ਲੁਧਿਆਣਾ:ਐਨ ਐਸ ਕਿਊ ਐਫ ਵੋਕੇਸ਼ਨਲ ਅਧਿਆਪਕਾਂ ਨੇ 9 ਜੂਨ ਨੂੰ ਪਟਿਆਲਾ ਵਿਖੇ ਪੱਕਾ ਧਰਨਾ ਦੇਣ ਦਾ ਐਲਾਨ ਕੀਤਾ ਹੈ।ਯੂਨੀਅਨ ਦੇ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਵਲੋਂ ਪੰਜਾਬ ਸਰਕਾਰ(PUNJAB SARKAR) ਤੋਂ ਮੰਗ (DEMANDS) ਕੀਤੀ ਕਿ ਐਨ ਐਸ ਕਿਊ ਐਫ ਵੋਕੇਸ਼ਨਲ ਅਧਿਆਪਕਾਂ ਨੂੰ ਬਿਨਾਂ ਸ਼ਰਤ ਵੋਕੇਸ਼ਨਲ ਗ੍ਰੇਡ ਤੇ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ।
ਸੂਬਾ ਆਗੂ ਨੇ ਦੱਸਿਆ ਕਿ ਵੋਕੇਸ਼ਨਲ ਅਧਿਆਪਕ ਲੰਮੇ ਸਮੇਂ ਤੋਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਅਧਿਆਪਕਾਂ ਵਾਂਗੂ ਹਰ ਤਰ੍ਹਾਂ ਦੀਆਂ ਸੇਵਾਵਾਂ ਨਿਭਾ ਰਹੇ ਹਨ, ਸਕੂਲਾਂ ਦੀ ਭਲਾਈ ਲਈ ਕਮੇਟੀਆਂ ਬਣਾ ਕੇ ਕੰਮ ਕਰਨਾ, ਸਕੂਲਾਂ ਵਿੱਚ ਬੱਚਿਆਂ ਨੂੰ ਹਰ ਪੱਖ ਤੋਂ ਵਿਕਸਤ ਕਰਨਾ, ਵੋਟਾਂ ਵਿੱਚ ਡਿਊਟੀਆਂ, ਕੋਵਿਡ-19 ਸਮੇਂ ਡਿਊਟੀਆਂ, ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਤਨਦੇਹੀ ਨਾਲ ਕਰਨ ਦੇ ਬਾਵਜੂਦ ਵੀ ਸਰਕਾਰ ਵੱਲੋਂ ਨਿਗੂਣੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਨਾਹੀਂ ਕੋਈ ਮੈਡੀਕਲ ਛੁੱਟੀ/ਨਾਹੀਂ ਪ੍ਰਸੂਤਾ ਛੁੱਟੀ ਅਤੇ ਇਹ ਅਧਿਆਪਕ ਘਰ ਤੋਂ 150-200 ਕਿਲੋਮੀਟਰ ਦੂਰ ਪਿੱਛਲੇ ਲੰਮੇ ਤੋਂ ਆਪਣੀ ਸੇਵਾਵਾਂ ਨਿਭਾ ਰਹੇ ਹਨ ਜਿਨ੍ਹਾਂ ਲਈ ਅੱਜ ਤੱਕ ਕੋਈ ਟਰਾਂਸਫਰ ਪਾਲਿਸੀ ਨਹੀਂ ਬਣਾਈ ਗਈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੀ ਤਾਨਾਸ਼ਾਹੀ ਦੇ ਨਾਲ ਬਹੁਤ ਸਾਰੇ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਵਿੱਚ ਦੀ ਲੰਘਣਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਇਹ ਕਾਰਪੋਰੇਟ ਘਰਾਣਿਆਂ ਦੀ ਮਨਮਾਨੀ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ ਜਿਸਦੇ ਚੱਲਦੇ ਉਹ ਆਪਣੀ ਮਰਜੀ ਅਨੁਸਾਰ ਜਿੰਨੀ ਮਰਜੀ ਤਨਖਾਹ ਕੱਟ ਲੈਂਦੇ ਹਨ।