ਪੰਜਾਬ

punjab

ETV Bharat / state

ਲੰਗਰ ਵਰਤਾ ਰਹੇ ਸੇਵਾਦਾਰ ਹੋਏ ਭਾਵੁਕ, ਕਿਹਾ-ਜਦੋਂ ਬਾਕੀ ਥਾਂ ਬਿਪਤਾ ਆਉਂਦੀ ਪੰਜਾਬੀ ਖੜ੍ਹਦੇ, ਅੱਜ ਪੰਜਾਬ 'ਤੇ ਬਿਪਤਾ ਆਈ ਤਾਂ ਕੋਈ ਨਹੀਂ ਖੜ੍ਹਿਆ - ਲੁਧਿਆਣਾ ਦੀ ਖ਼ਬਰ ਪੰਜਾਬੀ ਵਿੱਚ

ਹੜ੍ਹ ਦੀ ਮਾਰ ਝੱਲ ਰਹੇ ਲੁਧਿਆਣਾ ਵਾਸੀਆਂ ਨੂੰ ਗੁਰੂਘਰਾਂ ਤੋਂ ਸੇਵਾਦਾਰ ਲੰਗਰ ਅਤੇ ਹੋਰ ਰਸਦ ਲੈਕੇ ਪਹੁੰਚ ਰਹੇ ਨੇ। ਲੋਕਾਂ ਨੂੰ ਲੰਗਰ ਵਰਤਾ ਰਹੇ ਸੇਵਾਦਾਰਾਂ ਨੇ ਕਿਹਾ ਕਿ ਪੰਜਾਬੀ ਆਫਤ ਵੇਲੇ ਸਭ ਦੀ ਮਦਦ ਕਰਦੇ ਹਨ ਪਰ ਜਦੋਂ ਪੰਜਾਬ ਉੱਤੇ ਅੱਜ ਮੁਸੀਬਤ ਪਈ ਹੈ, ਤਾਂ ਪੰਜਾਬੀਆਂ ਨਾਲ ਕੋਈ ਨਹੀਂ ਖੜ੍ਹਾ।

The attendants serving the flood victims in Ludhiana became emotional
ਲੰਗਰ ਵਰਤਾ ਰਹੇ ਸੇਵਾਦਾਰ ਹੋਏ ਭਾਵੁਕ, ਕਿਹਾ-ਜਦੋਂ ਬਾਕੀ ਥਾਂ ਬਿਪਤਾ ਆਉਂਦੀ ਪੰਜਾਬੀ ਖੜ੍ਹਦੇ ਅੱਜ ਪੰਜਾਬ 'ਤੇ ਬਿਪਤਾ ਆਈ ਤਾਂ ਕੋਈ ਨਹੀਂ ਖੜ੍ਹਿਆ

By

Published : Jul 14, 2023, 2:02 PM IST

ਸੇਵਾਦਾਰ ਲੰਗਰ ਵਰਤਾਉਂਦਿਆਂ ਭਾਵੁਕ ਹੋਏ

ਲੁਧਿਆਣਾ: ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਅੰਦਰ ਹੜ੍ਹ ਆਇਆ ਸੀ ਪਾਣੀ ਮੀਂਹ ਬੰਦ ਹੋਣ ਕਾਰਣ ਬੇਸ਼ੱਕ ਘਰਾਂ ਵਿੱਚੋਂ ਘਟਿਆ ਹੈ ਪਰ ਹੜ੍ਹਾ ਦੀ ਮਾਰ ਝੱਲਣ ਵਾਲੇ ਇਲਾਕਿਆਂ ਦੇ ਵਿੱਚ ਹਾਲੇ ਵੀ ਲੋਕਾਂ ਦੇ ਘਰਾਂ ਦੇ ਅੰਦਰ ਖਾਣਾ ਨਹੀਂ ਬਣ ਰਿਹਾ। ਜਿਸ ਕਰਕੇ ਫਿਲੌਰ ਤੋਂ ਸਿੰਘ ਸ਼ਹੀਦਾਂ ਗੁਰੂਦਵਾਰਾ ਸਾਹਿਬ ਤੋਂ ਰੋਜ਼ਾਨਾ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦਾ ਲੰਗਰ ਬਣ ਕੇ ਆ ਰਿਹਾ ਹੈ। ਇਹਨਾਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਵੇਰੇ ਸ਼ਾਮ ਗੁਰੂ ਕਾ ਲੰਗਰ ਚੱਲ ਰਿਹਾ ਹੈ। ਲੋਕਾਂ ਨੂੰ ਚਾਹ-ਪਾਣੀ, ਪ੍ਰਸ਼ਾਦਾ ਅਤੇ ਸਬਜ਼ੀ ਸਵੇਰੇ ਸ਼ਾਮ ਦਿੱਤੀ ਜਾਂਦੀ ਹੈ, ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ।

ਮੁਸੀਬਤ ਵਿੱਚ ਇਕੱਲਾ ਰਹਿ ਗਿਆ ਪੰਜਾਬ:ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਸਾਨੂੰ ਮੀਂਹ ਤੋਂ ਬਚਣ ਲਈ ਤਰਪਾਲਾ ਜ਼ਰੂਰ ਦੇ ਕੇ ਗਿਆ ਹੈ, ਪਰ ਖਾਣ ਲਈ ਪ੍ਰਸ਼ਾਦਾ ਗੁਰਦੁਆਰਾ ਸਾਹਿਬ ਤੋਂ ਹੀ ਆ ਰਿਹਾ ਹੈ। ਲੰਗਰ ਲੈ ਕੇ ਆਏ ਸਿੰਘਾਂ ਨੇ ਕਿਹਾ ਕਿ ਜਦੋਂ ਵੀ ਕਿਸੇ ਸੂਬੇ ਜਾਂ ਦੇਸ਼ ਉੱਤੇ ਮੁਸੀਬਤ ਪੈਂਦੀ ਹੈ ਤਾਂ ਪੰਜਾਬ ਅਤੇ ਪੰਜਾਬੀ ਉਨ੍ਹਾਂ ਦੀ ਮਦਦ ਲਈ ਅੱਗੇ ਆਉਂਦੇ ਨੇ, ਪਰ ਜਦੋਂ ਅੱਜ ਪੰਜਾਬ ਉੱਤੇ ਬਿਪਤਾ ਪਈ ਹੈ ਤਾਂ ਕੋਈ ਵੀ ਪੰਜਾਬ ਦੇ ਨਾਲ ਆ ਕੇ ਨਹੀਂ ਖੜ੍ਹਾ ਹੋਇਆ।


ਔਖੇ ਸਮੇਂ ਨੇ ਕਰਾਈ ਪਹਿਚਾਣ:ਸੇਵਾਦਾਰਾਂ ਨੇ ਕਿਹਾ ਕਿ 2 ਸਮੇਂ ਲੰਗਰ ਵਰਤਾਉਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਸੂਬੇ-ਦੇਸ਼ ਉੱਤੇ ਬਿਪਤਾ ਆਉਂਦੀ ਹੈ, ਤਾਂ ਪੰਜਾਬ ਅਤੇ ਪੰਜਾਬੀ ਉਨ੍ਹਾਂ ਦਾ ਸਾਥ ਦਿੰਦੇ ਹਨ, ਪਰ ਜਦੋਂ ਅੱਜ ਪੰਜਾਬ ਵਿੱਚ ਅਜਿਹੇ ਹਾਲਾਤ ਪੈਦਾ ਹੋਏ ਹਨ, ਤਾਂ ਅੱਜ ਪੰਜਾਬ ਨਾਲ ਕੋਈ ਨਹੀਂ ਖੜ੍ਹਾ ਹੋਇਆ। ਹਿਮਾਚਲ ਵਿੱਚ ਪੰਜਾਬੀਆਂ ਦੀ ਲੁੱਟ-ਖਸੁੱਟ ਹੋ ਰਹੀ ਹੈ। 1000 ਵਾਲੀ ਟੈਕਸੀ ਲੋਕਾਂ ਨੂੰ ਘਰਾਂ ਜਾਂ ਸੁਰੱਖਿਅਤ ਥਾਵਾਂ ਉੱਤੇ ਛੱਡਣ ਲਈ 5000 ਲੈਂਦੀ ਹੈ ਪਰ ਬਾਬੇ ਨਾਨਕ ਦਾ ਲੰਗਰ ਸਾਰਿਆਂ ਲਈ ਬਗੈਰ ਕਿਸੇ ਭੇਦ-ਭਾਵ ਤੋਂ ਨਿਰੰਤਰ ਜਾਰੀ ਹੈ। ਸੇਵਾਦਾਰਾਂ ਨੇ ਕਿਹਾ ਕਿ ਭਾਵੇਂ ਤਮਾਮ ਸੂਬਿਆਂ ਦੇ ਲੋਕ ਅੱਜ ਪੰਜਾਬ ਨੂੰ ਮੁਸੀਬਤ ਵਿੱਚ ਇਕੱਲਾ ਛੱਡ ਗਏ ਹਨ, ਪਰ ਪੰਜਾਬੀ ਹਮੇਸ਼ਾ ਤੋਂ ਜੂਝਣ ਲਈ ਤਿਆਰ ਰਹਿੰਦੇ ਹਨ। ਇਸ ਮੁਸੀਬਤ ਤੋਂ ਵੀ ਉਹ ਹਿੰਮਤ ਅਤੇ ਵਾਹਿਗੁਰੂ ਦੀ ਮਿਹਰ ਸਦਕਾ ਪਾਰ ਪਾ ਲੈਣਗੇ। ਉਨ੍ਹਾਂ ਕਿਹਾ ਕਿ ਬਿਪਤਾ ਵਿੱਚ ਹੀ ਆਪਣੇ ਅਤੇ ਬੇਗਾਨਿਆਂ ਦੀ ਪਹਿਚਾਣ ਹੁੰਦੀ ਹੈ ਅਤੇ ਔਖੇ ਸਮੇਂ ਨੇ ਪੰਜਾਬ ਨੂੰ ਸਾਰਿਆਂ ਦੀ ਅਸਲੀਅਤ ਦੱਸ ਦਿੱਤੀ ਹੈ।


ABOUT THE AUTHOR

...view details