ਲੁਧਿਆਣਾ: ਲੁਧਿਆਣਾ 'ਚ ਚੋਰਾਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ। ਇਸ ਗੱਲ ਦਾ ਅੰਦਾਜ਼ਾ ਲੁਧਿਆਣਾ 'ਚ ਸੁਨਿਆਰੇ ਦੀ ਦੁਕਾਨ 'ਤੇ ਦਿਨ ਦਿਹਾੜੇ ਚੋਰੀ ਕਰਨ ਆਏ ਬਦਮਾਸ਼ਾਂ ਤੋਂ ਲਗਾਇਆ ਜਾ ਸਕਦਾ ਹੈ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਚੋਰੀ ਕਰਨ ਆਏ ਦੋਵੇਂ ਜੋ ਰਿਸ਼ਤੇ 'ਚ ਪਤੀ ਪਤਨੀ ਸਨ।
ਇਸ ਸਬੰਧੀ ਪੀੜ੍ਹਤ ਦੁਕਾਨਦਾਰ ਦਾ ਕਹਿਣਾ ਕਿ ਉਕਤ ਦੋਵੇਂ ਪਤੀ ਪਤਨੀ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ 'ਤੇ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਚੋਰੀ ਦੇ ਇਰਾਦੇ ਨਾਲ ਪੂਰੀ ਤਿਅਰੀ ਕਰਕੇ ਆਏ ਸੀ। ਪੀੜ੍ਹਤ ਦਾ ਕਹਿਣਾ ਕਿ ਉਕਤ ਜੋੜੇ ਵਲੋਂ ਅੱਖਾਂ 'ਚ ਮਿਰਚਾਂ ਪਾਈਆਂ ਗਈਆਂ, ਜਿਸ ਦਾ ਮੂੰਹ 'ਤੇ ਮਾਸਕ ਲੱਗੇ ਹੋਣ ਕਾਰਨ ਬਚਾ ਹੋ ਗਿਆ। ਉਕਤ ਦੁਕਾਨਦਾਰ ਅਤੇ ਉਸਦੇ ਕਰਿੰਦੇ ਨੇ ਦਲੇਰੀ ਦਿਖਾ ਚੋਰੀ ਕਰਨ ਆਏ ਪਤੀ ਪਤਨੀ ਨੂੰ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤਾ। ਜਿਸ 'ਚ ਪੀੜ੍ਹਤ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।