਤਰੀ ਨੇ ਕਿਹਾ ਕਿ ਇਹ ਵਾਹਨ ਸਿਰਫ ਕੌਂਮੀ ਸ਼ਾਹਰਾਹ ਉੱਤੇ ਹੀ ਨਹੀਂ, ਸਗੋਂ ਆਮ ਸੜਕਾਂ ਉੱਤੇ ਵੀ ਤੈਨਾਤ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਸਿਖਲਾਈ ਲੈ ਚੁੱਕੇ ਮੁਲਾਜ਼ਮ ਤੈਨਾਤ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਫੀ ਮਦਦਗਾਰ ਸਾਬਿਤ ਹੋਵੇਗੀ ਕਿਉਂਕਿ ਅਕਸਰ ਹੀ ਸੜਕ ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ਨੂੰ ਸਮੇਂ ਸਿਰ ਮਦਦ ਨਹੀਂ ਮਿਲਦੀ ਅਤੇ ਉਹ ਆਪਣੀ ਜਾਨ ਗਵਾ ਲੈਂਦੇ ਹਨ। ਉਨ੍ਹਾ ਕਿਹਾ ਕਿ ਅਸੀਂ ਲੋਕਾਂ ਦੀ ਮਦਦ ਕਰਨ ਲਈ ਇਹ ਸਕੀਮ ਲੈਕੇ ਆ ਰਹੇ ਹਾਂ।
ਲੋਕਾਂ ਨੂੰ ਵੀ ਕੀਤੀ ਅਪੀਲ :ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਵੀ ਕਰਦੇ ਹਨ ਕਿ ਉਹ ਆਪਣੀਆਂ ਗੱਡੀਆਂ ਵਿੱਚ ਮੁੱਢਲੀ ਮੈਡੀਕਲ ਸਹੂਲਤ ਜ਼ਰੂਰ ਰੱਖਣ। ਇਸਦੇ ਨਾਲ ਹੀ ਇਸ ਸੜਕ ਸੁਰਖਿਆ ਫੋਰਸ ਦੇ ਕੋਲ ਵੀ ਮੁੱਢਲੀ ਮੈਡੀਕਲ ਮਦਦ ਕਿਟ ਹੋਵੇਗੀ, ਜਿਸ ਨਾਲ ਉਹ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਨੂੰ ਮੌਕੇ ਉੱਤੇ ਹੀ ਮਦਦ ਦੇ ਸਕਣਗੇ। ਉਨ੍ਹਾਂ ਨੂੰ ਹਸਪਤਾਲ ਭੇਜਣ ਦਾ ਪ੍ਰਬੰਧ ਕਰ ਸਕਣਗੇ। ਉਨ੍ਹਾ ਕਿਹਾ ਕਿ ਇਹ ਗੱਡੀਆਂ ਹਾਇਟੈਕ ਹਨ ਅਤੇ ਇਨ੍ਹਾਂ ਉੱਤੇ ਤੈਨਾਤ ਰਹਿਣ ਵਾਲੇ ਮੁਲਾਜ਼ਮਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।