ਪੰਜਾਬ

punjab

ETV Bharat / state

ਪਿੰਡ ਭੋਲੇਵਾਲ 'ਚ ਪਏ ਪਾੜ ਦਾ ਜਾਇਜ਼ਾ ਲੈਣ ਪਹੁੰਚੇ ਕੈਬਿਨੇਟ ਮੰਤਰੀ ਸੁੱਖ ਸਰਕਾਰੀਆ - ਪੰਜਾਬ 'ਚ ਹੜ੍ਹ

ਕੈਬਿਨੇਟ ਮੰਤਰੀ ਸੁੱਖ ਸਰਕਾਰੀਆ ਲੁਧਿਆਣਾ ਵਿਖੇ ਪਿੰਡ ਭੋਲੇਵਾਲ ਵਿੱਚ ਪਏ ਪਾੜ ਦਾ ਜਾਇਜ਼ਾ ਲੈਣ ਲਈ ਪਹੁੰਚੇ। ਉਨ੍ਹਾਂ ਨੇ ਜਲਦ ਹੀ ਪਾੜ ਨੂੰ ਭਰੇ ਜਾਣ ਦਾ ਕੰਮ ਸ਼ੁਰੂ ਕਰਵਾਉਣ ਦੀ ਗੱਲ ਕਹੀ।

ਫ਼ੋਟੋ

By

Published : Aug 19, 2019, 7:53 PM IST

ਲੁਧਿਆਣਾ: ਸ਼ਹਿਰ ਦੇ ਪਿੰਡ ਭੋਲੇਵਾਲ ਵਿੱਚ ਪਏ ਪਾੜ ਤੋਂ ਬਾਅਦ, ਇਸ ਨੂੰ ਪ੍ਰਸ਼ਾਸਨ ਵਲੋਂ ਭਰੇ ਜਾਣ ਦਾ ਕੰਮ ਨਾ ਸ਼ਰੂ ਕਰਨ 'ਤੇ ਪਿੰਡ ਵਾਸੀਆਂ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਸੀ। ਉਧਰ ਮੌਕੇ 'ਤੇ ਪਹੁੰਚੇ ਕੁਦਰਤੀ ਆਪਦਾ ਪ੍ਰਬੰਧਨ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਦੱਸਿਆ ਕਿ ਇਹ ਪਾੜ ਤਿੰਨ ਥਾਵਾਂ 'ਤੇ ਪਿਆ ਹੈ ਜਿਨ੍ਹਾਂ ਨੂੰ ਜਲਦ ਭਰਿਆ ਜਾਵੇਗਾ।

ਵੇਖੋ ਵੀਡੀਓ

ਕੈਬਿਨੇਟ ਮੰਤਰੀ ਸੁੱਖ ਸਰਕਾਰੀਆ ਨੇ ਨਾਲ ਇਹ ਵੀ ਵਾਅਦਾ ਕੀਤਾ ਕਿ ਜਲਦ ਹੀ ਜਿਨ੍ਹਾਂ ਪਿੰਡਾਂ ਵਿੱਚ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉਸ ਦੀ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। ਸੁੱਖ ਸਰਕਾਰੀਆਂ ਨੇ ਕਿਹਾ ਕਿ ਤਿੰਨ ਥਾਂ ਤੋਂ ਪਾੜ ਪਿਆ ਹੈ ਜਿਸ ਨੂੰ ਹੁਣ ਜਲਦ ਹੀ ਭਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਖੜਾ ਅਤੇ ਹੋਰਨਾਂ ਨਦੀਆਂ ਤੋਂ ਆਏ ਪਾਣੀ ਕਾਰਨ ਇਹ ਹੜ੍ਹ ਜਿਹੇ ਹਾਲਾਤ ਪੈਦਾ ਹੋਏ ਹਨ।

ਇਹ ਵੀ ਪੜ੍ਹੋ:ਹੜ੍ਹ ਪ੍ਰਭਾਵਿਤ ਖੇਤਰਾਂ ਲਈ ਕੈਪਟਨ ਵੱਲੋਂ 100 ਕਰੋੜ ਸਹਾਇਤਾ ਰਾਸ਼ੀ ਦਾ ਐਲਾਨ

ਦੱਸਣਯੋਗ ਹੈ ਕਿ ਲੁਧਿਆਣਾ ਦੇ ਨੇੜੇ ਪਿੰਡ ਭੋਲੇਵਾਲ ਵਿੱਚ ਬੰਨ ਟੁੱਟਣ ਤੋਂ ਬਾਅਦ ਪ੍ਰਸ਼ਾਸਨ ਦੇ ਕਈ ਅਧਿਕਾਰੀ ਅਤੇ ਮੰਤਰੀ ਪਹੁੰਚੇ ਪਰ ਬੰਨ ਨੂੰ ਭਰਨ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਕੀਤਾ ਗਿਆ ਅਤੇ ਲੋਕਾਂ ਨੂੰ ਫ਼ਿਲਹਾਲ ਸਿਰਫ਼ ਭਰੋਸੇ ਹੀ ਦਿੱਤੇ ਜਾ ਰਹੇ ਹਨ।

ABOUT THE AUTHOR

...view details