ਲੁਧਿਆਣਾ:ਫੀਲਡਗੰਜ ਇਲਾਕੇ ਦੇ ਵਿੱਚ ਤੜਕਸਾਰ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਲਿਫਾਫਿਆਂ ਦੇ ਗੋਦਾਮ ਨੂੰ ਅਚਾਨਕ ਅੱਗ ਲੱਗ ਗਈ ਚਾਰ ਮੰਜ਼ਿਲਾ ਇਸ ਇਮਾਰਤ ਨੇ ਵੇਖਦਿਆਂ ਹੀ ਵੇਖਦਿਆਂ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਤੋਂ ਬਾਅਦ ਤੁਰੰਤ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਲਗਪਗ 40 ਗੱਡੀਆਂ ਦੇ ਨਾਲ ਅੱਗ ਤੇ 80 ਫ਼ੀਸਦੀ ਦੇ ਕਰੀਬ ਕਾਬੂ ਪਾ ਲਿਆ ਹਾਲਾਂਕਿ ਸੁੱਖ ਦੀ ਗੱਲ ਇਹ ਰਹੀ ਕਿ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਲਿਫ਼ਾਫ਼ਾ ਸਟੋਰ ’ਚ ਲੱਗੀ ਭਿਆਨਕ ਅੱਗ - ਪ੍ਰਿੰਸ ਲਿਫ਼ਾਫ਼ਾ ਸਟੋਰ
ਫੀਲਡ ਗੰਜ ਕੁਚਾ 16 ’ਚ ਚਾਰ ਮੰਜਲੀ ਪ੍ਰਿੰਸ ਲਿਫ਼ਾਫ਼ਾ ਸਟੋਰ ਨੂੰ ਭਿਆਨਕ ਅੱਗ ਲੱਗੀ ਗਈ। ਭੀੜ ਭਾੜ ਵਾਲਾ ਇਲਾਕਾ ਹੋਣ ਕਾਰਨ ਅੱਗ ‘ਤੇ ਕਾਬੂ ਪਾਉਣ ‘ਚ ਮੁਸ਼ਕਿਲ ਹੋ ਰਹੀ ਹੈ।
ਲਿਫ਼ਾਫ਼ਾ ਸਟੋਰ ’ਚ ਲੱਗੀ ਭਿਆਨਕ ਅੱਗ
ਫਾਇਰ ਬ੍ਰਿਗੇਡ ਨੂੰ ਲੀਡ ਕਰ ਰਹੇ ਅਫਸਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਅੱਗ ਲੱਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਮੌਕੇ ’ਤੇ ਆ ਕੇ ਇਕ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਤੱਕ ਲਗਪਗ ਅੱਗ ਨੂੰ ਬੁਝਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ, ਪਰ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
Last Updated : Aug 19, 2021, 10:25 AM IST