ਲੁਧਿਆਣਾ:ਲੁਧਿਆਣਾ ਦੇ ਵਿੱਚ ਆਖ਼ਿਰਕਾਰ ਕਾਂਗਰਸੀਆਂ ਵੱਲੋਂ ਵਿਜੀਲੈਂਸ ਦਫ਼ਤਰ ਦੇ ਸਾਹਮਣੇ ਸਰਕਾਰੀ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਦੇ ਵਿੱਚ ਲਗਾਏ ਗਏ ਆਪਣੇ ਟੈਂਟ ਨੂੰ ਹਟਾ ਲਿਆ ਗਿਆ ਹੈ। ਕਾਂਗਰਸ ਦੇ ਆਗੂਆਂ ਵੱਲੋਂ ਖੁਦ ਵੀ ਟੈਂਟ ਚੁਕਵਾ ਦਿੱਤੇ ਗਏ ਹਨ। ਇਸ ਦੀ ਪੁਸ਼ਟੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਵੀ ਕੀਤੀ ਹੈ।
ਉਹਨਾਂ ਨੇ ਕਿਹਾ ਕਿ ਉਹ ਟੈਂਟ ਸਾਡੇ ਵੱਲੋਂ ਨਹੀਂ ਸਗੋਂ ਉਨਾਂ ਨੇ ਖੁਦ ਹੀ ਚੁੱਕਿਆ ਹੈ। ਡਵੀਜ਼ਨ ਨੰਬਰ 5 ਦੇ ਸਬ ਸਪੈਕਟਰ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਕੋਲ ਕੋਈ ਆਗਿਆ ਨਹੀਂ ਸੀ ਅਤੇ ਉਨ੍ਹਾਂ ਨੇ ਖੁਦ ਹੀ ਟੈਂਟ ਅੱਜ ਚੁੱਕ ਦਿੱਤਾ ਹੈ।
ਸਬ ਇੰਸਪੈਕਟਰ ਨੇ ਕਿਹਾ ਕਿ ਸਾਡੀ ਡਿਊਟੀ ਉੱਥੇ ਕਨੂੰਨ ਵਿਵਸਥਾ ਬਣਾਈ ਰੱਖਣ ਲਈ ਲਾਈ ਗਈ ਸੀ ਅਤੇ ਉਨ੍ਹਾਂ ਇਨ੍ਹਾਂ ਜਰੂਰ ਕਿਹਾ ਕਿ ਉਹ ਥਾਂ ਸਰਕਾਰੀ ਸੀ ਤੇ ਉੱਥੇ ਟੈਂਟ ਲਾਉਣ ਦੀ ਉਨ੍ਹਾਂ ਕੋਲ ਕੋਈ ਪਰਮਿਸ਼ਨ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਥੇ ਧਰਨਾ ਨਹੀਂ ਲਗਾਇਆ ਗਿਆ ਸੀ ਸਗੋਂ ਕਾਂਗਰਸ ਦੇ ਲੀਡਰ ਓਥੇ ਬੈਠਦੇ ਸਨ।