ਲੁਧਿਆਣਾ:ਲੁਧਿਆਣਾ ਫਿਰੋਜ਼ਪੁਰ ਰੋਡ ਉੱਤੇ ਨਵੇਂ ਬਣੇ ਪੁਲ ਉਪਰ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਫਿਰੋਜ਼ਪੁਰ ਵੱਲੋਂ ਆ ਰਹੀ ਕਰੇਟਾ ਕਾਰ ਪਲਟੀ ਖਾਂਦੀ ਹੋਈ ਦੂਜੀ ਸਾਈਡ ਆ ਗਈ। ਜਿਸ ਵਿੱਚ ਟੱਕਰ ਹੋਣ ਕਰਕੇ 2 ਹੋਰ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ 2 ਤੋਂ 3 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ, ਜਿਨ੍ਹਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ 2 ਗੱਡੀਆਂ ਦੇ ਤਾਂ ਪੂਰੀ ਤਰ੍ਹਾਂ ਪਰਖੱਚੇ ਉੱਡ ਗਏ, ਜਦੋਂ ਕਿ ਲੈਂਡ ਕਰੂਜ਼ਰ ਕਾਰ ਦੀ ਛੱਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਕਾਰ ਡਰਾਈਵਰ ਨੇ ਦੱਸੀ ਹੱਡਬੀਤੀ:ਇਸ ਦੌਰਾਨ ਹੀ ਲੈਂਡ ਕਰੂਜ਼ਰ ਕਾਰ ਦੇ ਡਰਾਈਵਰ ਨੇ ਦੱਸਿਆ ਕਿ ਉਹ ਹੋਲੀ ਗੱਡੀ ਲੈ ਕੇ ਜਾ ਰਹੇ ਸਨ, ਪਰ ਦੂਜੀ ਸਾਈਡ ਤੋਂ ਕਰੇਟਾ ਕਾਰ ਪਲਟੀ ਖਾਂਦੀ ਹੋਈ ਆਈ ਅਤੇ 2 ਗੱਡੀਆਂ ਦੇ ਵਿੱਚ ਜਾ ਵੱਜੀ, ਜਿਸ ਕਰਕੇ ਉਨ੍ਹਾਂ ਦੀ ਗੱਡੀ ਵੀ ਨੁਕਸਾਨੀ ਗਈ ਹੈ। ਇਸ ਮੌਕੇ ਉੱਤੇ ਪੁੱਜੀ ਪੁਲਿਸ ਨੇ ਇਸ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਕਾਰ ਚਾਲਕ ਦੇ ਬਿਆਨ ਲਏ ਜਾ ਰਹੇ ਹਨ।