ਲੁਧਿਆਣਾ :ਬੀਤੇ ਕੱਲ੍ਹ ਹੌਜਰੀ ਕਾਰੋਬਾਰੀ ਨੂੰ ਬੰਦੀ ਬਣਾ ਕੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਡੀਐਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਇਸ ਮਾਮਲੇ ਵਿੱਚ ਪੁਲਿਸ ਨੇ ਬੇਸ਼ੱਕ ਜਾਂਚ ਦੀ ਗੱਲ ਕਹੀ ਹੈ ਪਰ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਹਸਪਤਾਲ ਵਿੱਚ ਪਹੁੰਚ ਵਪਾਰੀ ਦਾ ਹਾਲ ਚਾਲ ਜਾਣਿਆ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਤੇ ਇਹ ਸਵਾਲ ਚੁੱਕੇ।
ਲੁਧਿਆਣਾ ਪਹੁੰਚੇ ਸੁਨੀਲ ਜਾਖੜ, ਲੁਟੇਰਿਆਂ ਦੇ ਹਮਲੇ ਦੇ ਸ਼ਿਕਾਰ ਕਾਰੋਬਾਰੀ ਦੇ ਪਰਿਵਾਰ ਨਾਲ ਮਿਲ ਕੇ ਕਹੀਆਂ ਸਰਕਾਰ ਨੂੰ ਤਿੱਖੀਆਂ ਗੱਲਾਂ - ਲੁਧਿਆਣਾ ਦੇ ਕਾਰੋਬਾਰੀ ਉੱਤੇ ਹਮਲਾ
ਲੁਧਿਆਣਾ ਵਿੱਚ ਲੁਟੇਰਿਆਂ ਦੇ ਹਮਲੇ ਦਾ ਸ਼ਿਕਾਰ ਕਾਰੋਬਾਰੀ ਦਾ ਹਾਲ ਜਾਨਣ ਪਹੁੰਚੇ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਸਰਕਾਰ ਨੂੰ ਕਾਨੂੰਨ ਪ੍ਰਬੰਧ ਨੂੰ ਲੈ ਕੇ ਘੇਰਿਆ ਹੈ। BJP Punjab President Sunil Jakhar
Published : Nov 19, 2023, 6:00 PM IST
ਸੁਨੀਲ ਜਾਖੜ ਨੇ ਚੁੱਕੇ ਪੁਲਿਸ ਕਮਿਸ਼ਨਰ ਉੱਤੇ ਸਵਾਲ :ਇਸ ਮੌਕੇ ਸੁਨੀਲ ਜਾਖੜ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਫਿਰੌਤੀ ਅਤੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਉੱਤੇ ਸੂਬਾ ਸਰਕਾਰ ਸੁਹਿਰਦ ਨਹੀਂ ਜਾਪ ਰਹੀ ਇਸ ਤੋਂ ਇਲਾਵਾ ਉਨਾਂ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਉੱਤੇ ਸਵਾਲ ਚੁੱਕੇ ਅਤੇ ਕਿਹਾ ਕਿ ਜ਼ਿਲ੍ਹੇ ਦੇ ਮੁਖੀ ਸਾਈਕਲ ਚਲਾਉਣ ਅਤੇ ਭੰਗੜਾ ਪਾਉਣ ਵਿੱਚ ਵਿਅਸਤ ਨੇ ਕਿਹਾ ਕਿ ਕਾਨੂੰਨ ਵਿਵਸਥਾ ਮਾਮਲੇ ਚ ਪ੍ਰਸ਼ਾਸਨ ਫੇਲ ਸਾਬਿਤ ਹੋ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਸ ਬਾਰੇ ਸੂਬਾ ਸਰਕਾਰ ਨੂੰ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ। ਉੱਧਰ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੀ ਤਿੱਖਾ ਨਿਸ਼ਾਨਾ ਸਾਧਿਆ ਹੈ।
ਕਾਰੋਬਾਰੀ ਦੇ ਪਰਿਵਾਰ ਨੂੰ ਦਿੱਤਾ ਹੌਂਸਲਾ :ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਇੱਥੇ ਭੰਗੜੇ ਪਾ ਰਹੀ ਹੈ। ਪੁਲਿਸ ਭੰਗੜੇ ਪਾ ਰਹੀ ਹੈ ਜਦੋਂ ਕਿ ਕਾਨੂੰਨ ਵਿਵਸਥਾ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਕਾਰੋਬਾਰੀ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੌਂਸਲਾ ਦਿੱਤਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਸੀਐੱਮ ਸਾਹਿਬ ਸਾਇਕਲ ਦੀ ਥਾਂ ਤੇ ਸਰਕਾਰ ਚੱਲਾ ਲੈਣ ਤਾਂ ਜਿਆਦਾ ਬਿਹਤਰ ਹੈ।