ਲੁਧਿਆਣਾ : ਸੂਬੇ ਵਿੱਚ ਨਿਤ ਦਿਨ ਸੜਕੀ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਇਕ ਹਾਦਸਾ ਵਾਪਰਿਆ ਲੁਧਿਆਣਾ ਦੇ ਦੁਗਰੀ ਰੋਡ 'ਤੇ ਵਾਪਰਿਆ, ਜਿੱਥੇ ਵਰਨਾ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਗੱਡੀ ਪਲਟੀਆਂ ਖਾਂਦੀ ਦਰਖਤਾਂ ਨਾਲ ਜਾ ਟਕਰਾਈ। ਇਸ ਦੌਰਾਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਇਹ ਹਾਦਸਾ ਥਾਣਾ ਦੁਗਰੀ ਅਧੀਨ ਪੈਂਦੇ 200 ਫੁੱਟੀ ਰੋਡ 'ਤੇ ਵਾਪਰਿਆ, ਜਿੱਥੇ ਕੁਝ ਦਿਨ ਪਹਿਲਾਂ ਵੀ ਅਜਿਹਾ ਹੀ ਹਾਦਸਾ ਹੋਇਆ ਸੀ। ਲਗਾਤਰ ਹੋ ਰਹੇ ਅਜਿਹੇ ਹਾਦਸਿਆਂ ਤੋਂ ਸਥਾਨਕ ਲੋਕ ਕਾਫੀ ਚਿੰਤਤ ਹਨ। ਮਿਲੀ ਜਾਣਕਾਰੀ ਮੁਤਾਬਿਕ ਉਸ ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਸਨ।
Ludhiana Accident News: ਖ਼ਸਤਾ ਹਾਲ ਸੜਕ ਬਣੀ ਹਾਦਸੇ ਦਾ ਕਾਰਨ, ਇੱਕ ਹੀ ਜਗ੍ਹਾ 'ਤੇ ਵਾਪਰੇ ਦੋ ਵੱਡੇ ਹਾਦਸੇ, ਵਾਲ-ਵਾਲ ਬਚੀ ਜਾਨ - ਸੜਕ ਹਾਦਸਾ
ਲੁਧਿਆਣਾ ਦੇ ਦੁਗਰੀ ਰੋਡ 'ਤੇ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ ,ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਖ਼ਸਤਾ ਹਾਲ ਸੜਕ ਹੋਣ ਕਾਰਨ ਇਥੇ ਰੋਜ਼ ਹਾਦਸੇ ਹੋ ਰਹੇ ਹਨ, ਪਰ ਪ੍ਰਸ਼ਾਸਨ ਲਾਪਰਵਾਹ ਨਜ਼ਰ ਆ ਰਿਹਾ ਹੈ। (Accident on dugri road Ludhiana)
Published : Oct 26, 2023, 1:02 PM IST
ਲੋਕਾਂ ਨੇ ਪ੍ਰਸ਼ਾਸਨ ਨੂੰ ਦੱਸਿਆ ਜਿੰਮੇਵਾਰ :ਉਧਰ ਸਥਾਨਕ ਲੋਕਾਂ ਨੇ ਇਸ ਹਾਦਸੇ ਦੀ ਵਜ੍ਹਾ ਖਰਾਬ ਅਤੇ ਖ਼ਸਤਾ ਸੜਕਾਂ ਨੂੰ ਦੱਸਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਥੇ ਸੜਕਾਂ ਟੁੱਟੀਆਂ ਹੋਈਆਂ ਹਨ। ਜਿਸ ਕਾਰਨ ਰੋਜ਼ਾਨਾ ਰਾਹਗੀਰ ਅਤੇ ਵਾਹਨ ਚਾਲਕ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਪਰ, ਪ੍ਰਸ਼ਾਸਨ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਖਸਤਾ ਹਾਲ ਸੜਕਾਂ ਉੱਤੇ ਮਿੱਟੀ ਜਿਆਦਾ ਉੱਡਣ ਨਾਲ ਹਾਦਸਾ ਵਾਪਰਿਆ ਹੈ। ਲੋਕਾਂ ਨੇ ਕਿਹਾ ਕਿ ਇਸ ਬਾਬਤ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜਰੂਰਤ ਹੈ। ਦੋ ਦਿਨ ਵਿੱਚ ਇਹ ਦੂਜਾ ਹਾਦਸਾ ਹੈ, ਜੋ ਕਿ ਬੇਹੱਦ ਚਿੰਤਾਜਨਕ ਹੈ। ਉੱਥੇ ਹੀ, ਫਿਲਹਾਲ ਜ਼ਖਮੀ ਨੌਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
- Dengue Cases Increase In Ludhiana: ਡੇਂਗੂ ਦਾ ਕਹਿਰ ! 600 ਤੋਂ ਵੱਧ ਡੇਂਗੂ ਦੇ ਕੇਸ, ਸਿਵਲ ਸਰਜਨ ਨੇ ਦੱਸਿਆ-ਕਿਵੇਂ ਕਰਨਾ ਹੈ ਡੇਂਗੂ ਤੋਂ ਬਚਾਅ
- Professor Balwinder Kaur Suicide Case: ਸਹਾਇਕ ਪ੍ਰੋਫੈਸਰ ਦੀ ਖੁਦਕੁਸ਼ੀ 'ਤੇ ਗਰਮਾਈ ਸਿਆਸਤ, ਵਿਰੋਧੀਆਂ ਨੇ ਘੇਰੀ ਸਰਕਾਰ
- AIG Malwinder Sidhu Arrest: ਵਿਜੀਲੈਂਸ ਨੇ ਏਆਈਜੀ ਮਾਲਵਿੰਦਰ ਸਿੱਧੂ ਨੂੰ ਕੀਤਾ ਗ੍ਰਿਫ਼ਤਾਰ, AIG 'ਤੇ ਵਿਜੀਲੈਂਸ ਅਧਿਕਾਰੀ ਨਾਲ ਦੁਰ-ਵਿਹਾਰ ਕਰਨ ਦੇ ਇਲਜ਼ਾਮ
ਵੱਧ ਰਹੀ ਧੂਲ ਮਿੱਟੀ ਤੋਂ ਪ੍ਰਭਾਵਿਤ:ਜ਼ਿਕਰਯੋਗ ਹੈ ਇੱਥੇ ਤੇਜ਼ ਰਫ਼ਤਾਰ ਗੱਡੀਆਂ ਵੀ ਲੰਘਦੀਆਂ ਹਨ ਜਿਸ ਕਾਰਨ ਲੋਕ ਵੱਧ ਰਹੀ ਧੂਲ ਮਿੱਟੀ ਤੋਂ ਪ੍ਰਭਾਵਿਤ ਹੁੰਦੇ ਹਨ। ਖਾਸ ਤੌਰ 'ਤੇ ਮੋਟਰਸਾਈਕਲ ਅਤੇ ਸਕੂਟਰੀ ਸਵਾਰ ਲੋਕ ਹਾਦਸੇ ਦਾ ਸ਼ਿਕਾਰ ਹੁੰਦੇ ਹਨ। ਉਧਰ, ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਦੁੱਗਰੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਗੱਡੀ ਸਵਾਰ ਫੁੱਲਾਂਵਾਲ ਤੋਂ ਦੁੱਗਰੀ ਵੱਲ ਜਾ ਰਿਹਾ ਸੀ ਕਿ ਅਚਾਨਕ ਇਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।