ਪੰਜਾਬ

punjab

ETV Bharat / state

ਦੋ ਪਰਿਵਾਰਾਂ ਦੀ ਤੋਹਮਤਬਾਜ਼ੀ ਨੇ ਰੋਲ੍ਹੀ ਮ੍ਰਿਤਕਾ ਦੀ ਮਿੱਟੀ ! - ਪਿੰਡ ਗਾਲਿਬ ਦੀ ਔਰਤ

ਇੱਥੋਂ ਦੇ ਜਗਰਾਉਂ ਬੱਸ ਸਟੈਂਡ ਵਿਖੇ ਤਹਿਸੀਲ ਮੇਨ ਚੌਂਕ ਵਿੱਚ ਦੋ ਧਿਰਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਇਹ ਧਰਨਾ ਪਿੰਡ ਗਾਲਿਬ ਦੀ ਔਰਤ ਦੀ ਮੌਤ ਦੇ ਇਨਸਾਫ ਲਈ ਲਗਾਇਆ ਗਿਆ। ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਕੁੜੀ ਨੂੰ ਉਸ ਸੁਹਰੇ ਪਰਿਵਾਰ ਨੇ ਮਾਰਿਆ ਹੈ। ਜਦਕਿ ਦੂਜੀ ਧਿਰ ਦਾ ਕਹਿਣਾ ਇਹ ਹੈ ਕਿ ਉਸ ਦੀ ਪਤਨੀ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ।

ਫ਼ੋਟੋ
ਫ਼ੋਟੋ

By

Published : Apr 18, 2021, 11:05 AM IST

ਲੁਧਿਆਣਾ: ਇੱਥੋਂ ਦੇ ਜਗਰਾਉਂ ਬੱਸ ਸਟੈਂਡ ਵਿਖੇ ਤਹਿਸੀਲ ਮੇਨ ਚੌਂਕ ਵਿੱਚ ਦੋ ਧਿਰਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਇਹ ਧਰਨਾ ਪਿੰਡ ਗਾਲਿਬ ਦੀ ਔਰਤ ਦੀ ਮੌਤ ਦੇ ਇਨਸਾਫ ਲਈ ਲਗਾਇਆ ਗਿਆ। ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਕੁੜੀ ਨੂੰ ਉਸ ਸੁਹਰੇ ਪਰਿਵਾਰ ਨੇ ਮਾਰਿਆ ਹੈ। ਜਦਕਿ ਦੂਜੀ ਧਿਰ ਦਾ ਕਹਿਣਾ ਇਹ ਹੈ ਕਿ ਉਸ ਦੀ ਪਤਨੀ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ।

ਵੇਖੋ ਵੀਡੀਓ

ਮ੍ਰਿਤਕਾ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਕੁੜੀ ਦਾ ਵਿਆਹ ਪਿੰਡ ਗਾਲਿਬ ਵਿੱਚ ਬਲਜੀਤ ਸਿੰਘ ਨਾਲ 20 ਸਾਲ ਪਹਿਲਾਂ ਹੋਇਆ ਸੀ। ਕੁੜੀ ਦੇ ਪੇਕੇ ਬੱਡੋਵਾਲ ਜ਼ਿਲ੍ਹਾ ਮੋਗਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੁੜੀ ਨੂੰ ਉਸ ਦਾ ਪਤੀ ਅਤੇ ਸੁਹਰਾ ਪਰਿਵਾਰ ਬਹੁਤ ਤੰਗ ਕਰਦਾ ਸੀ। ਇਸ ਦੇ ਨਾਲ ਹੀ ਦੱਸਿਆ ਕਿ ਉਨ੍ਹਾਂ ਦੇ ਪਹਿਲਾਂ ਵੀ 5 ਪੰਚਾਇਤ ਰਾਜੀਨਾਮੇ ਹੋ ਚੁੱਕੇ ਸਨ। ਉਨ੍ਹਾਂ ਕਿਹਾ ਕਿ ਮ੍ਰਿਤਕ ਕੁੜੀ ਦਾ ਕਤਲ ਹੋਇਆ ਹੈ ਤੇ ਉਸ ਦਾ ਕਤਲ ਉਸ ਦੇ ਸੁਹਰੇ ਪਰਿਵਾਰ ਨੇ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਇਹ ਧਰਨਾ ਜਾਰੀ ਰਹੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਉਨ੍ਹਾਂ ਦੀ ਧੀ ਦੀ ਲਾਸ਼ ਜੋ ਕਿ ਜਗਰਾਓ ਸਿਵਲ ਹਸਪਤਾਲ ਵਿੱਚ 4 ਦਿਨਾਂ ਤੋਂ ਰੱਖੀ ਹੋਈ ਹੈ ਉਹ ਵੀ ਨਹੀਂ ਦੇ ਰਹੀ।

ਦੂਜੇ ਪਾਸੇ ਮ੍ਰਿਤਕਾ ਦੇ ਪਤੀ ਬਲਜੀਤ ਸਿੰਘ ਨੇ ਕੁੜੀ ਦੇ ਪੇਕੇ ਪਰਿਵਾਰ ਵੱਲੋਂ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਫੋਨ ਰਾਹੀਂ ਪਤਾ ਲੱਗਾ ਸੀ ਕਿ ਉਨ੍ਹਾਂ ਦੀ ਪਤਨੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਦੋਂ ਇਹ ਹਾਦਸਾ ਵਾਪਰਿਆ ਉਸ ਵੇਲੇ ਉਹ ਘਰ ਵਿੱਚ ਮੌਜੂਦ ਨਹੀਂ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਨਸ਼ਿਆਂ ਦੀ ਆਦਿ ਸੀ ਅਤੇ ਨਸ਼ੇ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਉੱਤੇ ਪਤਾ ਚਲ ਹੀ ਜਾਵੇਗਾ ਕਿ ਅਸਲ ਵਿੱਚ ਕੀ ਸੱਚਾਈ ਹੈ। ਇਸ ਦੇ ਨਾਲ ਹੀ ਪਿੰਡ ਦੇ ਪੰਚਾਇਤ ਮੈਂਬਰ ਨੇ ਵੀ ਆਖਿਆ ਕਿ ਕੁੜੀ ਦੇ ਪਰਿਵਾਰ ਵਾਲੇ ਗ਼ਲਤ ਇਲਜ਼ਾਮ ਲੱਗਾ ਰਹੇ ਹਨ। ਜਦਕਿ ਉਨ੍ਹਾਂ ਕਿਹਾ ਕਿ ਬਲਜੀਤ ਦਾ ਪਰਿਵਾਰ ਬਿਲਕੁਲ ਸਹੀ ਹੈ ਤੇ ਮ੍ਰਿਤਕ ਨਸ਼ੇ ਕਰਕੇ ਆਪ ਹੀ ਮਰੀ ਹੈ।

ਜਾਂਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੋਨਾਂ ਧਿਰਾਂ ਦੇ ਇਲਜ਼ਾਮਾਂ ਨੂੰ ਨਕਾਰਦੇ ਆਖਿਆ ਕਿ ਜੋ ਵੀ ਸੱਚਾਈ ਸਾਹਮਣੇ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਆਵੇਗੀ ਉਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਜਿਸ ਦਾ ਵੀ ਕਸੂਰ ਹੋਵੇਗਾ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ। ਦੇਰ ਰਾਤ ਐਸਐਸਪੀ ਨੇ ਦੋਨਾਂ ਧਿਰਾਂ ਨੂੰ ਭਰੋਸਾ ਦਿੱਤਾ ਕਿ ਦੋਸ਼ੀ ਉੱਤੇ ਕਾਰਵਾਈ ਕੀਤੀ ਜਾਵੇਗੀ ਅਤੇ ਬਿਨਾਂ ਕਿਸੇ ਵੀ ਰਾਜਨੀਤਿਕਾ ਦਬਾਉ ਤੋਂ ਸੱਚਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਸ ਤੋਂ ਬਾਅਦ ਦੋਨਾਂ ਧਿਰਾਂ ਨੇ ਧਰਨਾ ਚੁੱਕਿਆ। ਫਿਲਹਾਲ ਮ੍ਰਿਤਕਾ ਦੀ ਲਾਸ਼ ਹਸਪਤਾਲ ਵਿੱਚ ਹੀ ਪਈ ਹੈ।

ABOUT THE AUTHOR

...view details