ਖੰਨਾ/ਲੁਧਿਆਣਾ :ਵੀਰਵਾਰ ਨੂੰ ਸਵੇਰੇ ਖੰਨਾ ਦੇ ਸਮਰਾਲਾ ਰੋਡ ਤੋਂ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਕਾਰ ਸਵਾਰ ਨੇ 4 ਜਣਿਆਂ ਨੂੰ ਦਰੜ ਕੇ ਰੱਖ ਦਿੱਤਾ। ਇਨ੍ਹਾਂ ' ਚੋਂ 3 ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਦਕਿ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਹਾਦਸੇ ਦੋਰਾਨ ਮੌਜੁਦ ਲੋਕਾਂ ਵੱਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਹ ਹਾਦਸਾ ਖੰਨਾ ਦੇ ਸਮਰਾਲਾ ਰੋਡ 'ਤੇ ਪਿੰਡ ਉਟਾਲਾਂ ਨੇੜੇ ਮਹਿੰਦਰਾ ਪਿਕਅਪ ਜੀਪ ਅਤੇ ਸਵਿਫਟ ਕਾਰ ਵਿਚਾਲੇ ਹੋਇਆ। ਇਹ ਭਿਆਨਕ ਟੱਕਰ ਆਹਮੋ-ਸਾਹਮਣੇ ਤੋਂ ਹੋਈ। 3 ਲੋਕ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ 'ਚੋਂ 2 ਜਖ਼ਮੀਆਂ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਰੈਫਰ ਕੀਤਾ ਗਿਆ।
Khanna Accident News: ਖੰਨਾ 'ਚ ਜੀਪ ਅਤੇ ਕਾਰ ਦੀ ਸਿੱਧੀ ਟੱਕਰ, ਇੱਕ ਦੀ ਮੌਤ, 3 ਜਖ਼ਮੀ - Death of old woman in road accident
ਖੰਨਾ ਦੇ ਸਮਰਾਲਾ ਰੋਡ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਇਸ ਹਾਦਸੇ ਵਿੱਚ 1 ਔਰਤ ਦੀ ਮੌਤ ਹੋ ਗਈ ਅਤੇ 3 ਗੰਭਰਿ ਜ਼ਖਮੀ ਹੋ ਗਏ। ਹਾਦਸੇ ਦੀ ਵਜ੍ਹਾ ਤੇਜ਼ ਰਫਤਾਰ ਦੱਸੀ ਜਾ ਰਹੀ ਹੈ।(Elderly woman dies in road accident)
Published : Nov 9, 2023, 10:49 AM IST
ਕਾਰ ਨਾਲ ਜੀਪ ਦੀ ਟੱਕਰ:ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਆਪਣੀ ਮਾਤਾ ਪਰਮਜੀਤ ਕੌਰ ਨਾਲ ਸਵਿਫਟ ਕਾਰ ਵਿੱਚ ਜਾ ਰਿਹਾ ਸੀ। ਮਹਿੰਦਰਾ ਪਿਕਅੱਪ ਜੀਪ ਵਿੱਚ ਸਿਰਾਜ ਮੁਹੰਮਦ ਅਤੇ ਉਸ ਦਾ ਪੁੱਤਰ ਸਾਹਿਲ ਸਵਾਰ ਸਨ। ਦੋਵੇਂ ਜੀਪ ਵਿੱਚ ਸਮਰਾਲਾ ਤੋਂ ਖੰਨਾ ਵੱਲ ਜਾ ਰਹੇ ਸਨ ਕਿ ਉਟਾਲਾਂ ਨੇੜੇ ਗਲਤ ਦਿਸ਼ਾ ਤੋਂ ਆ ਰਹੀ ਇੱਕ ਕਾਰ ਨਾਲ ਜੀਪ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਪਰਮਜੀਤ ਕੌਰ ਦੀ ਮੌਤ ਹੋ ਗਈ। ਹਰਪ੍ਰੀਤ ਸਿੰਘ ਅਤੇ ਸਿਰਾਜ ਮੁਹੰਮਦ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਸਾਹਿਲ ਦਾ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਜਾਰੀ ਹੈ।
- Meet Hayer Marriage Reception:ਪੰਜਾਬ ਦੇ ਖੇਡ ਮੰਤਰੀ ਦੀ ਰਿਸੈਪਸ਼ਨ ਪਾਰਟੀ: ਮੋਹਾਲੀ ਦੇ ਇੱਕ ਰਿਜ਼ੋਰਟ ਵਿੱਚ ਪ੍ਰੋਗਰਾਮ, ਮੇਰਠ ਦੀ ਡਾਕਟਰ ਗੁਰਵੀਨ ਨਾਲ ਹੋਇਆ ਸੀ ਵਿਆਹ
- BIHAR CM NITISH KUMAR APOLOGIZED: 'ਮੈਂ ਮਾਫੀ ਮੰਗਦਾ ਹਾਂ', ਨਿਤੀਸ਼ ਕੁਮਾਰ ਨੇ ਔਰਤਾਂ 'ਤੇ ਦਿੱਤੇ ਆਪਣੇ ਵਿਵਾਦਿਤ ਬਿਆਨ ਲਈ ਮੰਗੀ ਮੁਆਫੀ
- National Legal Services Day : ਲੰਬਿਤ ਕੇਸਾਂ ਦਾ ਨਿਪਟਾਰਾ ਕਰਨਾ ਇੱਕ ਵੱਡੀ ਚੁਣੌਤੀ, ਜਾਣੋ ਰਾਸ਼ਟਰੀ ਕਾਨੂੰਨੀ ਸੇਵਾਵਾਂ ਦਿਵਸ ਦਾ ਖਾਸ ਮਹੱਤਵ
ਕਾਰ ਦੀ ਰਫ਼ਤਾਰ ਤੇਜ਼ ਦੱਸੀ ਜਾ ਰਹੀ :ਸਿਵਲ ਹਸਪਤਾਲ ਵਿਖੇ ਮੌਜੂਦ ਸਿਰਾਜ ਮੁਹੰਮਦ ਦੇ ਭਰਾ ਪੱਪੀ ਖਾਨ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਸ ਨੇ ਆਪਣੇ ਭਤੀਜੇ ਸਾਹਿਲ ਨਾਲ ਗੱਲ ਕੀਤੀ। ਸਾਹਿਲ ਨੇ ਦੱਸਿਆ ਕਿ ਉਹ ਮਹਿੰਦਰਾ ਜੀਪ 'ਚ 40 ਦੇ ਕਰੀਬ ਸਪੀਡ 'ਤੇ ਜਾ ਰਹੇ ਸਨ। ਸਾਹਮਣੇ ਤੋਂ ਤੇਜ਼ ਰਫਤਾਰ ਨਾਲ ਸਵਿਫਟ ਕਾਰ ਆਈ। ਕਾਰ ਗਲਤ ਸਾਈਡ ਤੋਂ ਆ ਰਹੀ ਸੀ। ਡਰਾਈਵਰ ਦਾ ਕੰਟਰੋਲ ਨਹੀਂ ਸੀ ਅਤੇ ਕਾਰ ਸਿੱਧੀ ਜੀਪ ਨਾਲ ਟਕਰਾ ਗਈ। ਪੱਪੀ ਖਾਨ ਨੇ ਦੱਸਿਆ ਕਿ ਸਾਹਮਣੇ ਤੋਂ ਕਾਰ ਨੂੰ ਆਉਂਦੀ ਦੇਖ ਕੇ ਉਸ ਦੇ ਭਰਾ ਸਿਰਾਜ ਨੇ ਮਹਿੰਦਰਾ ਜੀਪ ਨੂੰ ਸੜਕ ਤੋਂ ਹੇਠਾਂ ਵੀ ਉਤਾਰ ਲਿਆ ਸੀ, ਪਰ ਕਾਰ ਦੀ ਰਫਤਾਰ ਤੇਜ਼ ਸੀ। ਜਿਸ ਕਾਰਨ ਦੋਵੇਂ ਵਾਹਨ ਆਪਸ ਵਿੱਚ ਟਕਰਾ ਗਏ। ਦੂਜੇ ਪਾਸੇ ਮ੍ਰਿਤਕਾ ਪਰਮਜੀਤ ਕੌਰ ਦੇ ਭਤੀਜੇ ਜੁਗਰਾਜ ਸਿੰਘ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਹਰਪ੍ਰੀਤ ਸਿੰਘ ਆਪਣੀ ਮਾਤਾ ਪਰਮਜੀਤ ਕੌਰ ਨਾਲ ਖੰਨਾ ਤੋਂ ਸਮਰਾਲਾ ਵੱਲ ਕਾਰ ਵਿੱਚ ਜਾ ਰਿਹਾ ਸੀ, ਤਾਂ ਉਨ੍ਹਾਂ ਦੀ ਕਾਰ ਜੀਪ ਨਾਲ ਟਕਰਾ ਗਈ। ਹਰਪ੍ਰੀਤ ਸਿੰਘ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ। ਉਧਰ ਡਾਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਦੀ ਹਸਪਤਾਲ ਆਉਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਸਿਰਾਜ ਮੁਹੰਮਦ ਅਤੇ ਹਰਪ੍ਰੀਤ ਸਿੰਘ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਕਰਕੇ ਰੈਫਰ ਕੀਤਾ ਗਿਆ।