ਖੰਨਾ: ਕਰ ਤੇ ਆਬਕਾਰੀ ਵਿਭਾਗ ਵੱਲੋਂ ਪੰਜਾਬ ਦੇ 9 ਵੱਖ-ਵੱਖ ਜਿਲ੍ਹਿਆਂ ਦੀਆਂ ਬਣਾਈਆਂ ਨੌ ਟੀਮਾਂ ਨੇ ਖੰਨਾ ਵਿਖੇ ਬੋਗਸ ਬਿਲਿੰਗ ਦਾ ਧੰਦਾ ਕਰਨ ਵਾਲਿਆਂ ਦੇ ਘਰਾਂ ’ਚ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੇ ਦੌਰਾਨ ਵਿਭਾਗ ਨੂੰ ਹੁਣ ਤੱਕ 44 ਫਰਜ਼ੀ ਫਰਮਾਂ ਮਿਲੀਆਂ, ਜਿਨ੍ਹਾਂ ਦੇ ਖਾਤੇ ਖੁਲਵਾ ਕੇ ਧੰਦਾ ਚੱਲ ਰਿਹਾ ਸੀ। ਵਿਭਾਗ ਵੱਲੋਂ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ’ਚ ਇੱਕ ਆਮ ਆਦਮੀ ਪਾਰਟੀ ਦਾ ਆਗੂ ਵੀ ਸ਼ਾਮਲ ਹੈ।
ਇਹ ਵੀ ਪੜੋ: ਹਾਈਕੋਰਟ ਨੇ ਹਰਿਆਣਾ ਦੇ ਬਹੁ-ਚਰਚਿਤ ਬੀਮਾ ਘੁਟਾਲੇ ਦੀ ਜਾਂਚ ’ਤੇ ਖੜੇ ਕੀਤੇ ਸਵਾਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡੀਸ਼ਨਲ ਕਮਿਸ਼ਨਰ ਨੇ ਦੱਸਿਆ ਕਿ ਇੱਕ ਕਾਰ ਤੋਂ ਸ਼ੁਰੂ ਹੋਈ ਜਾਂਚ ਹੁਣ ਤੱਕ 700 ਕਰੋੜ ਦੀ ਬੋਗਸ ਬਿਲਿੰਗ ਤੱਕ ਪਹੁੰਚ ਗਈ ਹੈ। 44 ਫਰਮਾਂ ਦੇ ਰਾਹੀਂ 700 ਕਰੋੜ ਦੇ ਫਰਜੀ ਬਿੱਲ ਕੱਟ ਕੇ 122 ਕਰੋੜ ਰੈਵੇਨਿਉ ਦਾ ਨੁਕਸਾਨ ਕੀਤਾ ਗਿਆ। ਵਿਭਾਗ ਨੇ ਬਹੁਤ ਸਾਰੇ ਫਰਜ਼ੀ ਬਿੱਲ, ਕਾਗਜਾਤ ਬਰਾਮਦ ਕੀਤੇ ਹਨ ਜਿਹਨਾਂ ਦੀ ਪੜਤਾਲ ਜਾਰੀ ਹੈ। ਉਮੀਦ ਹੈ ਕਿ ਇਹ ਬੋਗਸ ਬਿਲਿੰਗ ਦਾ ਮਾਮਲਾ ਹੋਰ ਵੱਡਾ ਨਿਕਲ ਸਕਦਾ।