ਲੁਧਿਆਣਾ:ਕੋਰੋਨਾਮਹਾਮਾਰੀ ਕਰਕੇ ਬਹੁਤ ਸਾਰੇ ਕੰਮ ਧੰਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿੱਚ ਵਿਆਹ ਸ਼ਾਦੀਆਂ ਨਾਲ ਸੰਬੰਧਿਤ ਕਿੱਤੇ ਅਤੇ ਖਾਸ ਕਰਕੇ ਟਰਾਂਸਪੋਰਟ ਵੀ ਸ਼ਾਮਲ ਹੈ ਜਿਨ੍ਹਾਂ ਵਿਚ ਟੈਕਸੀ ਚਾਲਕ ਸ਼ਾਮਲ ਹਨ ਜਿੰਨਾ ਨੂੰ ਦੋਹਰੀ ਮਾਰ ਪੈ ਰਹੀ ਹੈ ਕਿਉਂਕਿ ਕੋਰੋਨਾ ਕਰਕੇ ਕੰਮ ਵੈਸੇ ਹੀ ਘੱਟ ਹੈ ਦੂਜੇ ਪਾਸੇ ਬੈਂਕ ਕਿਸ਼ਤਾਂ ਲਈ ਤੰਗ ਕਰ ਰਹੇ ਹਨ । ਨਾਲ ਹੀ ਪ੍ਰਸ਼ਾਸਨ ਵੱਲੋਂ ਇੱਕ ਗੱਡੀ ਅੰਦਰ ਜੋ ਸਿਰਫ਼ ਡਰਾਈਵਰ ਸਣੇ ਦੋ ਸਵਾਰੀਆਂ ਬੈਠਣ ਦੇ ਹੁਕਮ ਜਾਰੀ ਕੀਤੇ ਗਏ ਨੇ ਉਸ ਨਾਲ ਕੋਈ ਵੀ ਟੈਕਸੀ ਨਹੀਂ ਕਰ ਰਿਹਾ ਜਿਸ ਦਾ ਖਾਮਿਆਜ਼ਾ ਟੈਕਸੀ ਚਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਟੈਕਸੀ ਚਾਲਕਾਂ ਵਲੋਂ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ - coronavirus update
ਕੋਰੋਨਾ ਕਾਰਨ ਸੂਬਾ ਸਰਕਾਰ ਵਲੋਂ ਸਖਤੀ ਕੀਤੀ ਗਈ ਹੈ ਜਿਸ ਕਾਰਨ ਹਰ ਵਰਗ ਪਰੇਸ਼ਾਨ ਦਿਖਾਈ ਦੇ ਰਿਹਾ ਹੈ।ਲੁਧਿਆਣਾ ਦੇ ਟੈਕਸੀ ਚਾਲਕਾਂ ਵੱਲੋਂ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ ਗਿਆ ਤੇ ਸਰਕਾਰ ਤੋਂ ਰਾਹਤ ਦੀ ਮੰਗ ਕੀਤੀ ਗਈ ਹੈ।
ਟੈਕਸੀ ਚਾਲਕਾਂ ਵਲੋਂ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ