ਲੁਧਿਆਣਾ: ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਇਕ ਦੂਜੇ ਤੇ ਇਲਜਾਮ਼ ਲਏ ਜਾ ਰਹੇ ਸੀ ਬੀਤੇ ਦਿਨ ਅਕਾਲੀ ਦਲ ਵੱਲੋਂ ਐਸ.ਐਚ.ਓ ਪ੍ਰੇਮ ਸਿੰਘ ਦੀ ਬਹਾਲੀ ਨੂੰ ਲੈ ਕੇ ਕਾਂਗਰਸ ਤੇ ਕਈ ਸਵਾਲ ਖੜ੍ਹੇ ਕੀਤੇ ਗਏ ਸਨ। ਬਿਟੂ ਨੇ ਕਾਂਗਰਸੀ ਪਾਰਟੀ ਦੇ ਸਨਦੀਪ ਸਿੰਧੂ ਦੇ ਕੰਮਾਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਕੋਈ ਵੀ ਸਨਦੀਪ ਸਿੰਧੂ ਦਾ ਮੁਕਾਬਲਾ ਨਹੀਂ ਕਰ ਸਕਦਾ।
ਪੈੱਸ ਕਾੰਨਫੈਸ 'ਚ ਰਵਨੀਤ ਬਿੱਟੂ ਨੇ ਕਿਹਾ ਕਿ ਮਜੀਠਿਆ ਵੱਲੋਂ 2012 'ਚ ਐਸ.ਐਚ.ਓ ਨੂੰ ਇਯਾਲੀ ਦਾਖੇ ਭੇਜਿਆ ਗਿਆ ਸੀ ਤੇ ਇਯਾਲੀ ਸਾਹਿਬ ਉਹ ਉਦੋ ਚਹੇਤੇ ਸੀ ਪਰ ਉਹੀ ਹੁਣ ਖਤਰਾ ਬਣ ਗਏ ਹਨ। ਬਿੱਟੂ ਨੇ ਮਜੀਠਿਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਹੈ ਇਥੇ ਲੋਕ ਵੋਟ ਪਾ ਕੇ ਆਪਣੀ ਸਰਕਾਰ ਲਾਉਦੇ ਹਨ।