ਪੰਜਾਬ

punjab

ETV Bharat / state

ਲੁਧਿਆਣਾ ਦੇ ਸਾਇਕਲ ਵਪਾਰੀਆਂ ਲਈ ਵੱਡੀ ਖੁਸ਼ਖਬਰੀ, ਮਿਲਿਆ 6 ਲੱਖ ਤੋਂ ਵੱਧ ਸਾਇਕਲ ਦਾ ਆਰਡਰ - Tamil Nadu govt to procure more than 6 lakh bicycles from Ludhiana

ਲੁਧਿਆਣਾ 'ਚ ਸਾਈਕਲ ਇੰਡਸਟਰੀ ਨੂੰ ਸਾਈਕਲ ਦਾ ਵੱਡਾ ਆਰਡਰ ਮਿਲਿਆ ਹੈ। ਇਕੱਲੀ ਏਵਨ (AVON CYCLES) ਕੰਪਨੀ ਨੂੰ ਹੀ ਤਾਮਿਲਨਾਡੂ ਸਰਕਾਰ ਨੇ 6 ਲੱਖ ਤੋਂ ਵੱਧ ਸਾਈਕਲ ਬਣਾਉਣ ਦਾ ਆਰਡਰ ਹੈ, ਜਿਸ ਨੂੰ ਪੂਰਾ ਕਰਨਾ ਵੱਡਾ ਚੈਲੰਜ ਹੈ।

ਤਮਿਲਨਾਡੂ ਸਰਕਾਰ ਪੰਜਾਬ ਦੇ ਲੁਧਿਆਣਾ ਤੋਂ ਖਰੀਦੇਗੀ 6 ਲੱਖ ਤੋਂ ਵੱਧ ਸਾਇਕਲ, ਆਰਡਰ ਪੂਰਾ ਕਰਨਾ ਹੋਇਆ ਮੁਸ਼ਕਲ
ਤਮਿਲਨਾਡੂ ਸਰਕਾਰ ਪੰਜਾਬ ਦੇ ਲੁਧਿਆਣਾ ਤੋਂ ਖਰੀਦੇਗੀ 6 ਲੱਖ ਤੋਂ ਵੱਧ ਸਾਇਕਲ, ਆਰਡਰ ਪੂਰਾ ਕਰਨਾ ਹੋਇਆ ਮੁਸ਼ਕਲ

By

Published : Jun 18, 2022, 8:14 PM IST

ਲੁਧਿਆਣਾ:ਕੋਰੋਨਾ ਮਹਾਂਮਾਰੀ ਤੋਂ ਬਾਅਦ ਲੁਧਿਆਣਾ ਦੀ ਸਾਈਕਲ ਇੰਡਸਟਰੀ ਸਾਈਕਲ ਨੂੰ ਇੱਕ ਵੱਡਾ ਆਰਡਰ ਮਿਲਿਆ ਹੈ, ਇਹ ਆਰਡਰ ਤਾਮਿਲਨਾਡੂ ਰਾਜਸਥਾਨ ਅਤੇ ਗੁਜਰਾਤ ਵੱਲੋਂ ਲੁਧਿਆਣਾ ਦੀ ਸਾਈਕਲ ਇੰਡਸਟਰੀ ਨੂੰ ਦਿੱਤਾ ਗਿਆ ਹੈ। 15 ਲੱਖ ਸਾਈਕਲ ਦਾ ਆਰਡਰ ਲੁਧਿਆਣਾ ਦੀ ਵੱਖ-ਵੱਖ ਸਾਈਕਲ ਬਣਾਉਣ ਵਾਲੀਆਂ ਕੰਪਨੀਆਂ ਨੂੰ ਸੌਂਪਿਆ ਗਿਆ ਹੈ। ਜਿਸ ਵਿੱਚੋਂ ਇਕੱਲਾ ਏਵਨ ਸਾਈਕਲ ਨੂੰ ਹੀ 6.25 ਲੱਖ ਸਾਈਕਲ ਬਣਾਉਣ ਦਾ ਟੀਚਾ ਮਿਲਿਆ ਹੈ।

ਕੰਪਨੀ ਵੱਲੋਂ ਤਿੰਨ ਮਹੀਨੇ ਅੰਦਰ ਇਹ ਸਾਈਕਲ ਤਿਆਰ ਕਰਕੇ ਤਮਿਲਨਾਡੂ ਸਰਕਾਰ ਨੂੰ ਭੇਜਣੇ ਹਨ ਅਤੇ ਇੱਕ ਜੂਨ ਤੋਂ ਇਸ ਦੀ ਪ੍ਰੋਡਕਸ਼ਨ ਵੀ ਸ਼ੁਰੂ ਹੋ ਚੁੱਕੀ ਹੈ। ਲਗਾਤਾਰ ਟਰੱਕ ਭਰ ਭਰ ਕੇ ਤਾਮਿਲਨਾਡੂ ਸਰਕਾਰ ਨੂੰ ਸਾਈਕਲ ਲੁਧਿਆਣਾ ਤੋਂ ਭੇਜੇ ਜਾ ਰਹੇ ਹਨ। ਤਾਮਿਲਨਾਡੂ ਸਰਕਾਰ ਵੱਲੋਂ ਇਹ ਸਾਈਕਲ ਵਿਦਿਆਰਥੀਆਂ ਨੂੰ ਵੰਡੇ ਜਾਣੇ ਹਨ ਜਿਸ ਨੂੰ ਲੈ ਕੇ ਜਿੱਥੇ ਵਿਦਿਆਰਥੀ ਕਾਫੀ ਉਤਸ਼ਾਹਿਤ ਹਨ, ਉਥੇ ਹੀ ਲੁਧਿਆਣਾ ਦੀ ਸਾਈਕਲ ਇੰਡਸਟਰੀ ਨੂੰ ਵੀ ਬੂਸਟ ਮਿਲਿਆ ਹੈ।

ਤਮਿਲਨਾਡੂ ਸਰਕਾਰ ਪੰਜਾਬ ਦੇ ਲੁਧਿਆਣਾ ਤੋਂ ਖਰੀਦੇਗੀ 6 ਲੱਖ ਤੋਂ ਵੱਧ ਸਾਇਕਲ, ਆਰਡਰ ਪੂਰਾ ਕਰਨਾ ਹੋਇਆ ਮੁਸ਼ਕਲ

ਸਾਈਕਲ ਇੰਡਸਟਰੀ ਨੂੰ ਮਿਲਿਆ ਬੂਸਟ: ਲੁਧਿਆਣਾ ਦੀ ਸਾਈਕਲ ਇੰਡਸਟਰੀ ਵਿਸ਼ਵ ਭਰ ਦੇ ਵਿੱਚ ਮੰਨੀ ਜਾਂਦੀ ਹੈ ਪਰ ਲਗਾਤਾਰ ਵਧ ਰਹੀਆਂ ਸਟੀਲ ਦੀਆਂ ਕੀਮਤਾਂ ਨੇ ਅਤੇ ਦੋ ਸਾਲ ਠੱਪ ਰਹੀ ਸਾਈਕਲ ਇੰਡਸਟਰੀ ਨੂੰ ਵੱਡਾ ਨੁਕਸਾਨ ਹੋ ਰਿਹਾ ਸੀ ਜਿਸ ਤੋਂ ਬਾਅਦ ਹੁਣ ਸਾਈਕਲ ਇੰਡਸਟਰੀ ਨੂੰ 15 ਲੱਖ ਸਾਈਕਲ ਬਣਾਉਣ ਦਾ ਆਰਡਰ ਮਿਲਿਆ ਹੈ। ਜਿਸ ਵਿਚ ਏਵਨ ਸਾਈਕਲ (AVON CYCLES), ਕੋਹਿਨੂਰ ਸਾਇਕਲ ਨੀਲਮ ਸਾਈਕਲ ਅਤੇ ਹੋਰ ਕਈ ਸਾਈਕਲ ਕੰਪਨੀਆਂ ਨੂੰ ਆਰਡਰ ਮਿਲੇ ਹਨ। ਬੀਤੇ ਦਿਨੀਂ ਹੀ ਇਹ ਟੈਂਡਰ ਕੱਢੇ ਗਏ ਸਨ ਜਿਸ ਵਿੱਚ ਤਾਮਿਲਨਾਡੂ ਸਰਕਾਰ ਵੱਲੋਂ 6 ਲੱਖ ਤੋਂ ਵੱਧ ਮੱਧ ਪ੍ਰਦੇਸ਼ ਵੱਲੋਂ 5 ਲੱਖ ਤੋਂ ਵੱਧ ਅਤੇ ਰਾਜਸਥਾਨ ਵੱਲੋਂ 2 ਲੱਖ ਲਈ ਟੈਂਡਰ ਖੋਲ੍ਹੇ ਗਏ ਸਨ ਜਿਨ੍ਹਾਂ ਵਿਚੋਂ ਛੇ ਲੱਖ ਤੋਂ ਵੱਧ ਸਾਈਕਲ ਇਕੱਲੀ ਏਵਨ ਵੱਲੋਂ ਹੀ ਬਣਾਏ ਜਾਣ ਸਨ।

ਤਮਿਲਨਾਡੂ ਸਰਕਾਰ ਪੰਜਾਬ ਦੇ ਲੁਧਿਆਣਾ ਤੋਂ ਖਰੀਦੇਗੀ 6 ਲੱਖ ਤੋਂ ਵੱਧ ਸਾਇਕਲ, ਆਰਡਰ ਪੂਰਾ ਕਰਨਾ ਹੋਇਆ ਮੁਸ਼ਕਲ

ਘੱਟ ਮਾਰਜਨ 'ਤੇ ਕੀਤਾ ਕੰਮ: ਏਵਨ ਸਾਈਕਲ (AVON CYCLES) ਵੱਲੋਂ ਤਾਮਿਲਨਾਡੂ ਸਰਕਾਰ ਨੂੰ ਛੇ ਲੱਖ ਤੋਂ ਵੱਧ ਸਾਈਕਲ ਤਿਆਰ ਕਰਕੇ ਦੇਣੇ ਹਨ। ਜਿਸ ਦਾ ਪ੍ਰੋਡਕਸ਼ਨ ਲਗਾਤਾਰ ਜਾਰੀ ਹੈ ਸ਼ਿਫਟਾਂ ਦੇ ਵਿਚ ਵਰਕਰ ਕੰਮ ਕਰ ਰਹੇ ਹਨ ਏਵਨ ਸਾਈਕਲ ਦੇ ਮੈਨੇਜਿੰਗ ਡਾਇਰੈਕਟਰ ਨੇ ਸਾਡੀ ਟੀਮ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਬੇਹੱਦ ਥੋੜ੍ਹੇ ਜਿਹੇ ਮਾਰਜਨ 'ਤੇ ਹੀ ਸਾਈਕਲ ਬਣਾਉਣ ਦਾ ਇਹ ਆਰਡਰ ਲਿਆ ਗਿਆ ਹੈ।

ਉਨ੍ਹਾਂ ਕਿਹਾ ਭਾਵੇਂ ਉਨ੍ਹਾਂ ਨੂੰ ਕੁਝ ਵੀ ਨਾ ਬਚੇ ਪਰ ਖ਼ਤਮ ਹੋਣ ਦੀ ਕਗਾਰ 'ਤੇ ਪਹੁੰਚੀ ਲੁਧਿਆਣਾ ਦੀ ਸਾਈਕਲ ਇੰਡਸਟਰੀ ਜ਼ਰੂਰ ਬਚ ਜਾਵੇਗੀ। ਉਨ੍ਹਾਂ ਦੱਸਿਆ ਕਿ ਰੋਡਸਟਰ ਸਾਈਕਲ ਦਾ ਉਨ੍ਹਾਂ ਨੂੰ ਇਹ ਆਰਡਰ ਮਿਲਿਆ ਹੈ ਜੋ ਕਿ ਆਮ ਸਾਈਕਲ ਹੁੰਦਾ ਹੈ ਉਨ੍ਹਾਂ ਦੱਸਿਆ ਕਿ ਕਈ ਆਰਡਰ ਉਨ੍ਹਾਂ ਕੋਲ ਆਏ ਹੋਏ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਲਗਾਤਾਰ ਮਿਹਨਤ ਕਰ ਰਹੇ ਹਾਂ।

ਤਮਿਲਨਾਡੂ ਸਰਕਾਰ ਪੰਜਾਬ ਦੇ ਲੁਧਿਆਣਾ ਤੋਂ ਖਰੀਦੇਗੀ 6 ਲੱਖ ਤੋਂ ਵੱਧ ਸਾਇਕਲ, ਆਰਡਰ ਪੂਰਾ ਕਰਨਾ ਹੋਇਆ ਮੁਸ਼ਕਲ

ਛੋਟੀ ਇੰਡਸਟਰੀ ਨੂੰ ਵੀ ਹੋਵੇਗਾ ਫ਼ਾਇਦਾ:ਦਰਅਸਲ ਲੁਧਿਆਣਾ 'ਚ ਸਾਈਕਲ ਇੰਡਸਟਰੀ ਨਾਲ ਹਜ਼ਾਰਾਂ ਛੋਟੀ ਫੈਕਟਰੀਆਂ ਜੁੜੀਆਂ ਹੋਈਆਂ ਹਨ। ਐੱਮਐੱਸਐੱਮਈ ਸੈਕਟਰ ਵੱਡੀ ਤਾਦਾਦ ਅੰਦਰ ਸਾਈਕਲ ਬਣਾਉਣ ਵਾਲੀਆਂ ਕੰਪਨੀਆਂ ਨੂੰ ਉਨ੍ਹਾਂ ਦੇ ਪੁਰਜ਼ੇ ਸਪਲਾਈ ਕਰਦੇ ਹਨ ਜਿਸ ਦੀ ਮਦਦ ਨਾਲ ਇਹ ਪੂਰੀ ਸਾਈਕਲ ਤਿਆਰ ਹੁੰਦੀ ਹੈ। ਵੱਡੀਆਂ ਵੱਡੀਆਂ ਕੰਪਨੀਆਂ ਵੀ ਇਨ੍ਹਾਂ ਤੋਂ ਪੁਰਜ਼ੇ ਲੈ ਕੇ ਸਾਈਕਲ ਤਿਆਰ ਕਰਦੀਆਂ ਹਨ।

ਤਮਿਲਨਾਡੂ ਸਰਕਾਰ ਪੰਜਾਬ ਦੇ ਲੁਧਿਆਣਾ ਤੋਂ ਖਰੀਦੇਗੀ 6 ਲੱਖ ਤੋਂ ਵੱਧ ਸਾਇਕਲ, ਆਰਡਰ ਪੂਰਾ ਕਰਨਾ ਹੋਇਆ ਮੁਸ਼ਕਲ

ਜਿਸ ਕਰਕੇ ਵੱਡੀ ਤਦਾਦ ਅੰਦਰ ਛੋਟੀ ਇੰਡਸਟਰੀ ਵੀ ਸਾਈਕਲ ਇੰਡਸਟਰੀ ਨਾਲ ਜੁੜੀ ਹੋਈ ਹੈ। ਸਾਈਕਲ ਦੇ ਵੱਡੇ ਆਡਰ ਆਉਣ ਨਾਲ ਇਸ ਇੰਡਸਟਰੀ ਨੂੰ ਵੀ ਕਾਫ਼ੀ ਫ਼ਾਇਦਾ ਹੋਣ ਵਾਲਾ ਹੈ ਕਿਉਂਕਿ ਜੋ ਇੰਡਸਟਰੀ ਛੋਟੇ ਛੋਟੇ ਸਾਈਕਲ ਦੇ ਪਾਰਟ ਬਣਾਉਂਦੀ ਹੈ ਉਹ ਬੀਤੇ ਦੋ ਸਾਲਾਂ ਦੇ ਵਿੱਚ ਕਾਫੀ ਘਾਟੇ ਚੋਂ ਲੰਘ ਰਹੀ ਹੈ। ਕਿਉਂਕਿ ਸਟੀਲ ਦੀਆਂ ਕੀਮਤਾਂ ਵਧੀਆਂ ਸਨ ਇਸ ਕਰਕੇ ਵੀ ਕਈ ਸਾਈਕਲ ਪਾਰਟਸ ਬਣਾਉਣ ਵਾਲੀਆਂ ਛੋਟੀਆਂ ਕੰਪਨੀਆਂ ਬੰਦ ਹੋਣ ਦੀ ਕਗਾਰ 'ਤੇ ਹਨ। ਹੁਣ ਇਹ ਵੱਡੇ ਆਰਡਰ ਮਿਲਣ ਨਾਲ ਛੋਟੀ ਯੂਨਿਟਸ ਨੂੰ ਵੀ ਕਾਫੀ ਫਾਇਦਾ ਹੋਵੇਗਾ।

ਮਹਾਂਮਾਰੀ ਤੋਂ ਬਾਅਦ ਸਭ ਤੋਂ ਵੱਡਾ ਆਰਡਰ:ਕੋਰੋਨਾ ਮਹਾਂਮਾਰੀ ਤੋਂ ਬਾਅਦ ਸਾਈਕਲ ਇੰਡਸਟਰੀ ਨੂੰ ਸਭ ਤੋਂ ਵੱਡਾ ਆਰਡਰ ਮਿਲਿਆ ਹੈ ਹਾਲਾਂਕਿ ਕੋਰੋਨਾ ਕਾਲ ਦੇ ਦੌਰਾਨ ਵੀ ਸਾਈਕਲ ਇੰਡਸਟਰੀ ਬਹੁਤ ਨੁਕਸਾਨ 'ਚ ਨਹੀਂ ਗਈ ਸੀ ਕਿਉਂਕਿ ਲੇਬਰ ਨੇ ਵੱਡੀ ਤਾਦਾਦ ਅੰਦਰ ਸਾਈਕਲ ਖਰੀਦੇ ਸਨ। ਜਿਨ੍ਹਾਂ ਵੱਲੋਂ ਆਪੋ ਆਪਣੇ ਸੂਬਿਆਂ ਲਈ ਜਾਣ ਲਈ ਵੀ ਸਾਈਕਲ ਖ਼ਰੀਦਣ ਵਾਲਿਆਂ ਦੀ ਵੱਡੀ ਗਿਣਤੀ ਸੀ ਪਰ ਲੇਬਰ ਦੀ ਮਾਰ ਜ਼ਰੂਰ ਇੰਡਸਟਰੀ ਨੂੰ ਝੱਲਣੀ ਪਈ ਸੀ ਜਿਸ ਕਰਕੇ ਪ੍ਰੋਡਕਸ਼ਨ ਕਾਫ਼ੀ ਘਟਾਉਣੀ ਪਈ ਸੀ ਪਰ ਹੁਣ ਇੰਨੀ ਵੱਡੇ ਆਰਡਰ ਮਿਲਣ ਦੇ ਨਾਲ ਲੁਧਿਆਣਾ ਦੀ ਸਾਈਕਲ ਇੰਡਸਟਰੀ 'ਚ ਮੁੜ ਤੋਂ ਜਾਨ ਪੈ ਗਈ ਹੈ। ਵੱਡੇ ਸਨਅਤਕਾਰਾਂ ਦੇ ਨਾਲ ਛੋਟੇ ਸਨਅਤਕਾਰ ਵੀ ਖੁਸ਼ ਹਨ।

ਤਮਿਲਨਾਡੂ ਸਰਕਾਰ ਪੰਜਾਬ ਦੇ ਲੁਧਿਆਣਾ ਤੋਂ ਖਰੀਦੇਗੀ 6 ਲੱਖ ਤੋਂ ਵੱਧ ਸਾਇਕਲ, ਆਰਡਰ ਪੂਰਾ ਕਰਨਾ ਹੋਇਆ ਮੁਸ਼ਕਲ

ਕਿਵੇਂ ਹੋਣਗੇ ਆਰਡਰ ਪੂਰੇ:ਲੁਧਿਆਣਾ ਏਵਨ ਸਾਈਕਲ (AVON CYCLES) ਦੇ ਐਮ ਡੀ ਓਕਾਰ ਸਿੰਘ ਪਾਹਵਾ ਨੇ ਸਾਡੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਫਿਲਹਾਲ ਜੋ ਸਾਈਕਲ ਇੰਡਸਟਰੀ ਦੀ ਹਾਲਤ ਸੀ ਉਸ ਚੋਂ ਨਿਕਲਣ ਲਈ ਅਜਿਹੇ ਵੱਡੇ ਆਰਡਰ ਲੈਣੇ ਬੇਹੱਦ ਜ਼ਰੂਰੀ ਸਨ ਉਨ੍ਹਾਂ ਨੇ ਕਿਹਾ ਕਿ ਸਾਡੀ ਲੇਬਰ 25 ਫ਼ੀਸਦੀ ਤੱਕ ਦੀ ਹੀ ਪ੍ਰੋਡਕਸ਼ਨ ਕਰ ਰਹੀ ਸੀ ਜਦੋਂ ਕਿ ਉਨ੍ਹਾਂ ਨੂੰ ਪੂਰੀਆਂ ਤਨਖਾਹਾਂ ਵੀ ਉਹ ਦੇ ਰਹੇ ਸਨ ਪਰ ਹੁਣ ਵੱਡੇ ਆਰਡਰ ਮਿਲਣ ਨਾਲ ਭਾਵੇਂ ਉਨ੍ਹਾਂ ਨੂੰ ਕੁਝ ਬਚੇ ਜਾਂ ਨਾਂ ਬਚੇ ਪਰ ਲੇਬਰ ਨੂੰ ਤਨਖ਼ਾਹਾਂ ਜ਼ਰੂਰ ਮਿਲ ਜਾਣਗੀਆਂ ਉਨ੍ਹਾਂ ਦੇ ਖਰਚੇ ਨਿਕਲਣਗੇ ਅਤੇ ਪ੍ਰੋਡਕਸ਼ਨ ਵੀ ਵਧੇਗੀ।

ਇਹ ਵੀ ਪੜ੍ਹੋ:-ਚੌਥੇ ਦਿਨ ਵੀ ਅਗਨੀਪਥ ਯੋਜਨਾ ਦਾ ਵਿਰੋਧ ਜਾਰੀ, ਬੰਦ ਦਾ ਦਿੱਤਾ ਸੱਦਾ

ABOUT THE AUTHOR

...view details