ਲੁਧਿਆਣਾ: ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ ਬੰਦ ਹੋਣ ਨੂੰ ਲੈ ਕੇ ਲੁਧਿਆਣਾ ਵਿੱਚ ਅਧਿਆਪਕਾ ਨੇ MP ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਦਿੱਤਾ। ਅਧਿਆਪਕਾ ਨੇ ਕਿਹਾ ਕਿ 150 ਟੀਚਰ ਹੋਇਆ ਬੇਰੁਜ਼ਗਾਰ ਕਿਹਾ 22 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ।
ਲੁਧਿਆਣਾ ਦੇ ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਕਿਹਾ ਇਹ ਕੇਂਦਰ ਦਾ ਪ੍ਰੋਜੈਕਟ ਹੈ ਪਰ ਅਸੀਂ ਟੀਚਰਾਂ ਦੇ ਨਾਲ ਖੜਾਂਗੇ। ਉਥੇ ਲੁਧਿਆਣਾ ਤੋਂ ਐਮ ਪੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਮੰਦਭਾਗਾ ਹੈ ਅਸੀਂ ਕੇਂਦਰ ਦੇ ਅੱਗੇ ਮੰਗ ਰੱਖਣ ਦੀ ਵੀ ਗੱਲ ਕੀਤੀ।
ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ ਬੰਦ ਹੋਣ 'ਤੇ ਰੋਸ 'ਚ ਆਏ ਅਧਿਆਪਕ ਲੁਧਿਆਣਾ ਵਿੱਚ ਜ਼ਿਲ੍ਹਾ ਵਿਕਾਸ ਕੋਰਡੀਨੇਟਿੰਗ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਵਿੱਚ ਵਿਚ ਪਹੁੰਚੇ ਐਮ ਪੀ ਰਵਨੀਤ ਸਿੰਘ ਬਿੱਟੂ ਨੂੰ ਮੰਗ-ਪੱਤਰ ਦੇਣ ਪਹੁੰਚੀਆਂ। ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ ਦੀਆਂ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ। ਇਹ ਕੇਂਦਰ ਦਾ ਪ੍ਰੋਜੈਕਟ 2001 ਵਿੱਚ ਸ਼ੁਰੂ ਹੋਇਆ ਸੀ ਅਤੇ ਤਕਰੀਬਨ 22 ਮਹੀਨੇ ਪਹਿਲਾਂ ਇਸ ਨੂੰ ਬੰਦ ਕਰ ਦਿੱਤਾ ਗਿਆ। ਜਿਸ ਨਾਲ ਲੁਧਿਆਣਾ ਵਿਖੇ 150 ਦੇ ਕਰੀਬ ਅਧਿਆਪਕ ਬੇਰੁਜ਼ਗਾਰ ਹੋ ਗਏ ਹਨ।
ਜਿਨ੍ਹਾਂ ਦੀਆਂ 22 ਮਹੀਨਿਆਂ ਤੋਂ ਤਨਖਾਹਾਂ ਉਨ੍ਹਾਂ ਦੇ ਖਾਤੇ 'ਚ ਨਹੀਂ ਪਈਆਂ। ਜਿਸ ਨੂੰ ਲੈ ਕੇ ਲਗਾਤਾਰ ਉਨ੍ਹਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਰਵਨੀਤ ਬਿੱਟੂ ਐਮ ਪੀ ਲੁਧਿਆਣਾ ਨੂੰ ਮੰਗ ਪੱਤਰ ਦੇਣ ਤੋਂ ਪਹਿਲਾਂ ਅਧਿਆਪਕਾਂ ਨੇ ਆਪਣਾ ਦੁੱਖੜਾ ਲੁਧਿਆਣਾ ਦੇ ਲੋਕਲ ਵਧਾਇਕ ਕੋਲ ਵੀ ਰੱਖਿਆ ਸੀ।
ਇਸ ਮੌਕੇ 'ਤੇ ਮਹਿਲਾਵਾਂ ਨੇ ਕਿਹਾ ਕਿ ਤਕਰੀਬਨ 22 ਮਹੀਨੇ ਦੀ ਤਨਖਾਹ ਉਨ੍ਹਾਂ ਨੂੰ ਨਹੀਂ ਮਿਲੀ ਕੁਝ ਮਹਿਲਾਵਾਂ ਨੇ ਕਿਹਾ ਕਿ ਉਹ ਪਿਛਲੇ 22 ਸਾਲਾਂ ਤੋਂ ਇਨ੍ਹਾਂ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾ ਰਹੀਆਂ ਹਨ। ਸਰਕਾਰ ਨੇ ਬਿਨ੍ਹਾਂ ਦੱਸੇ ਇਹ ਪ੍ਰੋਜੈਕਟ ਬੰਦ ਕਰ ਦਿੱਤਾ। ਜਿਸ ਦੇ ਚਲਦਿਆਂ 150 ਦੇ ਕਰੀਬ ਅਧਿਆਪਕ ਬੇਰੁਜ਼ਗਾਰ ਹੋ ਗਏ।
ਉਥੇ ਇਸ ਮੌਕੇ 'ਤੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਵੀ ਅਧਿਆਪਕਾਂ ਦਾ ਹੱਕ ਪੂਰਿਆ ਅਤੇ ਕਿਹਾ ਕਿ ਕੇਂਦਰ ਦਾ ਪ੍ਰੋਜੈਕਟ ਸੀ ਪਰ ਅਧਿਆਪਕਾਂ ਦੇ ਨਾਲ ਖੜੇ ਹਾਂ ਉਹਨਾਂ ਨੇ ਵੀ ਕਿਹਾ ਕਿ ਅਧਿਆਪਕਾਂ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਹੈ। ਇੱਥੇ ਹੀ ਲੁਧਿਆਣਾ ਤੋਂ ਐਮਪੀ ਰਵਨੀਤ ਸਿੰਘ ਬਿੱਟੂ ਨੇ ਇਸ ਨੂੰ ਮੰਦਭਾਗਾ ਕਿਹਾ ਕਿ 'ਤੇ ਰੁਜ਼ਗਾਰ ਦੇਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਉਥੇ ਹੀ ਅਧਿਆਪਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:-ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈਕੇ ਚੰਡੀਗੜ੍ਹ ਪ੍ਰਸ਼ਾਸਨ ਚੌਕਸ, ਦਿੱਤੀ ਇਹ ਸਲਾਹ