ਲੁਧਿਆਣਾ:ਲੁਧਿਆਣਾ ਦੇ ਤਾਜਪੁਰ ਰੋਡ 'ਤੇ ਡਾ. ਮਦਨ ਧਾਗਾ ਫੈਕਟਰੀ ਦੇ ਗੁਦਾਮ ਵਿੱਚ ਭਿਆਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਫੈਕਟਰੀ ਵਿੱਚ ਕੰਮ ਕਰ ਰਹੀ ਸਾਰੀ ਲੇਬਰ ਬਾਹਰ ਆ ਗਈ। ਲੇਬਰ ਨੇ ਪਹਿਲਾਂ ਖੁਦ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨ੍ਹੀ ਜਿਆਦਾ ਸੀ, ਜਿਸ ਕਾਰਨ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ।
ਬ੍ਰਿਗੇਡ ਵਿਭਾਗ ਨੇ 10 ਗੱਡੀਆਂ ਫੈਕਟਰੀ ਵੱਲ ਰਵਾਨਾ ਕੀਤੀਆਂ ਅਤੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕੀਤਾ। ਇਸ ਫੈਕਟਰੀ ਵਿੱਚ ਧਾਗੇ ਬਣਾਏ ਜਾਂਦੇ ਸਨ, ਜਿਸ ਕਰਕੇ ਗੋਦਾਮ ਵਿੱਚ ਐਕਰੇਲਿਕ ਨਾਂ ਦਾ ਪਦਾਰਥ ਪਿਆ ਸੀ, ਜਿਸ ਨਾਲ ਅੱਗ ਤੇਜ਼ੀ ਨਾਲ ਫੈਲਦੀ ਹੈ। ਹਾਲਾਂਕਿ ਅੱਗ ਨਾਲ ਜਾਨੀ ਨੁਕਸਾਨ ਤੋਂ ਜ਼ਰੂਰ ਬਚਾ ਰਿਹਾ ਪਰ ਡਾ. ਫੈਕਟਰੀ ਦੇ ਗੋਦਾਮ 'ਚ ਪਿਆ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ।
ਇਹ ਵੀ ਪੜ੍ਹੋ:ਉੱਤਰਾਖੰਡ: ਦੇਹਰਾਦੂਨ 'ਚ ਖਾਈ 'ਚ ਡਿੱਗੀ ਬੱਸ, ਹੁਣ ਤੱਕ 11 ਮੌਤਾਂ