ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਚਾਇਤਾਂ ਨੂੰ ਭੰਗ ਕਰਨ ਦੇ ਮਾਮਲੇ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਅਤੇ ਮੁੱਖ ਮੰਤਰੀ ਸਮੇਤ ਹੋਰਨਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਲੁਧਿਆਣਾ ਦੇ ਜਮਾਲਪੁਰ ਇਲਾਕੇ 'ਚ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਸਰਕਾਰ ਕੋਲ ਇਸ਼ਤਿਹਾਰਾਂ 'ਤੇ ਸਾਲ ਭਰ 'ਚ ਖਰਚ ਕਰਨ ਲਈ 750 ਕਰੋੜ ਰੁਪਏ ਹਨ, ਪਰ ਇਸ ਨੇ ਕਿਸਾਨਾਂ ਨੂੰ ਰਾਹਤ ਦੇਣ 'ਤੇ 186 ਕਰੋੜ ਰੁਪਏ ਹੀ ਖਰਚ ਦਿੱਤੇ ਹਨ।
Sukhbir Badal in Ludhiana: ਸੁਖਬੀਰ ਬਾਦਲ ਨੇ ਫਰੀਦਕੋਟ ਵਿੱਚ ਹੋਏ ਵਿਰੋਧ ’ਤੇ ਦਿੱਤੀ ਸਫ਼ਾਈ, ਕਿਹਾ- ਪਿੰਡ ਦੀ ਰਾਜਨੀਤੀ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਦੇ ਜਮਾਲਪੁਰ ਇਲਾਕੇ 'ਚ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਪ੍ਰੈੱਸ ਕਾਨਫਰੰਸ ਕਰਦਿਆਂ ਆਪ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ।
Published : Sep 3, 2023, 7:37 PM IST
|Updated : Sep 4, 2023, 6:13 AM IST
ਸਰਕਾਰ ’ਤੇ ਸਵਾਲ ਖੜ੍ਹੇ ਕਰਦਿਆਂ ਖ਼ੁਲਾਸਾ ਕੀਤਾ: ਸੁਖਬੀਰ ਬਾਦਲ ਨੇ ਨਸ਼ਿਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਵੀ ਸਰਕਾਰ ’ਤੇ ਸਵਾਲ ਖੜ੍ਹੇ ਕਰਦਿਆਂ ਖ਼ੁਲਾਸਾ ਕੀਤਾ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਲੁਧਿਆਣਾ ਦੇ 66 ਸ਼ਰਾਬ ਦੇ ਠੇਕਿਆਂ ’ਤੇ ਚਿੱਟਾ ਵੇਚਣ ਦੇ ਮਾਮਲੇ ਵਿੱਚ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ ਸੀ ਪਰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਰਾਜਪਾਲ ਨੂੰ ਕੇਂਦਰ ਤੋਂ ਮਦਦ ਲੈਣੀ ਪਈ, 66 ਠੇਕੇ ਸੀਲ ਕੀਤੇ, ਜਿਨ੍ਹਾਂ ਤੇ ਚਿੱਟਾ ਵੇਚਿਆ ਜਾ ਰਿਹਾ ਸੀ, ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਸੁਣਨ ਨੂੰ ਮਿਲਿਆ ਕੇ ਸ਼ਰਾਬ ਦੇ ਸਰਕਾਰੀ ਠੇਕਿਆਂ ਤੇ ਚਿੱਟਾ ਵੇਚਿਆ ਜਾ ਰਿਹਾ ਸੀ, ਉਨ੍ਹਾਂ ਕਿਹਾ ਕਿ ਮੁੜ ਤੋਂ ਇਹ ਸਾਰੇ ਠੇਕੇ ਸ਼ੁਰੂ ਕਰ ਦਿੱਤੇ ਗਏ।
- Punjab Government U-turns: ਪੰਚਾਇਤਾਂ ਭੰਗ ਕਰਨ ਦੇ ਮਾਮਲੇ ਤੋਂ ਪਹਿਲਾਂ ਵੀ ਸਰਕਾਰ ਨੇ ਬਦਲੇ ਆਪਣੇ ਕਈ ਫੈਸਲੇ, ਦੇਖੋ ਖਾਸ ਰਿਪੋਰਟ
- Two Brother Suicide News: SHO ਤੋਂ ਤੰਗ ਹੋ ਦਰਿਆ 'ਚ ਛਾਲ ਮਾਰਨ ਵਾਲੇ ਦੋ ਭਰਾਵਾਂ 'ਚੋਂ ਇੱਕ ਦੀ ਮਿਲੀ ਲਾਸ਼, SHO 'ਤੇ ਮਾਮਲਾ ਦਰਜ
- Cheta Sing Film Review : 'ਚੰਗਾ ਬੰਦਾ ਜਦੋਂ ਬੁਰਾ ਬਣਦੈ, ਉਦੋਂ ਫਿਰ ਉਹ 'ਬਹੁਤ ਜ਼ਿਆਦਾ ਬੁਰਾ ਬਣਦੈ', ਪੜ੍ਹੋ ਕਿਉਂ ਬਣਿਆ ਸਾਊ ਜਿਹਾ ਪਾਲਾ ਖੂੰਖਾਰ ਚੇਤਾ ਸਿੰਘ...
ਭਗਵੰਤ ਮਾਨ ਸਿਰਫ ਡਰਾਈਵਰ :ਸੁਖਬੀਰ ਬਾਦਲ ਤੋਂ ਫਰੀਦਕੋਟ 'ਚ ਉਨ੍ਹਾਂ ਦੀ ਗੱਡੀ 'ਤੇ ਹੋਏ ਹਮਲੇ ਬਾਰੇ ਵੀ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਤੇ ਕੋਈ ਹਮਲਾ ਨਹੀਂ ਹੋਇਆ, ਉਹ ਕਿਸੇ ਪਿੰਡ ਚ ਗਏ ਸਨ ਜਿੱਥੇ ਉਨ੍ਹਾਂ ਦੀ ਆਪਣੀ 2 ਧੜਿਆਂ ਦੀ ਕੋਈ ਰਾਜਨੀਤੀ ਚੱਲ ਰਹੀ ਹੈ, ਸਾਡਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਚ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਸਗੋਂ ਕੇਜਰੀਵਾਲ ਚਲਾ ਰਿਹਾ ਹੈ। ਭਗਵੰਤ ਮਾਨ ਸਿਰਫ ਡਰਾਈਵਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਚੋਂ ਪੈਸਾ ਇਕੱਠਾ ਕਰਕੇ ਹੋਰਨਾਂ ਸੂਬਿਆਂ ਚ ਆਮ ਆਦਮੀ ਪਾਰਟੀ ਪ੍ਰਚਾਰ ਲਈ ਵਿਗਿਆਪਨ ਦੇ ਰਹੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਅੱਜ ਓਹ 2 ਮੁੱਦਿਆਂ ਤੇ ਹੀ ਗੱਲ ਕਰਨਗੇ, ਫਰੀਦਕੋਟ ਮਾਮਲੇ ਦਾ ਜਵਾਬ ਦੇਣ ਤੋਂ ਬਾਅਦ ਉਹ ਚਲੇ ਗਏ। ਇਸ ਤੋਂ ਪਹਿਲਾਂ ਉਨ੍ਹਾ ਅਕਾਲੀ ਦਲ ਲੁਧਿਆਣਾ ਇਕਾਈ ਦੇ ਨਾਲ ਬੈਠਕ ਕੀਤੀ ਅਤੇ ਅਗਾਮੀ ਨਗਰ ਨਿਗਮ ਚੋਣਾਂ ਨੂੰ ਲੈਕੇ ਵੀ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ।