ਲੁਧਿਆਣਾ: ਸ਼ਹਿਰ ਦੇ ਗਿੱਲ ਰੋਡ 'ਤੇ ਟਾਟਾ 407 ਨੇ ਸਾਇਕਲ ਸਵਾਰ ਬੱਚੀ ਨੂੰ ਦਰੜ ਦਿੱਤਾ। ਜਿਸ ਦੇ ਚੱਲਦੇ ਹਾਦਸੇ 'ਚ ਇੱਕ 14 ਸਾਲ ਦੀ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਘਟਨਾ ਗਿੱਲ ਰੋਡ ਦੀ ਹੈ, ਜਦੋਂ ਦੇਰ ਸ਼ਾਮ ਸਮੇਂ ਸੜਕ 'ਤੇ ਟਰੈਫਿਕ ਜਿਆਦਾ ਹੋਣ ਕਰਕੇ ਵਾਹਨਾਂ ਦੀ ਰਫ਼ਤਾਰ ਕਾਫੀ ਘੱਟ ਸੀ ਪਰ ਕਿਸੇ ਫੈਕਟਰੀ ਤੋਂ ਸਮਾਨ ਛੱਡ ਕੇ ਵਾਪਸ ਆ ਰਹੇ ਟਾਟਾ 407 ਦੇ ਚਾਲਕ ਵਲੋਂ ਸਾਈਕਲ 'ਤੇ ਜਾ ਰਹੀ ਬੱਚੀ ਨੂੰ ਦਰੜ ਦਿੱਤਾ ਗਿਆ। ਬੱਚੀ ਦੀ ਪਹਿਚਾਣ ਜੋਤਪ੍ਰੀਤ ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਦੀ ਹੀ ਰਹਿਣ ਵਾਲੀ ਸੀ। (Ludhiana Accident News)
Truck Driver Crushes Girl: ਗਿੱਲ ਰੋਡ 'ਤੇ ਦਰਦਨਾਕ ਸੜਕ ਹਾਦਸਾ, ਟੈਂਪੂ ਚਾਲਕ ਨੇ ਦਰੜੀ 14 ਸਾਲ ਦੀ ਲੜਕੀ, ਮੌਕੇ 'ਤੇ ਹੋਈ ਮੌਤ - ਲੁਧਿਆਣਾ ਦੀਆਂ ਤਾਜ਼ਾ ਖ਼ਬਰਾਂ
Ludhiana Accident News: ਲੁਧਿਆਣਾ ਦੇ ਗਿੱਲ ਰੋਡ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਥੇ ਇੱਕ ਟਾਟਾ 407 ਦੇ ਚਾਲਕ ਵਲੋਂ ਸਾਈਕਲ 'ਤੇ ਜਾ ਰਹੀ 14 ਸਾਲਾ ਬੱਚੀ ਨੂੰ ਦਰੜ ਦਿੱਤਾ। ਹਾਦਸੇ ਤੋਂ ਬਾਅਦ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। (Truck Driver Crushes Girl)
Published : Oct 8, 2023, 7:31 AM IST
'ਟੈਂਪੂ ਚਾਲਕ ਦੀ ਗਲਤੀ ਨਾਲ ਹੋਇਆ ਹਾਦਸਾ': ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈਕੇ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਮੌਕੇ 'ਤੇ ਪਰਿਵਾਰ ਨੂੰ ਵੀ ਸੂਚਿਤ ਕਰ ਦਿੱਤਾ। ਹਾਦਸੇ 'ਚ ਬੱਚੀ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਦੋਂ ਕਿ ਮੌਕੇ 'ਤੇ ਪੁੱਜੇ ਪੁਲਿਸ ਸਟੇਸ਼ਨ ਗਿੱਲ ਦੇ ਏ.ਐੱਸ.ਆਈ ਨੇ ਕਿਹਾ ਕਿ 407 ਚਾਲਕ ਦੀ ਗਲਤੀ ਹੈ। ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਹੈ। ਫਿਲਹਾਲ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਹੈ। ਜਿਸ ਨੂੰ ਕਿ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਪੁਲਿਸ ਦੇ ਦੱਸਣ ਮੁਤਾਬਿਕ ਟੈਂਪੂ ਚਾਲਕ ਦੀ ਰਫ਼ਤਾਰ ਕਾਫੀ ਤੇਜ਼ ਸੀ।
- Retired SSP threatened: ਸੇਵਾਮੁਕਤ ਐੱਸਐੱਸਪੀ ਤੋਂ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਗਿਰੋਹ ਦੇ ਇੱਕ ਮੈਂਬਰ ਵਿਰੁੱਧ ਮੁਕੱਦਮਾ ਦਰਜ
- Asian Games: ਭਾਰਤੀ ਹਾਕੀ ਟੀਮ ਨੇ ਜਿੱਤਿਆ ਏਸ਼ੀਆ ਕੱਪ, ਖੁਸ਼ੀ 'ਚ ਪਰਿਵਾਰਾਂ ਨੇ ਲੱਡੂ ਵੰਡ ਮਨਾਈ ਖੁਸ਼ੀ
- Cricket World Cup 2023 IND vs PAK: ਭਾਰਤ ਤੇ ਪਾਕਿਸਤਾਨ ਮੈਚ ਲਈ BCCI ਜਾਰੀ ਕਰੇਗਾ 14,000 ਟਿਕਟਾਂ, ਜਾਣੋ ਕਿਸ ਦਿਨ ਵਿਕਣਗੀਆਂ ਇਹ ਟਿਕਟਾਂ
ਇਕੱਠੀ ਹੋਈ ਭੀੜ ਨੇ ਕਾਬੂ ਕੀਤਾ ਟੈਂਪੂ ਚਾਲਕ: ਹਾਲਾਂਕਿ ਇਸ ਦੌਰਾਨ ਡਰਾਈਵਰ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਨਸ਼ੇ ਦੀ ਹਾਲਤ 'ਚ ਲੱਗ ਰਿਹਾ ਸੀ। ਉਸ ਨੇ ਇੰਨ੍ਹਾਂ ਜ਼ਰੂਰ ਕਿਹਾ ਕਿ ਉਹ ਲੇਬਰ ਦਾ ਕੰਮ ਕਰਦਾ ਹੈ ਅਤੇ ਮਾਲਿਕਾਂ ਦੀ ਗੱਡੀ ਚਲਾਉਂਦਾ ਹੈ। ਇਸ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਡਰਾਈਵਰ ਦੀ ਕੁੱਟਮਾਰ ਵੀ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕਾ ਸਾਂਭਦੇ ਹੋਏ ਉਸ ਨੂੰ ਹਿਰਾਸਤ 'ਚ ਲੈ ਲਿਆ। ਪੁਲਿਸ ਨੇ ਕਿਹਾ ਕਿ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।