ਲੁਧਿਆਣਾ: ਸਿਮਰਜੀਤ ਬੈਂਸ ਦੇ ਬਰਨਾਲਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਲੁਧਿਆਣਾ ਦੇ ਵਿੱਚ ਬੈਂਸ ਦੇ ਸਵਾਗਤ ਦੇ ਲਈ ਥਾਂ ਥਾਂ ਉੱਤੇ ਪ੍ਰੋਗਰਾਮ ਉਲੀਕੇ ਗਏ। ਇਸ ਦੌਰਾਨ ਸਿਮਰਜੀਤ ਬੈਂਸ ਦੇ ਸਮਰਥਕਾਂ ਵੱਲੋਂ ਲੁਧਿਆਣਾ ਦੇ ਗਿੱਲ ਰੋਡ ਉੱਤੇ ਅਰੋੜਾ ਪੈਲੇਸ ਦੇ ਕੋਲ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ, ਪਰ ਇਸ ਦੌਰਾਨ ਲੱਡੂ ਵੰਡਣ ਲਈ ਜਿਹੜਾ ਸਟਾਲ ਲਗਾਇਆ ਗਿਆ ਉੱਥੇ ਸਪੀਕਰ ਅਤੇ ਬਲਬ ਕੁੰਡੀ ਪਾ ਕੇ ਚਲਾਏ ਜਾ ਰਹੇ ਸਨ ਅਤੇ ਇਹ ਪੂਰੀ ਵੀਡੀਓ ਕੈਮਰੇ ਵਿਚ ਕੈਦ ਹੋ ਗਈ।
ਖੁਸ਼ੀ 'ਚ ਖੀਵੇ ਸਮਰਥਕਾਂ ਨੇ ਟੱਪਈਆਂ ਹੱਦਾਂ: ਬੈਂਸ ਦੇ ਸਮਰਥਕਾਂ ਵੱਲੋਂ ਲਗਾਈ ਗਈ ਕੁੰਡੀ ਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿਚ ਸਾਫ ਤੌਰ ਉੱਤੇ ਵੇਖਿਆ ਜਾ ਸਕਦਾ ਹੈ ਕਿ ਇੱਕ ਸਟਾਰ ਲਗਾਇਆ ਗਿਆ ਹੈ ਜਿੱਥੇ ਬੈਂਸ ਦੇ ਸਮਰਥਕਾਂ ਲੋਕਾਂ ਨੂੰ ਬੈਂਸ ਦੇ ਵਾਪਸ ਆਉਣ ਦੀ ਖੁਸ਼ੀ ਦੇ ਵਿੱਚ ਲੱਡੂ ਵੰਡੇ ਰਹੇ ਨੇ ਅਤੇ ਨਾਲ ਸਪੀਕਰ ਲਗਾ ਕੇ ਗਾਣੇ ਵਿਚ ਚਲਾਏ ਜਾ ਰਹੇ ਨੇ, ਪਰ ਇਸ ਦੌਰਾਨ ਸ਼ਾਇਦ ਉਹ ਜਨਰੇਟਰ ਬੁਲਾਉਣਾ ਭੁੱਲ ਗਏ ਅਤੇ ਜਨਰੇਟਰ ਬੁਲਾਉਣ ਦੀ ਥਾਂ ਨੇੜੇ ਲੱਗੇ ਟਰਾਂਸਫਾਰਮ ਤੋਂ ਕੁੰਡੀ ਲਾ ਕੇ ਬਿਜਲੀ ਚੋਰੀ ਕਰਦੇ ਵਿਖਾਈ ਦਿੱਤੇ। ਕੁੰਡੀ ਲਾਉਣ ਦੀ ਵੀਡੀਓ ਵੀ ਕੈਮਰੇ ਵਿਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ ਉੱਤੇ ਹੁਣ ਕਾਫ਼ੀ ਵਾਇਰਲ ਵੀ ਹੋ ਰਹੀ ਹੈ।
ਸੜਕਾਂ ਉੱਤੇ ਵੱਡਾ ਜਾਮ: ਇਸ ਦੌਰਾਨ ਸਮਰਥਕਾਂ ਦੇ ਵੱਡੀ ਤਦਾਦ ਵਿੱਚ ਪਹੁੰਚਣ ਕਰਕੇ ਲੁਧਿਆਣਾ ਦੀਆਂ ਸੜਕਾਂ ਉੱਤੇ ਵੱਡਾ ਜਾਮ ਵੀ ਲੱਗ ਗਿਆ। ਗਿੱਲ ਰੋਡ ਲੁਧਿਆਣਾ ਦਾ ਸਭ ਤੋਂ ਮਸ਼ਰੂਫ ਰਹਿਣ ਵਾਲਾ ਰੋਡ ਹੈ, ਪਰ ਉੱਥੇ ਵੱਡਾ ਜਾਮ ਲੱਗ ਗਿਆ ਇਸ ਦੌਰਾਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।