ਪੰਜਾਬ

punjab

By

Published : Jan 17, 2020, 5:10 PM IST

ETV Bharat / state

ਨਿੱਜੀ ਸਕੂਲਾਂ ਵੱਲੋਂ ਮਨਮਾਨੀ ਵਿਰੁੱਧ ਧਰਨੇ 'ਤੇ ਡੱਟੇ ਟੀਟੂ ਬਾਣੀਆ, ਪੀਪਣੀਆਂ ਵਜਾ ਕੀਤਾ ਸਰਕਾਰ ਦਾ ਵਿਰੋਧ

ਲੋਕ ਸਭਾ ਤੇ ਵਿਧਾਨ ਸਭਾ ਚੋਣਾਂ 'ਚ ਆਜ਼ਾਦ ਉਮੀਦਵਾਰ ਵਜੋਂ ਕਿਸਮਤ ਅਜ਼ਮਾ ਚੁੱਕੇ ਟੀਟੂ ਬਾਣੀਆ ਇੱਕ ਵਾਰ ਮੁੜ ਚਰਚਾ 'ਚ ਹਨ। ਟੀਟੂ ਬਾਣੀਆ ਵੱਲੋਂ ਲੁਧਿਆਣਾ ਦੇ ਡੀਸੀ ਦਫ਼ਤਰ ਅੱਗੇ ਧਰਨਾ ਲਗਾ ਕੇ ਨਿੱਜੀ ਸਕੂਲਾਂ ਵੱਲੋਂ ਮਨਮਾਨੀ ਕੀਤੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਜਦੋਂ ਕਿ ਨਿੱਜੀ ਸਕੂਲ ਮਾਪਿਆਂ ਦੀ ਲੁੱਟ ਖਸੁੱਟ ਕਰ ਰਹੇ ਨੇ ਅਤੇ ਸਰਕਾਰ ਇਸ ਮਾਮਲੇ ਤੇ ਚੁੱਪ ਹੈ।

ਟੀਟੂ ਬਾਣੀਆ ਨੇ ਲੁਧਿਆਣਾ ਦੇ ਡੀਸੀ ਦਫ਼ਤਰ ਬਾਹਰ ਲਾਇਆ ਧਰਨਾ
ਟੀਟੂ ਬਾਣੀਆ ਨੇ ਲੁਧਿਆਣਾ ਦੇ ਡੀਸੀ ਦਫ਼ਤਰ ਬਾਹਰ ਲਾਇਆ ਧਰਨਾ

ਲੁਧਿਆਣਾ: ਲੋਕ ਸਭਾ ਚੋਣਾਂ ਚ ਆਜ਼ਾਦ ਉਮੀਦਵਾਰ ਰਹੇ ਟੀਟੂ ਬਾਣੀਆ ਵੱਲੋਂ ਸ਼ਹਿਰ ਦੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ। ਉਨ੍ਹਾਂ ਵੱਲੋਂ ਨਿੱਜੀ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਤੋਂ ਵੱਧ ਫੀਸ ਵਸੂਲਣ ਤੇ ਮਨਮਾਨੀ ਕੀਤੇ ਜਾਣ ਨੂੰ ਲੈ ਕੇ ਦਿੱਤਾ ਗਿਆ ਹੈ।

ਟੀਟੂ ਬਾਣੀਆ ਨੇ ਲੁਧਿਆਣਾ ਦੇ ਡੀਸੀ ਦਫ਼ਤਰ ਬਾਹਰ ਲਾਇਆ ਧਰਨਾ

ਇਸ ਮੌਕੇ ਟੀਟੂ ਬਾਣੀਆ ਨੇ ਕਿਹਾ ਕਿ ਨਿੱਜੀ ਸਕੂਲਾਂ 'ਚ ਕਦੇ ਫੰਡ, ਕਦੇ ਕਿਤਾਬਾਂ ਦੇ ਸੈੱਟ ਅਤੇ ਕਦੇ ਹੋਰਨਾਂ ਡੋਨੇਸ਼ਨਸ ਦੇ ਨਾਂਅ ਤੇ ਲੋਕਾਂ ਨਾਲ ਲੁੱਟ ਖਸੁੱਟ ਕੀਤੀ ਜਾਂਦੀ ਹੈ। ਕਿਉਂਕਿ ਸਾਡੇ ਸਰਕਾਰੀ ਸਕੂਲ ਇਸ ਕਾਬਿਲ ਨਹੀਂ ਹਨ ਕਿ ਮਾਪੇ ਉਨ੍ਹਾਂ ਤੇ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਉਥੇ ਪੜ੍ਹਨ ਲਈ ਭੇਜ ਸਕਣ। ਉਨ੍ਹਾਂ ਅਖਿਆ ਕਿ ਇਹ ਪੰਜਾਬ ਸਰਕਾਰ ਦੀ ਅਣਗਿਹਲੀ ਹੈ ਤੇ ਸੂਬਾ ਸਰਕਾਰ ਨੂੰ ਦਿੱਲੀ ਸਰਕਾਰ ਤੋਂ ਸਬਕ ਲੈਣਾ ਚਾਹੀਦਾ ਹੈ।

ਟੀਟੂ ਬਾਣੀਆ ਨੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਉਨ੍ਹਾਂ ਵੱਲੋਂ ਨਵੇਂ ਸਾਲ 'ਤੇ ਸਿੱਖਿਆ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਗਿਆ ਸੀ ਪਰ ਅਜੇ ਵੀ ਸਿੱਖਿਆ ਵਿਭਾਗ ਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਨਿੱਜੀ ਸਕੂਲ ਸਰਕਾਰ ਦੇ ਨੱਕ ਹੇਠ ਚੱਲ ਰਹੇ ਹਨ। ਕਿਉਂਕਿ ਚੋਣਾਂ ਦੇ ਦੌਰਾਨ ਇਨ੍ਹਾਂ ਨਿੱਜੀ ਸਕੂਲਾਂ ਤੋਂ ਵੱਖ- ਵੱਖ ਮੰਤਰੀ ਅਤੇ ਵਿਧਾਇਕ ਫੰਡ ਲੈਂਦੇ ਹਨ। ਇਹੀ ਕਾਰਨ ਹੈ ਕਿ ਨਿੱਜੀ ਸਕੂਲਾਂ 'ਤੇ ਸਰਕਾਰ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਰਕਾਰ ਵਿਰੁੱਧ ਇਹ ਰੋਸ ਪ੍ਰਦਰਸ਼ਨ ਜਾਰੀ ਰਹੇਗਾ।

ABOUT THE AUTHOR

...view details