ਲੁਧਿਆਣਾ: ਕਿਸਾਨ ਆਗੂ ਗੁਰਨਾਮ ਚੜੂਨੀ ਦੇ ਬਿਆਨ ਤੋਂ ਬਾਅਦ ਸਿਆਸਤ ਕਾਫੀ ਭਖ ਗਈ ਹੈ। ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਉਹ ਚੋਣ ਲੜਨ ਦੇ ਫਿਲਹਾਲ ਹੱਕ ’ਚ ਨਹੀਂ ਹਨ ਉਨ੍ਹਾਂ ਦਾ ਮੁੱਖ ਟੀਚਾ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ।
'ਚੋਣ ਲੜਨ ’ਤੇ ਮੁੱਕਰ ਨਹੀਂ ਰਹੇ ਕਿਸਾਨ, ਪਹਿਲਾਂ ਟੀਚਾ ਕਾਨੂੰਨ ਰੱਦ ਕਰਵਾਉਣਾ' ਇਸ ਸਬੰਧ ’ਚ ਜਮੁਹਰੀ ਕਿਸਾਨ ਸਭਾ ਦੇ ਆਗੂ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਕਿਸਾਨ ਚੋਣ ਲੜਨ ਤੋਂ ਮੁੱਕਰ ਨਹੀਂ ਹੋ ਰਹੇ ਪਰ ਸਾਡਾ ਪਹਿਲਾ ਟੀਚਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ। ਉਨ੍ਹਾਂ ਨੇ ਸਾਫ ਕਿਹਾ ਕਿ ਪਹਿਲਾਂ ਲੜਾਈ ਖੇਤੀ ਕਾਨੂੰਨਾਂ ਦੇ ਖਿਲਾਫ ਹੈ ਫਿਰ ਸਰਕਾਰਾਂ ਅਤੇ ਪ੍ਰਸ਼ਾਸਨ ਨਾਲ।
'ਚੋਣ ਲੜਨ ’ਤੇ ਮੁੱਕਰ ਨਹੀਂ ਰਹੇ ਕਿਸਾਨ, ਪਹਿਲਾਂ ਟੀਚਾ ਕਾਨੂੰਨ ਰੱਦ ਕਰਵਾਉਣਾ' ਉਧਰ ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਗੁਰਨਾਮ ਸਿੰਘ ਹੁੱਡਾ ਦੇ ਖਾਸਮ ਖਾਸ ਹਨ ਉਨ੍ਹਾਂ ਨੂੰ ਆਪਣਾ ਹਰਿਆਣਾ ਸਾਂਭ ਲੈਣਾ ਚਾਹੀਦਾ ਹੈ ਉਨ੍ਹਾਂ ਨੂੰ ਪੰਜਾਬ ਦੀ ਬਹੁਤੀ ਫਿਕਰ ਨਹੀਂ ਕਰਨੀ ਚਾਹੀਦੀ ਜਦਕਿ ਦੂਜੇ ਪਾਸੇ ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਕੋਈ ਵੀ ਲੜ ਸਕਦਾ ਹੈ।
ਇਨ੍ਹਾਂ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਕਿਸਾਨ ਚੋਣ ਲੜ ਸਕਦੇ ਹਨ, ਪਰ ਸੰਯੁਕਤ ਕਿਸਾਨ ਮੋਰਚੇ ਦੀ ਇਹ ਕਾਲ ਨਹੀਂ ਹੈ ਕੁਝ ਆਗੂ ਜਰੂਰ ਇਹ ਕਹਿ ਰਹੇ ਹਨ।
ਇਹ ਵੀ ਪੜੋ: ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਨੇ ਦਿੱਤਾ ਅਸਤੀਫ਼ਾ