ਲੁਧਿਆਣਾ: ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ 22 ਸਾਲਾ ਲੜਕੀ ਦੇ ਕਾਤਲ ਬਾਬਾ ਸੰਮਬੋਧ ਦਾਸ ਨੂੰ ਗ੍ਰਿਫ਼ਤਾਰ ਕਰ ਲਾਸ਼ ਬਰਾਮਦ ਕੀਤੀ ਗਈ। ਮੁਲਜ਼ਮ ਨੇ ਬਲਾਤਕਾਰ ਕਰਨ ਤੋਂ ਬਾਅਦ ਆਪਣਾ ਜੁਰਮ ਛੁਪਾਉਣ ਲਈ ਲੜਕੀ ਦਾ ਕਤਲ ਕਰ ਦਿੱਤਾ ਸੀ ਤੇ ਲਾਸ਼ ਨੂੰ ਖੁਰਦ-ਬੁਰਦ ਕਰ ਲਈ ਨਜ਼ਦੀਕੀ ਖੇਤਾਂ ਵਿੱਚ ਪੋਲੀਥੀਨ ਵਿੱਚ ਪਾ ਕੇ ਸੁੱਟ ਦਿੱਤਾ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।
ਲੜਕੀ ਨਾਲ ਬਲਾਤਾਕਾਰ ਪਿੱਛੋਂ ਕੀਤਾ ਕਤਲ, ਮੁਲਜ਼ਮ ਤਾਂਤਰਿਕ ਗ੍ਰਿਫ਼ਤਾਰ - ਮੁਲਜ਼ਮ ਤਾਂਤਰਿਕ ਗ੍ਰਿਫ਼ਤਾਰ
ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ 22 ਸਾਲਾ ਲੜਕੀ ਦੇ ਕਾਤਲ ਬਾਬਾ ਸੰਮਬੋਧ ਦਾਸ ਨੂੰ ਗ੍ਰਿਫ਼ਤਾਰ ਕਰ ਲਾਸ਼ ਬਰਾਮਦ ਕੀਤੀ ਗਈ।
ਏਸੀਪੀ ਸਮੀਰ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 22 ਸਾਲਾ ਲੜਕੀ ਜੋ ਕਿ ਆਪਣੇ ਦੋਸਤ ਨਾਲ ਬਾਬੇ ਦੇ ਡੇਰੇ ਉਪਰ ਗਈ ’ਤੇ ਸੀ। ਉਸ ਦਾ ਦੋਸਤ ਉਸ ਨੂੰ ਉੱਥੇ ਛੱਡ ਕੇ ਚਲਾ ਗਿਆ, ਜਿਸ ਤੋਂ ਮਗਰੋਂ ਬਾਬੇ ਨੇ ਉਸਦਾ ਬਲਾਤਕਾਰ ਕੀਤਾ ਅਤੇ ਆਪਣਾ ਜੁਰਮ ਲੁਕਾਉਣ ਲਈ ਲੜਕੀ ਦਾ ਕਤਲ ਕਰਕੇ ਲਾਸ਼ ਨੂੰ ਨਾਲ ਲੱਗਦੇ ਖੇਤਾਂ ਵਿੱਚ ਸੁੱਟ ਦਿੱਤਾ।
ਪੁਲਿਸ ਨੇ ਖੇਤਾਂ ਵਿੱਚੋਂ ਲਾਸ਼ ਬਰਾਮਦ ਕਰ ਲਈ ਹੈ ਅਤੇ ਮੁਲਜ਼ਮ ਬਾਬੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਲੜਕੀ ਦਾ ਮੋਬਾਇਲ ਫ਼ੋਨ ਵੀ ਬਰਾਮਦ ਕੀਤਾ ਹੈ।
ਇਹ ਵੀ ਪੜੋ: ਕਿਸਾਨਾਂ ਨੂੰ ਬਰਬਾਦ ਕਿਸੇ ਵੀ ਹਾਲਤ 'ਚ ਨਹੀਂ ਹੋਣ ਦੇਵਾਂਗਾ: ਕੈਪਟਨ