ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦਾ ਕੈਪਟਨ 'ਤੇ ਮਾਮਲਾ ਦਰਜ: ਸੁਖਬੀਰ ਬਾਦਲ - badal
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨਾਲ ਕੀਤੀ ਮੀਟਿੰਗ। ਇਸ ਦੌਰਾਨ ਬਾਦਲ ਬੋਲੇ, ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦਾ ਕੈਪਟਨ ਉੱਤੇ ਹੋਣਾ ਚਾਹੀਦਾ ਮਾਮਲਾ ਦਰਜ।
ਲੁਧਿਆਣਾ: ਇੱਥੋ ਦੇ ਹਲਕਾ ਪੂਰਬੀ ਵਿੱਚ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਬੀਤੇ ਦਿਨਾਂ ਪਹਿਲਾ ਪਟਿਆਲਾ ਵਿੱਚ ਅਧਿਆਪਕਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਉਨ੍ਹਾਂ 'ਤੇ ਹੋਏ ਲਾਠੀਚਾਰਜ ਬਾਰੇ ਕੈਪਟਨ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਸਆਈਟੀ ਸਰਕਾਰ ਦੇ ਇਸ਼ਆਰਿਆਂ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਸਰਕਾਰ ਨੇ ਪੰਜਾਬ ਵਿੱਚ ਵਿਕਾਸ ਨਹੀਂ ਕੀਤਾ ਹੈ, ਕੈਪਟਨ ਅਸਫ਼ਲ ਮੰਤਰੀ ਸਾਬਤ ਹੋਏ ਹਨ। ਕਾਨੂੰਨ ਵਿਵਸਥਾ ਪੰਜਾਬ ਵਿੱਚ ਖ਼ਰਾਬ ਹੋ ਚੁੱਕੀ ਹੈ।