ਜਲੰਧਰ : ਪੰਜਾਬ ਵਿੱਚ ਚੋਰੀ ਅਤੇ ਕੁੱਟ-ਮਾਰ ਦੀਆਂ ਵਾਰਦਾਤਾਂ ਵਧਦੀਆਂ ਜਾਂਦੀਆਂ ਹਨ। ਬਾਜ਼ਾਰਾ ਦੇ ਨਾਲ ਨਾਲ ਲੋਕ ਹੁਣ ਘਰਾਂ ਵਿੱਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਚੋਰੀ ਦਾ ਇੱਕ ਮਾਮਲਾ ਜਲੰਧਰ ਵਿਖੇ ਗ੍ਰੀਨ ਐਨੀਵਿਊ (Green Avenue) ਦਾ ਸਾਹਮਣੇ ਆਇਆ ਹੈ। ਜਿੱਥੇ ਕੇ ਚੋਰਾਂ ਨੇ ਘਰ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।
ਜਾਣਕਾਰੀ ਅਨੁਸਾਰ ਚੋਰਾਂ ਨੇ ਘਰ ਵਿੱਚੋਂ ਲਗਭਗ 5 ਲੱਖ ਰੁਪਏ ਦਾ ਸੋਨਾ ਚੋਰੀ ਕੀਤਾ ਹੈ। ਫ਼ਰਾਰ ਹੋਏ ਚੋਰਾਂ ਦੀ ਫੁਟੇਜ ਸੀਸੀਟੀਵੀ ਕੈਮਰੇ ਵਿੱਚ ਕੈਦ ਹੈ।
ਦੱਸ ਦੇਈਏ ਕਿ ਜਦੋਂ ਚੋਰੀ ਦੀ ਇਹ ਘਟਨਾ ਵਾਪਰੀ ਤਾਂ ਘਰ ਦੇ ਮੈਂਬਰ ਭੋਗਪੁਰ ਵਿਆਹ ਗਏ ਹੋਏ ਸਨ। ਘਰ ਵਿੱਚ ਪਰਿਵਾਰ ਦਾ ਕੋਈ ਮੈਂਬਰ ਨਹੀਂ ਸੀ, ਉਸ ਸਮੇਂ ਚੋਰਾਂ ਨੇ ਚੋਰੀ ਕੀਤੀ ਅਤੇ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਗੁਆਂਢੀਆਂ ਨੇ ਜਦੋਂ ਘਰ ਦੇ ਟੁੱਟੇ ਦਰਵਾਜ਼ੇ ਦੇਖੇ ਤਾਂ ਘਰ ਦੇ ਮਾਲਕਾਂ ਨੂੰ ਫੋਨ ਕਰਕੇ ਇਸ ਦੀ ਇਤਲਾਹ ਦਿੱਤੀ ਅੱਜ ਉਨ੍ਹਾਂ ਨੇ ਆ ਕੇ ਦੇਖਿਆ ਤੇ ਘਰ ਦੇ ਵਿਚੋਂ ਚੋਰੀ ਸੋਨਾ ਗਾਇਬ ਸੀ।