ਲੁਧਿਆਣਾ :ਲੁਧਿਆਣਾ ਦੇ ਪਾਇਲ ਵਿਧਾਨ ਸਭਾ ਹਲਕੇ ਤੋਂ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ। ਇਸ ਵਿਚ ਆਮ ਦੱਸਿਆ ਜਾ ਰਿਹਾ ਹੈ ਕਿ ਆਦਮੀ ਪਾਰਟੀ ਦਾ ਆਗੂ ਕਾਰ ਵਿੱਚ ਸਪੀਕਰ ਲਾ ਕੇ ਕਿਸੇ ਨੂੰ ਧਮਕਾ ਰਿਹਾ ਹੈ। ਧਮਕਾਉਣ ਵਾਲਾ ਪਾਇਲ ਵਿਧਾਨ ਸਭਾ ਹਲਕੇ ਤੋਂ ਐਮਐਲਏ ਗਿਆਸਪੁਰਾ ਦਾ ਨੇੜਲਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਆਮ ਆਦਮੀ ਪਾਰਟੀ ਦਾ ਵਰਕਰ ਵਿਧਾਇਕ ਦੇ ਖਿਲਾਫ਼ ਬੋਲ ਰਿਹਾ ਸੀ, ਜਿਸ ਕਰਕੇ ਉਸ ਨੂੰ ਕਾਰ ਵਿਚ ਉਸਦੇ ਪਿੰਡ ਜਾ ਕੇ ਉਸ ਦੇ ਘਰ ਦੇ ਬਾਹਰ ਉਸਨੂੰ ਅਪਸ਼ਬਦ ਕਹੇ ਜਾ ਰਹੇ ਹਨ ਤੇ ਧਮਕਾਇਆ ਜਾ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਸੁਖਪਾਲ ਖਹਿਰਾ ਨੇ ਟਵੀਟ ਕੀਤੀ ਵੀਡੀਓ: ਪਾਇਲ ਇਲਾਕੇ ਦੀ ਇਸ ਵੀਡੀਓ ਨੂੰ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਗਿਆ ਹੈ। ਇਸਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਤੋਂ ਸਵਾਲ ਵੀ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਤਾਲੀਬਾਨੀ ਸੁਭਾਅ ਦੇ ਲੋਕ ਸ਼ਰੇਆਮ ਸਪੀਕਰ ਲਗਾ ਕੇ ਦਿਨ ਦਿਹਾੜੇ ਲੋਕਾਂ ਨੂੰ ਧਮਕੀਆਂ ਦੇ ਰਹੇ ਨੇ। ਉਨ੍ਹਾ ਕਿਹਾ ਕੇ ਪੰਜਾਬ ਪੁਲਿਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਨੂੰਨ ਪ੍ਰਬੰਧ ਵਿਗੜ ਚੁੱਕਾ ਹੈ। ਸੁਖਪਾਲ ਖਹਿਰਾ ਨੇ ਆਪਣੇ ਟਵਿੱਟਰ ਉੱਤੇ ਮੁੱਖ ਮੰਤਰੀ ਅਤੇ ਪੰਜਾਬ ਦੇ ਡੀਜੀਪੀ ਨੂੰ ਵੀਡੀਓ ਦੇਖ ਕੇ ਇਸ ਧਮਕੀਆਂ ਦੇਣ ਵਾਲੇ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।