ਲੁਧਿਆਣਾ :ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਪੰਜਾਬੀ ਸੰਗੀਤ ਅਤੇ ਫਿਲਮ ਜਗਤ ਦੀਆਂ ਸ਼ਖ਼ਸੀਅਤਾਂ ਉਨ੍ਹਾਂ ਦਾ ਹਾਲ ਚਾਲ ਪੁੱਛਣ ਲਈ ਪਹੁੰਚ ਰਹੀਆਂ ਹਨ। ਅੱਜ ਪੰਜਾਬੀ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਅਤੇ ਹੋਬੀ ਧਾਲੀਵਾਲ ਲੁਧਿਆਣਾ ਦੇ ਦੀਪ ਹਸਪਤਾਲ ਪੁੱਜੇ, ਜਿੱਥੇ ਉਹਨਾਂ ਨੇ ਸੁਰਿੰਦਰ ਛਿੰਦਾ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ। ਇਸ ਦੌਰਾਨ ਪਰਿਵਾਰ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ।
ਸੁਰਿੰਦਰ ਸ਼ਿੰਦਾ ਦੀ ਖੈਰ ਖ਼ਬਰ ਲੈਣ ਹਸਪਤਾਲ ਪਹੁੰਚੇ ਅਦਾਕਾਰ ਹੋਬੀ ਧਾਲੀਵਾਲ ਅਤੇ ਬੱਬੂ ਮਾਨ - ਅਦਾਕਾਰ ਹੌਬੀ ਧਾਲੀਵਾਲ ਅਤੇ ਬੱਬੂ ਮਾਨ
ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਲੁਧਿਆਣਾ ਦੇ ਹਸਪਤਾਲ ਵਿੱਚ ਜੇਰੇ ਇਲਾਜ ਹਨ। ਉਨ੍ਹਾਂ ਦੀ ਤਬੀਅਤ ਦਾ ਹਾਲ ਪੁੱਛਣ ਫ਼ਿਲਮ ਅਤੇ ਸੰਗੀਤ ਜਗਤ ਦੀਆਂ ਹਸਤੀਆਂ ਪਹੁੰਚ ਰਹੀਆਂ ਹਨ। ਅਦਾਕਾਰ ਹੋਬੀ ਧਾਲੀਵਾਲ ਅਤੇ ਬੱਬੂ ਮਾਨ ਵੀ ਉਨ੍ਹਾਂ ਨੂੰ ਮਿਲਣ ਪਹੁੰਚੇ ਹਨ।
ਸ਼ਿੰਦਾ ਨੂੰ ਇਨਫੈਕਸ਼ਨ ਦੀ ਸਮੱਸਿਆ : ਇਸ ਦੌਰਾਨ ਹੋਬੀ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਰਸੋਂ ਤੋਂ ਸੁਰਿੰਦਰ ਸ਼ਿੰਦਾ ਇੱਥੇ ਦਾਖਲ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫੂਡ ਪਾਈਪ ਦਾ ਓਪਰੇਸ਼ਨ ਕਰਨ ਤੋਂ ਬਾਅਦ ਉਹਨਾਂ ਨੂੰ ਇਨਫੈਕਸ਼ਨ ਦੀ ਦਿੱਕਤ ਆਈ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਹਸਪਤਾਲ ਦੀਪ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਹਤ ਦੇ ਵਿੱਚ ਬੀਤੇ ਦਿਨਾਂ ਤੋਂ ਕਾਫ਼ੀ ਸੁਧਾਰ ਆਇਆ ਹੈ, ਅਸੀਂ ਸਾਰੇ ਉਹਨਾਂ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਚਿੰਤਾ ਵਾਲੀ ਘੜੀ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਸੁਰਿੰਦਰ ਛਿੰਦਾ ਦੇ ਨਾਲ ਖੜ੍ਹੀ ਹੈ।
- Bikram Majithia on CM Mann: ਲੋਕਾਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਉਤੇ ਬਿਕਰਮ ਮਜੀਠੀਆ ਦੀ ਟਿੱਪਣੀ, ਕਿਹਾ- "ਜੇ ਲੋਕਾਂ ਕੋਲੋਂ ਹੀ ਹੱਲ ਪੁੱਛਣਾ ਸੀ ਤਾਂ..."
- Kapurthala News: ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਮੋਬਾਈਲ ਬਰਾਮਦ, ਕੈਦੀਆਂ ਵਿਰੁੱਧ ਮਾਮਲਾ ਦਰਜ
- ਹੜ੍ਹ ਪੀੜਤਾਂ ਲਈ ਐੱਸਜੀਪੀਸੀ ਆਈ ਅੱਗੇ, ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਵੱਲੋਂ ਮੰਡ ਇਲਾਕੇ ਦਾ ਦੌਰਾ
ਇਸ ਦੌਰਾਨ ਹੋਬੀ ਧਾਲੀਵਾਲ ਨੇ ਮੀਡੀਆ ਦੇ ਅੱਗੇ ਅਪੀਲ ਕਰਦਿਆਂ ਕਿਹਾ ਕਿ ਝੂਠੀਆਂ ਖ਼ਬਰਾਂ ਨਾ ਵਿਖਾਈਆਂ ਜਾਣ। ਇਸ ਨਾਲ ਸਮਾਜ ਵਿੱਚ ਗਲਤ ਸੁਨੇਹਾ ਜਾਂਦਾ ਹੈ, ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਦਿਲਾਂ ਨੂੰ ਵੀ ਢਾਹ ਲਗਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ। ਲੋਕਾਂ ਨੂੰ ਵੀ ਹਰ ਗੱਲ ਦੀ ਪਹਿਲਾਂ ਪੁਸ਼ਟੀ ਕਰ ਲੈਣੀ ਚਾਹੀਦੀ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਾ ਫੈਲੇ।