ਲੁਧਿਆਣਾ:ਥਾਣਾ ਜਮਾਲ ਪੁਰ ਦੇ ਅਧੀਨ ਆਉਂਦੇ ਭਾਮੀਆਂ ਰੋਡ ’ਤੇ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇੱਕ ਨੈਨੋ ਕਾਰ ਨੂੰ ਅੱਗ ਲੱਗ ਗਈ। ਇਸ ਸਬੰਧੀ ਦੁਕਾਨਦਾਰ ਨੇ ਦੱਸਿਆ ਕਿ ਰਾਤ ਨੂੰ ਇੱਕ ਪਰਿਵਾਰ ਜਾ ਰਿਹਾ ਸੀ ਤਾਂ ਉਹਨਾਂ ਦੀ ਕਾਰ ਦੇ ਪਿਛਲੇ ਪਾਸੇ ਅੱਗ ਲੱਗੀ ਹੋਈ ਸੀ ਜਿਸ ਕਾਰਨ ਲੋਕਾਂ ਨੇ ਉਹਨਾਂ ਨੂੰ ਰੌਲਾ ਪਾ ਦੱਸਿਆ ਤੇ ਫੇਰ ਪਰਿਵਾਰ ਕਾਰ ਵਿੱਚੋਂ ਬਾਹਰ ਨਿਕਲਿਆ। ਉਹਨਾਂ ਨੇ ਕਿਹਾ ਕਿ ਦੇਖਦੇ ਹੀ ਦੇਖਦੇ ਸਾਰੀ ਕਾਰ ਨੂੰ ਹੀ ਅੱਗ ਲੱਗ ਗਈ ਤੇ ਕਾਰ ਸੜਕੇ ਸੁਆਹ ਹੋ ਗਈ।
ਇਹ ਵੀ ਪੜੋ: ਮੁੱਖ ਮੰਤਰੀ ਪੰਜਾਬ ਵਲੋਂ ਤਗਮਾ ਜੇਤੂ ਨੀਰਜ ਚੋਪੜਾ ਲਈ ਕੀਤਾ ਵੱਡਾ ਐਲਾਨ