ਲੁਧਿਆਣਾ:ਸੁਖਬੀਰ ਬਾਦਲ ਨੇ ਇਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਿੰਨੇ ਵੀ ਚੀਨੀ ਸਰਕਾਰ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ ਉਸ ਦਾ ਸਾਰਾ ਬੋਝ ਅਗਲੀ ਸਰਕਾਰ ਤੇ ਹੀ ਪੈਣ ਵਾਲਾ ਹੈ ਇਸੇ ਕਰਕੇ ਉਹ ਇਹ ਸਭ ਐਲਾਨ ਬਿਨਾਂ ਸੋਚੇ ਸਮਝੇ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਪਣੇ ਹੀ ਨਵਜੋਤ ਸਿੱਧੂ (Navjot Sidhu) ਕਹਿ ਰਹੇ ਨੇ ਕਿ ਉਹ ਲੋਕਾਂ ਨੂੰ ਲੌਲੀਪੋਪ ਦੇ ਰਹੇ ਨੇ (Sidhu is saying that Channi is giving lollipop) ਇਸ ਤੋਂ ਜ਼ਾਹਿਰ ਹੈ ਕਿ ਲੋਕਾਂ ਲਈ ਇਹ ਬਿਜਲੀ ਦੀ ਕੀਮਤਾਂ ਜੋ ਘਟਾਈਆਂ ਗਈਆਂ ਨੇ ਉਹ ਕਿੰਨੀ ਕੁ ਰਾਹਤ ਦੇਣਗੀਆਂ।
'ਅਕਾਲੀ ਸਰਕਾਰ ਨੇ ਕੀਤੇ ਸੀ ਸਸਤੇ ਬਿਜਲੀ ਕਰਾਰ'
ਸੁਖਬੀਰ ਬਾਦਲ ਨੇ ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਵੀ ਕਿਹਾ ਕਿ ਜੋ ਇਹ ਲਗਾਤਾਰ ਕਹਿ ਰਹੇ ਨੇ ਕਿ ਪਿਛਲੀ ਸਰਕਾਰ ਵੱਲੋਂ ਬਿਜਲੀ ਦੇ ਮਹਿੰਗੇ ਕਰਾਰ ਕੀਤੇ ਗਏ ਸਨ ਉਹ ਸਭ ਝੂਠ ਹੈ ਉਨ੍ਹਾਂ ਕਿਹਾ ਕਿ ਦੋ ਥਰਮਲ ਪਲਾਂਟ ਅਸੀਂ ਪੰਜਾਬ ਚ ਲਗਾਏ ਸਨ ਅਤੇ ਪੂਰੇ ਹਿੰਦੁਸਤਾਨ ਦੇ ਵਿਚ ਇਸ ਤੋਂ ਘੱਟ ਦਰਾਂ ਤੇ ਬਿਜਲੀ ਨਹੀਂ ਮਿਲ ਸਕਦੀ (No other thermal plant can give cheaper electricity except installed by us)।
'ਇੰਡਸਟਰੀ ਅਤੇ ਘਰੇਲੂ ਖਪਤਕਾਰਾਂ ਨੂੰ ਹੋਵੇਗਾ'
ਚੰਨੀ ਵੱਲੋਂ ਕੀਤੇ ਗਏ ਬਿਜਲੀ ਦਰਾਂ ਵਿੱਚ ਰਾਹਤ ਨੂੰ ਲੈ ਕੇ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਇਸ ਨਾਲ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਜਾਣਗੇ (Epprehended electricity cut would be start shortly) ਬਿਜਲੀ ਦੀ ਯੂਨਿਟ ਬਹੁਤ ਮਹਿੰਗੀ ਹੋ ਜਾਵੇਗੀ ਉਨ੍ਹਾਂ ਕਿਹਾ ਕਿ ਜਦੋਂ ਕੰਪਨੀਆਂ ਨਾਲ ਕਰਾਰ ਰੱਦ ਕਰਨ ਦੀ ਗੱਲ ਕਰ ਰਹੇ ਨੇ ਉਹ ਕੋਰਟ ਚ ਜਾਣਗੀਆਂ ਅਤੇ ਇਨ੍ਹਾਂ ਨੂੰ ਭਾਰੀ ਹਰਜਾਨਾ ਉਨ੍ਹਾਂ ਤਾਂ ਦੇਣਾ ਪਵੇਗਾ
'ਪੈਟਰੋਲ ਡੀਜ਼ਲ ਵੀ ਘਟਾਏ ਪੰਜਾਬ ਸਰਕਾਰ'