ਖੰਨਾ:ਬੀਤੀ ਦੇਰ ਰਾਤ ਖੰਨਾ ਦੇ ਪਿੰਡ ਘੁਡਾਣੀ ਨੇੜੇ ਰਾੜਾ ਸਾਹਿਬ ਰੋਡ 'ਤੇ ਵੱਡਾ ਹਾਦਸਾ ਵਾਪਰ ਗਿਆ। ਜਿਥੇ ਬੁੱਧਵਾਰ ਦੇਰ ਰਾਤ ਕਰੀਬ 11 ਵਜੇ ਹਾਈਡ੍ਰੋਜਨ ਸਿਲੰਡਰ ਨਾਲ ਭਰੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਕਈ ਸਿਲੰਡਰਾਂ ਵਿੱਚ ਧਮਾਕਾ ਹੋ ਗਿਆ। ਆਲੇ-ਦੁਆਲੇ ਬਹੁਤ ਸਾਰੇ ਦਰੱਖਤ ਸੜ ਗਏ। ਉਥੇ ਹੀ ਘਟਨਾ ਦਾ ਪਤਾ ਲੱਗਦੇ ਹੀ ਮੌਕੇ 'ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਜਿਸ ਕਾਰਨ ਵੱਡਾ ਹਾਦਸਾ ਹੋਣ ਟਲ ਗਿਆ। ਕਿਸੇ ਵੀ ਤਰ੍ਹਾਂ ਦੀ ਦੇਰੀ ਨਾਲ ਇਹ ਅੱਗ ਸੜਕ ਕਿਨਾਰੇ ਲੱਗੇ ਦਰੱਖਤਾਂ ਨੂੰ ਚੜ੍ਹਕੇ ਭਿਆਨਕ ਰੂਪ ਧਾਰਨ ਕਰ ਸਕਦੀ ਸੀ ਅਤੇ ਪਿੰਡ ਦੇ ਅੰਦਰ ਵੀ ਪਹੁੰਚ ਸਕਦੀ ਸੀ।
ਖੰਨਾ ਦੇ ਘੁਡਾਣੀ 'ਚ ਹਾਈਡ੍ਰੋਜਨ ਸਿਲੰਡਰ ਨਾਲ ਭਰੇ ਟਰੱਕ ਨੂੰ ਲੱਗੀ ਭਿਆਨਕ ਅੱਗ, ਹੋਏ ਵੱਡੇ ਧਮਾਕੇ - The accident happened in Khanna
ਖੰਨਾ ਵਿਖੇ ਹਾਈਡ੍ਰੋਜਨ ਸਿਲੰਡਰ ਨਾਲ ਭਰੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਕਈ ਸਿਲੰਡਰਾਂ ਵਿੱਚ ਧਮਾਕਾ ਹੋ ਗਿਆ। ਆਲੇ-ਦੁਆਲੇ ਬਹੁਤ ਸਾਰੇ ਦਰੱਖਤ ਸੜ ਗਏ।ਉਥੇ ਹੀ ਘਟਨਾ ਦਾ ਪਤਾ ਲੱਗਦੇ ਹੀ ਮੌਕੇ 'ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
![ਖੰਨਾ ਦੇ ਘੁਡਾਣੀ 'ਚ ਹਾਈਡ੍ਰੋਜਨ ਸਿਲੰਡਰ ਨਾਲ ਭਰੇ ਟਰੱਕ ਨੂੰ ਲੱਗੀ ਭਿਆਨਕ ਅੱਗ, ਹੋਏ ਵੱਡੇ ਧਮਾਕੇ A terrible fire broke out in a truck full of hydrogen cylinders in Khanna's Ghudani, a major accident was averted.](https://etvbharatimages.akamaized.net/etvbharat/prod-images/22-06-2023/1200-675-18815785-227-18815785-1687411009424.jpg)
ਸਿਲੰਡਰਾਂ ਨੂੰ ਅੱਗ ਲੱਗ ਗਈ: ਜਾਣਕਾਰੀ ਅਨੁਸਾਰ ਹਾਈਡ੍ਰੋਜਨ ਸਿਲੰਡਰ ਨਾਲ ਭਰਿਆ ਟਰੱਕ ਰਾਜਪੁਰਾ ਤੋਂ ਰਾਏਕੋਟ ਦੀ ਇੱਕ ਫੈਕਟਰੀ ਜਾ ਰਿਹਾ ਸੀ। ਟਰੱਕ ਵਿੱਚ 285 ਸਿਲੰਡਰ ਸਨ। ਪਾਇਲ ਤੋਂ ਰਾੜਾ ਸਾਹਿਬ ਨੂੰ ਜਾਂਦੇ ਸਮੇਂ ਪਿੰਡ ਘੁਡਾਣੀ ਨੇੜੇ ਟਰੱਕ ਦਾ ਟਾਇਰ ਫਟ ਗਿਆ। ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਇਆ। ਇਸ ਤੋਂ ਬਾਅਦ ਸਿਲੰਡਰਾਂ ਨੂੰ ਅੱਗ ਲੱਗ ਗਈ। ਟਰੱਕ ਚਾਲਕ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸੇ ਦੌਰਾਨ ਪਿੰਡ ਦੇ ਇੱਕ ਵਿਅਕਤੀ ਨੇ ਅੱਗ ਨੂੰ ਦੇਖ ਕੇ ਪੁਲਿਸ ਅਤੇ ਖੰਨਾ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਫਾਇਰ ਕਰਮਚਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਪੂਰਾ ਟਰੱਕ ਸੜ ਕੇ ਸੁਆਹ ਹੋ ਗਿਆ। ਅੱਗ 'ਤੇ ਕਾਬੂ ਪਾਉਣ 'ਚ ਕਰੀਬ ਅੱਧਾ ਪੌਣਾ ਘੰਟਾ ਲੱਗਾ।
- PM Modi US Visit: ਪੀਐਮ ਮੋਦੀ ਪਹੁੰਚੇ ਵ੍ਹਾਈਟ ਹਾਊਸ, ਬਾਈਡਨ ਨੇ ਕੀਤਾ ਸਵਾਗਤ
- PM Modi US Visit: ‘ਭਾਰਤ ਅਤੇ ਅਮਰੀਕਾ ਨੂੰ ਪ੍ਰਤਿਭਾ ਦੀ ਪਾਈਪਲਾਈਨ ਦੀ ਲੋੜ’
- ਹੋਟਲ ਦੀ ਖਿੱਚੜੀ ਖਾਣ ਮਗਰੋਂ ਮੱਧ ਪ੍ਰਦੇਸ਼ ਤੋਂ ਆਈਆਂ ਖਿਡਾਰਨਾਂ ਦੀ ਵਿਗੜੀ ਸਿਹਤ, 20 ਤੋਂ ਵੱਧ ਖਿਡਾਰਨਾਂ ਹੋਇਆ ਬੇਸੁੱਧ
ਰਾਤ ਦਾ ਸਮਾਂ ਹੋਣ 'ਤੇ ਟਲਿਆ ਵੱਡਾ ਹਾਦਸਾ :ਜ਼ਿਕਰਯੋਗ ਹੈ ਕਿ ਰਾਤ ਦਾ ਸਮਾਂ ਹੋਣ ਕਾਰਨ ਬਚਾਅ ਇਹ ਘਟਨਾ ਦੇਰ ਰਾਤ ਵਾਪਰੀ। ਉਸ ਸਮੇਂ ਇਹ ਸੜਕ ਸੁੰਨਸਾਨ ਹੁੰਦੀ ਹੈ। ਅੱਗ ਲੱਗਣ ਸਮੇਂ ਸਿਲੰਡਰ ਵਾਲਾ ਟਰੱਕ ਹੀ ਉੱਥੋਂ ਲੰਘ ਰਿਹਾ ਸੀ। ਜਿਸ ਤਰ੍ਹਾਂ ਨਾਲ ਉਥੇ ਧਮਾਕੇ ਹੋਏ, ਜੇਕਰ ਕੋਈ ਰਾਹਗੀਰ ਹੁੰਦਾ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਨਜਦੀਕ ਨਹੀਂ ਕੋਈ ਫਾਇਰ ਬ੍ਰਿਗੇਡ ਸਟੇਸ਼ਨ ਪਾਇਲ ਵਿੱਚ ਕੋਈ ਫਾਇਰ ਬ੍ਰਿਗੇਡ ਸਟੇਸ਼ਨ ਨਹੀਂ ਹੈ। ਜਿਸ ਕਾਰਨ ਖੰਨਾ ਤੋਂ ਫਾਇਰ ਬ੍ਰਿਗੇਡ ਬੁਲਾਉਣੀ ਪਈ। ਫਾਇਰ ਬ੍ਰਿਗੇਡ ਦੀ ਗੱਡੀ ਕਰੀਬ 28 ਕਿਲੋਮੀਟਰ ਦੀ ਦੂਰੀ ਤੋਂ ਆਈ। ਉਦੋਂ ਤੱਕ ਅੱਗ ਕਾਫੀ ਨੁਕਸਾਨ ਕਰ ਚੁੱਕੀ ਸੀ। ਪਾਇਲ ਵਿੱਚ ਫਾਇਰ ਬ੍ਰਿਗੇਡ ਸਟੇਸ਼ਨ ਖੋਲ੍ਹਣ ਦੀ ਮੰਗ ਕਈ ਵਾਰ ਉਠ ਚੁੱਕੀ ਹੈ, ਪਰ ਅੱਜ ਤੱਕ ਪੂਰੀ ਨਹੀਂ ਹੋਈ।